ਫਲਿੱਪਕਾਰਟ ਨੇ ਲਖਨਊ ''ਚ ਖੋਲ੍ਹਿਆ ਸੂਬੇ ਦਾ ਪਹਿਲਾ ਕਰਿਆਨਾ ਗੋਦਾਮ
Monday, Nov 09, 2020 - 09:53 PM (IST)
ਨਵੀਂ ਦਿੱਲੀ- ਫਲਿੱਪਕਾਰਟ ਨੇ ਲਖਨਊ ਵਿਚ ਆਪਣਾ ਪਹਿਲਾ ਕਰਿਆਨਾ ਗੋਦਾਮ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਇਸ ਨਾਲ 500 ਤੋਂ ਵਧੇਰੇ ਲੋਕਾਂ ਨੂੰ ਪ੍ਰਤੱਖ ਰੋਜ਼ਗਾਰ ਮਿਲੇਗਾ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਗੋਦਾਮ 50,000 ਵਰਗਫੁੱਟ ਵਿਚ ਹੈ। ਇਹ ਗੋਦਾਮ ਕੰਪਨੀ ਨੂੰ ਲਖਨਊ, ਕਾਨਪੁਰ ਅਤੇ ਇਲਾਹਾਬਾਦ ਵਿਚ ਕਰਿਆਨਾ ਸਮਾਨਾਂ ਦੀ ਡਿਲਿਵਰੀ ਕਰਨ ਵਿਚ ਸਮਰੱਥ ਬਣਾਏਗੀ।
ਵਾਲਮਾਰਟ ਦੀ ਮਲਕੀਅਤ ਵਾਲੀ ਕੰਪਨੀ ਨੇ ਕਿਹਾ ਕਿ ਇਸ ਗੋਦਾਮ ਨਾਲ 500 ਪ੍ਰਤੱਖ ਨੌਕਰੀਆਂ ਪੈਦਾ ਹੋਣਗੀਆਂ, ਕਈ ਹਜ਼ਾਰ ਅਪ੍ਰਤੱਖ ਰੋਜ਼ਗਾਰ ਵੀ ਪੈਦਾ ਹੋਣਗੇ।
ਬਿਆਨ ਮੁਤਾਬਕ ਕੰਪਨੀ ਦਾ ਕਰਿਆਨਾ ਸੰਚਾਲਨ ਸਥਾਨਕ ਖਾਦ ਸੰਸਕਰਣ ਇਕਾਈਆਂ ਨੂੰ ਅਤੇ ਲੱਖਾਂ ਖਪਤਕਾਰਾਂ ਨੂੰ ਜੋੜਨ ਵਿਚ ਮਦਦ ਕਰੇਗਾ। ਉੱਤਰ ਪ੍ਰਦੇਸ਼ ਦੇ ਉਦਯੋਗ ਮੰਤਰੀ ਸਤੀਸ਼ ਮਹਾਨਾ ਨੇ ਕਿਹਾ, 'ਉੱਤਰ ਪ੍ਰਦੇਸ਼ ਵਿਚ ਗਤੀਸ਼ੀਲ ਉਦਯੋਗਿਕ ਨੀਤੀ ਹੈ ਜੋ ਕੰਪਨੀਆਂ ਨੂੰ ਸੂਬੇ ਵਿਚ ਮੌਜੂਦ ਕਾਰੋਬਾਰੀ ਮੌਕਿਆਂ ਅਤੇ ਈਕੋਸਿਸਟਮ ਵਿਚ ਸ਼ਾਮਲ ਹੋਣ ਲਈ ਮਦਦ ਕਰਦੀ ਹੈ। ਫਲਿੱਪਕਾਰਟ ਸਮੂਹ ਦੇ ਕਾਰਪੋਰੇਟ ਮਾਮਲਿਆਂ ਦੇ ਮੁਖੀ ਤੇ ਸੀਨੀਅਰ ਮੀਤ ਪ੍ਰਧਾਨ ਰਜਨੀਸ਼ ਕੁਮਾਰ ਨੇ ਕਿਹਾ ਕਿ ਸੂਬੇ ਵਿਚ ਕੰਪਨੀ ਦੇ ਕਈ ਹੋਰ ਤਰ੍ਹਾਂ ਦੇ 190 ਗੋਦਾਮ ਪਹਿਲਾਂ ਤੋਂ ਹਨ। ਹੁਣ ਆਪਣਾ ਪਹਿਲਾ ਕਰਿਆਨਾ ਗੋਦਾਮ ਖੋਲ੍ਹਦੇ ਹੋਏ ਸਾਨੂੰ ਕਾਫੀ ਖੁਸ਼ੀ ਹੈ।