ਅਯੁੱਧਿਆ ਲਈ ਕਈ ਗੁਣਾ ਮਹਿੰਗੀਆਂ ਹੋਈਆਂ ਉਡਾਣਾਂ, ਅਸਮਾਨੀ ਪਹੁੰਚਿਆ ਫਲਾਈਟਾਂ ਦਾ ਕਿਰਾਇਆ
Monday, Jan 08, 2024 - 07:33 PM (IST)
ਨਵੀਂ ਦਿੱਲੀ - ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਰਾਮ ਮੰਦਰ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਇਸ ਦੇ ਨਾਲ ਹੀ ਰਾਮ ਲਾਲਾ ਦੇ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਹੀ ਜਹਾਜ਼ ਦਾ ਕਿਰਾਇਆ ਵੀ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਹੈ। ਅਯੁੱਧਿਆ ਜਾਣ ਵਾਲੀਆਂ ਫਲਾਈਟਾਂ ਦਾ ਕਿਰਾਇਆ ਕਈ ਅੰਤਰਰਾਸ਼ਟਰੀ ਰੂਟਾਂ ਦੀਆਂ ਉਡਾਣਾਂ ਨਾਲੋਂ ਵੱਧ ਹੋ ਗਿਆ ਹੈ, ਜਿਸ ਕਾਰਨ ਹੁਣ ਅਯੁੱਧਿਆ ਜਾਣਾ ਸਿੰਗਾਪੁਰ ਅਤੇ ਬੈਂਕਾਕ ਜਾਣ ਨਾਲੋਂ ਮਹਿੰਗਾ ਹੋ ਗਿਆ ਹੈ।
ਇਹ ਵੀ ਪੜ੍ਹੋ : ਕੀ ਹੁਣ WhatsApp ਦੀ ਵਰਤੋਂ ਕਰਨ 'ਤੇ ਲੱਗਣਗੇ ਪੈਸੇ?
ਦਰਅਸਲ 22 ਜਨਵਰੀ ਨੂੰ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਹੀ ਸੈਲਾਨੀਆਂ ਦਾ ਸ਼ਹਿਰ ਆਉਣਾ ਸ਼ੁਰੂ ਹੋ ਗਿਆ ਹੈ। ਇਸ ਦਾ ਅਸਰ ਹੋਟਲ, ਟ੍ਰੇਨ ਅਤੇ ਹੁਣ ਫਲਾਈਟ ਦੇ ਕਿਰਾਏ 'ਤੇ ਪੈ ਰਿਹਾ ਹੈ। 19 ਜਨਵਰੀ ਲਈ ਮੁੰਬਈ ਤੋਂ ਅਯੁੱਧਿਆ ਦੀ ਟਿਕਟ ਚੈੱਕ ਕਰਨ 'ਤੇ, ਇੰਡੀਗੋ ਦੀ ਫਲਾਈਟ ਦਾ ਕਿਰਾਇਆ 20,700 ਰੁਪਏ ਦਿਖਾਇਆ ਗਿਆ ਹੈ। ਇਸੇ ਤਰ੍ਹਾਂ 20 ਜਨਵਰੀ ਦੀ ਫਲਾਈਟ ਦਾ ਕਿਰਾਇਆ ਵੀ ਕਰੀਬ 20 ਹਜ਼ਾਰ ਰੁਪਏ ਲੱਗਦਾ ਹੈ। ਲਗਭਗ ਸਾਰੀਆਂ ਏਅਰਲਾਈਨ ਕੰਪਨੀਆਂ ਦਾ ਇਹੀ ਹਾਲ ਹੈ।
ਇਹ ਵੀ ਪੜ੍ਹੋ : TV ਦੇ ਸ਼ੌਕੀਣਾਂ ਲਈ ਵੱਡਾ ਝਟਕਾ, ਚੈਨਲਾਂ ਦੀਆਂ ਕੀਮਤਾਂ ’ਚ ਹੋਇਆ ਭਾਰੀ ਵਾਧਾ
ਸਿੰਗਾਪੁਰ ਦੀ ਉਡਾਣ ਸਸਤੀ
ਇਕ ਰਿਪੋਰਟ ਮੁਤਾਬਕ ਅਯੁੱਧਿਆ ਜਾਣ ਵਾਲੀ ਫਲਾਈਟ ਦਾ ਕਿਰਾਇਆ ਕਈ ਅੰਤਰਰਾਸ਼ਟਰੀ ਮਾਰਗਾਂ ਦੇ ਕਿਰਾਏ ਤੋਂ ਜ਼ਿਆਦਾ ਹੈ। 19 ਜਨਵਰੀ ਦੀ ਹੀ ਮੁੰਬਈ ਤੋਂ ਸਿੰਗਾਪੁਰ ਦੀ ਫਲਾਈਟ ਦੀ ਜਾਂਚ ਕਰਨ 'ਤੇ ਏਅਰ ਇੰਡੀਆ ਦੀ ਸਿੱਧੀ ਫਲਾਈਟ ਦਾ ਕਿਰਾਇਆ 10,987 ਰੁਪਏ ਦਿਖਾਇਆ ਗਿਆ ਹੈ। ਇਸੇ ਤਰ੍ਹਾਂ 19 ਜਨਵਰੀ ਨੂੰ ਮੁੰਬਈ ਤੋਂ ਬੈਂਕਾਕ ਲਈ ਸਿੱਧੀ ਉਡਾਣ ਦਾ ਕਿਰਾਇਆ 13,800 ਰੁਪਏ ਹੈ।
ਇਹ ਵੀ ਪੜ੍ਹੋ : ਲਵਲੀ ਆਟੋਜ਼ ਦੇ ਮਿੱਤਲ ਪਰਿਵਾਰ ਦੇ ਨਾਂ ’ਤੇ ਹੋਈ 53 ਲੱਖ ਦੀ ਠੱਗੀ, ਕੇਸ ਦਰਜ
ਵਪਾਰਕ ਗਤੀਵਿਧੀਆਂ ਵਿੱਚ ਤੇਜ਼ੀ
ਮੰਦਰ ਦੇ ਉਦਘਾਟਨ ਤੋਂ ਪਹਿਲਾਂ ਅਯੁੱਧਿਆ 'ਚ ਕਈ ਤਰ੍ਹਾਂ ਦੀਆਂ ਕਾਰੋਬਾਰੀ ਗਤੀਵਿਧੀਆਂ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਸੰਭਾਵਿਤ ਮੰਗ ਅਤੇ ਵਿਸ਼ਾਲ ਸੈਰ-ਸਪਾਟਾ ਬਾਜ਼ਾਰ ਦੀ ਉਮੀਦ ਵਿੱਚ ਕਈ ਕੰਪਨੀਆਂ ਤਿਆਰੀਆਂ ਕਰ ਰਹੀਆਂ ਹਨ। ਹਾਸਪਿਟੈਲਿਟੀ ਫਰਮ ਓਯੋ ਦੇ ਸੰਸਥਾਪਕ ਰਿਤੇਸ਼ ਅਗਰਵਾਲ ਨੇ ਇਕ ਹਫਤਾ ਪਹਿਲਾਂ ਦੱਸਿਆ ਸੀ ਕਿ ਲੋਕ ਅਯੁੱਧਿਆ ਲਈ ਵੱਡੇ ਪੱਧਰ 'ਤੇ ਹੋਟਲਾਂ ਦੀ ਖੋਜ ਕਰ ਰਹੇ ਹਨ। ਹਾਲਾਤ ਇਹ ਹਨ ਕਿ ਗੋਆ ਵਰਗਾ ਸੈਰ-ਸਪਾਟਾ ਸਥਾਨ ਅਯੁੱਧਿਆ ਤੋਂ ਪਛੜ ਗਿਆ ਹੈ।
ਇਹ ਵੀ ਪੜ੍ਹੋ : ਮਹਾਦੇਵ ਐਪ ਘਪਲਾ : 10 ਜਨਵਰੀ ਨੂੰ ਕੋਰਟ ਪੇਸ਼ੀ ’ਚ ED ਕਰ ਸਕਦੀ ਹੈ ਕੁਝ ਵੱਡੇ ਖ਼ੁਲਾਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8