ਸਰਕਾਰ ਦੇ ਰਾਹਤ ਪੈਕੇਜ ''ਚ ਸਿਹਤ ਖੇਤਰ ਦੀਆਂ ਜ਼ਰੂਰਤਾਂ ਦਾ ਨਹੀਂ ਰੱਖਿਆ ਗਿਆ ਧਿਆਨ : ਫਿਚ

05/21/2020 3:35:08 PM

ਨਵੀਂ ਦਿੱਲੀ (ਭਾਸ਼ਾ) : ਰੇਟਿੰਗ ਏਜੰਸੀ ਫਿਚ ਸਲਿਉਸ਼ਨਜ਼ ਮੁਤਾਬਕ ਸਰਕਾਰ ਦੇ ਤਾਜ਼ਾ ਰਾਹਤ ਪੈਕੇਜ ਵਿਚ ਸਿਹਤ ਖੇਤਰ ਦੀ ਜ਼ਰੂਰਤਾਂ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਚੱਲਦੇ ਇਸ ਖੇਤਰ 'ਤੇ ਬਹੁਤ ਦਬਾਅ ਹੈ। ਇਸ ਬਾਰੇ ਵਿਚ ਫਿਚ ਸਮੂਹ ਇਕਾਈ ਫਿਚ ਸਲਿਉਸ਼ਨਜ਼ ਕੰਟਰੀ ਰਿਸਕ ਐਂਡ ਇੰਡਸਟਰੀ ਰਿਸਰਚ ਨੇ ਇਕ ਰਿਪੋਰਟ ਜਾਰੀ ਕੀਤੀ ਹੈ।

ਰਿਪੋਰਟ ਮੁਤਾਬਕ ਵਿੱਤ ਮੰਤਰਾਲਾ ਨੇ 11 ਮਾਰਚ ਨੂੰ ਸਿਹਤ ਖੇਤਰ ਲਈ ਅਲਾਟਮੈਂਟ ਨੂੰ ਜੀ.ਡੀ.ਪੀ. ਦੇ ਮੁਕਾਬਲੇ 0.008 ਫ਼ੀਸਦੀ ਵਧਾਉਣ ਦਾ ਐਲਾਨ ਕੀਤਾ ਸੀ, ਤਾਂ ਕਿ ਸਿਹਤ ਖੇਤਰ 'ਤੇ ਖਰਚ ਨੂੰ ਵਧਾਇਆ ਜਾ ਸਕੇ। ਰਿਪੋਰਟ ਮੁਤਾਬਕ ਇਹ ਕੋਈ ਨਵਾਂ ਬਜਟ ਅਲਾਟਮੈਂਟ ਨਹੀਂ ਹੈ, ਸਗੋਂ ਮੌਜੂਦਾ ਖਰਚ ਨੂੰ ਹੀ ਇੱਧਰ-ਉੱਧਰ ਕਰਨਾ ਹੈ ਅਤੇ ਸਰਕਾਰ ਦਾ ਰਾਹਤ ਪੈਕੇਜ ਸਿਹਤ ਖੇਤਰ ਦੀਆਂ ਸਮਸਿਆਵਾਂ ਨੂੰ ਦੂਰ ਕਰਨ ਵਿਚ ਸਮਰਥ ਨਹੀਂ ਹੈ। ਕੋਵਿਡ-19 ਮਹਾਮਾਰੀ ਵਰਗੇ ਸੰਕਟ ਕਾਰਨ ਦੇਸ਼ ਵਿਚ ਸਿਹਤ ਖੇਤਰ ਵਿਚ ਨਿਵੇਸ਼ ਵਧਾਉਣ ਦੀ ਜ਼ਰੂਰਤ ਨੂੰ ਬੱਲ ਮਿਲਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਗਾਤਾਰ ਸਿਹਤ ਖਰਚ ਨੂੰ ਘੱਟ ਰੱਖਣ ਅਤੇ ਸਿਹਤ ਬੁਨਿਆਦੀ ਢਾਂਚੇ 'ਤੇ ਨਿਵੇਸ਼ ਨਾ ਕਰਨ ਕਾਰਨ ਜੇਕਰ ਕੋਰੋਨਾ ਵਾਇਰਸ ਨੂੰ ਸਹੀ ਤਰੀਕੇ ਨਾਲ ਸੀਮਿਤ ਨਹੀਂ ਕੀਤਾ ਗਿਆ ਤਾਂ ਦੇਸ਼ ਵਿਚ ਵਾਇਰਸ ਦਾ ਕਹਿਰ ਹੋਰ ਡੂੰਘਾ ਹੋਵੇਗਾ।


cherry

Content Editor

Related News