1.8 ਫੀਸਦੀ ''ਤੇ ਖੜ੍ਹੇਗਾ ਭਾਰਤੀ ਗ੍ਰੋਥ ਦਾ ਪਹੀਆ, ਘਟੇਗੀ ਲੋਕਾਂ ਦੀ ਕਮਾਈ : ਫਿਚ

04/20/2020 2:55:56 PM

ਨਵੀਂ ਦਿੱਲੀ— ਫਿਚ ਸਲਿਊਸ਼ਨਜ਼ ਨੇ ਵਿੱਤੀ ਸਾਲ 2020-21 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ 4.6 ਫੀਸਦੀ ਤੋਂ ਘਟਾ ਕੇ 1.8 ਫੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਨਿੱਜੀ ਖਪਤ 'ਚ ਕਮੀ ਆਉਣ ਦਾ ਅਨੁਮਾਨ ਹੈ ਅਤੇ ਵੱਡੇ ਪੱਧਰ 'ਤੇ ਲੋਕਾਂ ਦੀ ਕਮਾਈ 'ਚ ਗਿਰਾਵਟ ਦਾ ਅੰਦਾਜ਼ਾ ਹੈ।

ਫਿਚ ਸਲਿਊਸ਼ਨਜ਼ ਨੇ ਕਿਹਾ, ''ਪਿਛਲੇ ਹਫਤੇ ਤੋਂ ਅਸੀਂ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਕਾਰਨ ਜੀ. ਡੀ. ਪੀ. ਗ੍ਰੋਥ ਦੇ ਅੰਦਾਜ਼ੇ ਨੂੰ ਉਸ ਮੁਤਾਬਕ ਕਰਨਾ ਜਾਰੀ ਰੱਖਿਆ ਹੈ।''
ਰੇਟਿੰਗ ਏਜੰਸੀ ਨੇ ਕਿਹਾ ਕਿ ਅੱਗੇ ਹੋਰ ਗਿਰਾਵਟ ਦਾ ਜ਼ੋਖਮ ਬਣਿਆ ਹੋਇਆ ਹੈ। ਫਿਚ ਨੇ ਕਿਹਾ ਕਿ 2020-21 ਲਈ ਭਾਰਤ ਦੀ ਅਸਲ ਜੀ. ਡੀ. ਪੀ. ਗ੍ਰੋਥ ਦਰ ਦੇ ਅਨੁਮਾਨਾਂ ਨੂੰ 4.6 ਫੀਸਦੀ ਤੋਂ ਘਟਾ ਕੇ 1.8 ਫੀਸਦੀ ਕਰ ਦਿੱਤਾ ਗਿਆ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਉਸ ਦਾ ਅੰਦਾਜ਼ਾ ਹੈ ਕਿ ਨਿੱਜੀ ਖਪਤ 'ਚ ਕਮੀ ਹੋਵੇਗੀ ਤੇ ਕੋਵਿਡ-19 ਦੇ ਮੱਦੇਨਜ਼ਰ ਵੱਡੇ ਪੱਧਰ 'ਤੇ ਲੋਕਾਂ ਦੀ ਆਮਦਨ ਘਟੇਗੀ। ਰਿਪੋਰਟ 'ਚ ਕਿਹਾ ਗਿਆ ਹੈ, '' ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਿੱਤੀ ਉਪਾਵਾਂ ਦੀ ਗਤੀ ਬਹੁਤ ਹੌਲੀ ਹੈ, ਜੋ ਕਿ ਭਾਰਤ ਦੇ ਆਰਥਿਕ ਸੰਕਟ ਨੂੰ ਹੋਰ ਵਧਾਏਗੀ।'' ਉੱਥੇ ਹੀ, ਫਿਚ ਨੇ ਚੀਨ ਦੇ ਵਿਕਾਸ ਦਰ ਦੇ ਅਨੁਮਾਨ ਨੂੰ 2.6 ਫੀਸਦੀ ਤੋਂ 1.1 ਫੀਸਦੀ ਕਰ ਦਿੱਤਾ ਹੈ।


Sanjeev

Content Editor

Related News