ਪਹਿਲਾਂ ਤੇਲ ਦੇ ਆਧਾਰ ’ਤੇ, ਹੁਣ ਰੂਬਲ ਦੇ ਦਮ ’ਤੇ ਰਾਜ ਕਰੇਗਾ ਭਾਰਤੀ ਰੁਪਇਆ, ਚੀਨੀ ਯੁਆਨ ਦਾ ਵੀ ਤੋੜੇਗਾ ਲੱਕ

Wednesday, Apr 19, 2023 - 11:37 AM (IST)

ਪਹਿਲਾਂ ਤੇਲ ਦੇ ਆਧਾਰ ’ਤੇ, ਹੁਣ ਰੂਬਲ ਦੇ ਦਮ ’ਤੇ ਰਾਜ ਕਰੇਗਾ ਭਾਰਤੀ ਰੁਪਇਆ, ਚੀਨੀ ਯੁਆਨ ਦਾ ਵੀ ਤੋੜੇਗਾ ਲੱਕ

ਨਵੀਂ ਦਿੱਲੀ–ਦੁਨੀਆ ਦੇ ਵਪਾਰਕ ਮੰਚ ’ਤੇ ਭਾਰਤ ਦਾ ਦਬਦਬਾ ਵਧਦਾ ਜਾ ਰਿਹਾ ਹੈ। ਅਮਰੀਕਾ ਤੋਂ ਲੈ ਕੇ ਰੂਸ ਅਤੇ ਯੂਰਪ ਤੱਕ ਵੀ ਭਾਰਤ ਨਾਲ ਕਾਰੋਬਾਰੀ ਰਿਸ਼ਤੇ ਹੋਰ ਮਜ਼ਬੂਤ ਕਰਨ ਲਈ ਅੱਗੇ ਆ ਰਹੇ ਹਨ, ਜਿਸ ਦਾ ਨੁਕਸਾਨ ਚੀਨ ਨੂੰ ਹੋ ਰਿਹਾ ਹੈ। ਅਜਿਹੇ ਮਾਹੌਲ ’ਚ ਭਾਰਤ ਨੇ ਆਪਣਾ ਮਾਸਟਰ ਸਟ੍ਰੋਕ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਸ਼ੁਰੂਆਤ ਉਸੇ ਦੇਸ਼ ਤੋਂ ਕਰ ਰਿਹਾ ਹੈ, ਜਿਸ ’ਚ ਚੀਨ ਨੇ ਕੀਤੀ ਹੈ। ਜੀ ਹਾਂ, ਅਸੀਂ ਰੂਸ ਦੀ ਗੱਲ ਕਰ ਰਹੇ ਹਾਂ।
ਭਾਰਤ ਰੂਸ ਨਾਲ ਲੋਕਲ ਕਰੰਸੀ ’ਚ ਕਾਰੋਬਾਰ ਵਧਾਉਣ ਦੀ ਸ਼ੁਰੂਆਤ ਕਰ ਰਿਹਾ ਹੈ, ਜਿਸ ’ਚ ਭਾਰਤ ਦਾ ਵੋਸਟ੍ਰੋ ਅਕਾਊਂਟ ਅਹਿਮ ਭੂਮਿਕਾ ਨਿਭਾਏਗਾ ਅਤੇ ਚੀਨੀ ਯੁਆਨ ਦਾ ਲੱਕ ਵੀ ਤੋੜੇਗਾ। ਜੇ ਅਜਿਹਾ ਹੋਇਆ ਤਾਂ ਏਸ਼ੀਆ ’ਚ ਇਕ ਦੇਸ਼ ਤੋਂ ਦੂਜੇ ਦੇਸ਼ ’ਚ ਕਾਰੋਬਾਰ ਕਰਨ ਦੀ ਦਿੱਖ ਹੀ ਬਦਲ ਜਾਏਗੀ। ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਆਖਿਰ ਰੂਸ ਅਤੇ ਭਾਰਤ ਦਰਮਿਆਨ ਵੋਸਟ੍ਰੋ ਅਕਾਊਂਟ ਕਿਵੇਂ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਰੁਪਇਆ ਵਿਸ਼ਵ ਮੰਚ ’ਤੇ ਕਿਵੇਂ ਨਵੀਂ ਉਚਾਈ ਛੂਹ ਸਕਦਾ ਹੈ।

ਇਹ ਵੀ ਪੜ੍ਹੋ-ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ
ਰੂਸ ਅਤੇ ਭਾਰਤ ਦਰਮਿਆਨ ਭੁਗਤਾਨ ਦਾ ਮੁੱਦਾ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤ-ਰੂਸ ਬਿਜ਼ਨੈੱਸ ਟਾਕ ਦੌਰਾਨ ਕਿਹਾ ਕਿ ਮੌਜੂਦਾ ਸਮੇਂ ’ਚ ਦੋਵੇਂ ਦੇਸ਼ ਭੁਗਤਾਨ ਪ੍ਰਣਾਲੀ ਦੇ ਮੁੱਦੇ ਨੂੰ ਹੱਲ ਕਰਨ ਦਾ ਯਤਨ ਕਰ ਰਹੇ ਹਨ। ਇਸ ਮੌਕੇ ’ਤੇ ਜੈਸ਼ੰਕਰ ਨੇ ਸਪੈਸ਼ਲ ਰੁਪਇਆ ਵੋਸਟ੍ਰੋ ਅਕਾਊਂਟ ਸਿਸਟਮ ਰਾਹੀਂ ਭਾਰਤੀ ਰੁਪਏ ’ਚ ਇੰਟਰਨੈਸ਼ਨਲ ਟ੍ਰੇਡ ਸੈਟਲਮੈਂਟ ਲਈ ਕਾਰਸਪਾਂਡੈਂਟ ਰਿਲੇਸ਼ਨ ਨੈੱਟਵਰਕ ਨੂੰ ਐਕਸਪੈਂਡ ਕਰਨ ਦੀ ਗੱਲ ਕੀਤੀ।
ਜੈਸ਼ੰਕਰ ਨੇ ਕਿਹਾ ਕਿ ਭੁਗਤਾਨ ਦੇ ਮੁੱਦੇ ’ਤੇ ਚਰਚਾ ਹੋ ਰਹੀ ਹੈ। ਸਪੈਸ਼ਲ ਰੁਪਇਆ ਵੋਸਟ੍ਰੋ ਅਕਾਊਂਟ ਸਿਸਟਮ ਦੇ ਮਾਧਿਅਮ ਰਾਹੀਂ ਭਾਰਤੀ ਰੁਪਏ ’ਚ ਇੰਟਰਨੈਸ਼ਨਲ ਟ੍ਰੇਡ ਸੈਟਲਮੈਂਟ ਦੀ ਯੋਜਨਾ ਦੇ ਤਹਿਤ ਕਾਰੇਸਪਾਂਡੈਂਟ ਰਿਲੇਸ਼ਨ ਨੈੱਟਵਰਕ ਨੂੰ ਐਕਸਪੈਂਡ ਕਰਨਾ ਹੈ। ਮੈਨੂੰ ਲਗਦਾ ਹੈ ਕਿ ਪੇਮੈਂਟ ਦੇ ਇਸ਼ੂ ’ਤੇ ਦੋਹਾਂ ਪੱਖਾਂ ਦਰਮਿਆਨ ਗੱਲ ਹੋਣਾ ਕਾਫੀ ਜ਼ਰੂਰੀ ਹੈ ਅਤੇ ਇਸ ਸਿਸਟਮ ’ਤੇ ਗੱਲ ਹੋਵੇਗੀ।

ਇਹ ਵੀ ਪੜ੍ਹੋ-ਫਰਵਰੀ 'ਚ ESIC ਨੇ ਜੋੜੇ 16.03 ਲੱਖ ਨਵੇਂ ਮੈਂਬਰ
ਵੋਸਟ੍ਰੋ ਖਾਤਾ ਇਕ ਹੱਲ ਹੋ ਸਕਦਾ ਹੈ
ਇਕ ਵੋਸਟ੍ਰੋ ਅਕਾਊਂਟ ਇਕ ਬੈਂਕ ਅਕਾਊਂਟ ਹੈ ਜੋ ਇਕ ਡੋਮੈਸਟਿਕ ਬੈਂਕ ਵਲੋਂ ਇਕ ਵਿਦੇਸ਼ੀ ਬੈਂਕ ਲਈ ਰੱਖਿਆ ਜਾਂਦਾ ਹੈ, ਜਿਸ ਨੂੰ ਸਾਬਕਾ ਦੀ ਘਰੇਲੂ ਮੁਦਰਾ ’ਚ ਦਰਸਾਇਆ ਜਾਂਦਾ ਹੈ। ਰੁਪਇਆ ਵੋਸਟ੍ਰੋ ਅਕਾਊਂਟ ਵਿਸ਼ੇਸ਼ ਤੌਰ ’ਤੇ ਭਾਰਤੀ ਬੈਂਕ ’ਚ ਭਾਰਤੀ ਰੁਪਏ ’ਚ ਵਿਦੇਸ਼ੀ ਸੰਸਥਾ ਦੀ ਡਿਪਾਜ਼ਿਟ ਰਾਸ਼ੀ ਰੱਖਦਾ ਹੈ। ਇਸ ਤਰ੍ਹਾਂ ਦੀ ਬੈਂਕਿੰਗ ਕਾਰਸਪਾਂਡੈਂਟ ਬੈਂਕ ਦਾ ਇਕ ਲਾਜ਼ਮੀ ਹਿੱਸਾ ਹੈ, ਜਿਸ ’ਚ ਇਕ ਬੈਂਕ ਜਾਂ ਇਕ ਵਿਚੋਲਾ ਸ਼ਾਮਲ ਹੁੰਦਾ ਹੈ ਜੋ ਦੂਜੇ ਬੈਂਕ ਵਲੋਂ ਵਾਇਰ ਟ੍ਰਾਂਸਫਰ, ਬਿਜ਼ਨੈੱਸ ਟ੍ਰਾਂਜੈਕਸ਼ਨ, ਫੰਡ ਡਿਪਾਜ਼ਿਟ ਅਤੇ ਦੂਜੇ ਬੈਂਕ ਦੇ ਬਦਲੇ ’ਚ ਡਾਕਿਊਮੈਂਟ ਇਕੱਠੇ ਕਰਦਾ ਹੈ।
ਯੁਆਨ ਨੂੰ ਮਿਲੇਗੀ ਟੱਕਰ
ਭਾਰਤ ਦਾ ਰੂਸ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਰੁਪਏ ’ਚ ਕਾਰੋਬਾਰ ਕਰਨ ਦਾ ਸਭ ਤੋਂ ਵੱਡਾ ਕਾਰਨ ਚੀਨੀ ਯੁਆਨ ਹੈ। ਬੀਤੇ ਮਹੀਨੇ ਪੁਤਿਨ ਨੇ ਚੀਨੀ ਰਾਸ਼ਟਰਪਤੀ ਦੇ ਸਾਹਮਣੇ ਐਲਾਨ ਕਰ ਦਿੱਤਾ ਸੀ ਕਿ ਹੁਣ ਰੂਸ ਚੀਨ ਤੋਂ ਇਲਾਵਾ ਏਸ਼ੀਆ ਦੇ ਦੂਜੇ ਦੇਸ਼ਾਂ, ਅਫਰੀਕੀ ਦੇਸ਼ ਅਤੇ ਲੈਟਿਨ ਅਮਰੀਕੀ ਦੇਸ਼ਾਂ ਨਾਲ ਯੁਆਨ ’ਚ ਟ੍ਰੇਡਿੰਗ ਕਰੇਗਾ। ਇਸ ਦਾ ਮਤਲਬ ਸਪੱਸ਼ਟ ਹੈ ਕਿ ਰੂਸ ਨੇ ਯੁਆਨ ਨੂੰ ਗਲੋਬਲ ਕਰੰਸੀ ਵਜੋਂ ਮਾਨਤਾ ਦੇ ਦਿੱਤੀ ਹੈ ਜੋ ਡਾਲਰ ’ਤੇ ਸਭ ਤੋਂ ਵੱਡਾ ਹਮਲਾ ਹੈ। ਇਸ ਕਾਰਨ ਭਾਰਤ ਵੀ ਰੁਪਏ ਨੂੰ ਗਲੋਬਲ ਕਰੰਸੀ ਵਜੋਂ ਮਾਨਤਾ ਦਿਵਾਉਣ ਲਈ ਰੂਸ ਨਾਲ ਗੱਲਬਾਤ ਕਰ ਰਿਹਾ ਹੈ। ਇਸ ਲਈ ਜਿੱਥੇ ਚੀਨ ਨਹੀਂ ਪਹੁੰਚ ਰਿਹਾ ਜਾਂ ਫਿਰ ਜਿਨ੍ਹਾਂ ਦੇਸ਼ਾਂ ’ਚ ਚੀਨ ’ਤੇ ਭਰੋਸਾ ਘੱਟ ਹੈ, ਉਨ੍ਹਾਂ ਦੱਖਣ ਭਾਰਤੀ ਅਤੇ ਯੂਰਪੀ ਦੇਸ਼ਾਂ ’ਚ ਰੁਪਏ ’ਚ ਟ੍ਰੇਡਿੰਗ ਦੀ ਗੱਲ ਚੱਲ ਰਹੀ ਹੈ।

ਇਹ ਵੀ ਪੜ੍ਹੋ- ਕੰਪਨੀਆਂ ਦੇ ਤਿਮਾਹੀ ਨਤੀਜੇ ਦਾ ਬਾਜ਼ਾਰ 'ਤੇ ਰਹੇਗਾ ਅਸਰ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News