2,000 ਰੁਪਏ ਦੇ ਨੋਟ ਬਦਲਣ ਦਾ ਪਹਿਲਾ ਦਿਨ: ਕਈ ਸ਼ਾਖਾਵਾਂ 'ਤੇ ਲੱਗੀਆਂ ਛੋਟੀਆਂ ਕਤਾਰਾਂ

05/23/2023 2:49:42 PM

ਨਵੀਂ ਦਿੱਲੀ (ਭਾਸ਼ਾ) - 2,000 ਰੁਪਏ ਦੇ ਨੋਟਾਂ ਨੂੰ ਛੋਟੇ ਮੁੱਲ ਦੇ ਨੋਟਾਂ ਨਾਲ ਬਦਲਣ ਦੇ ਪਹਿਲੇ ਦਿਨ ਯਾਨੀ ਮੰਗਲਵਾਰ ਨੂੰ ਕੁਝ ਬੈਂਕ ਸ਼ਾਖਾਵਾਂ 'ਤੇ ਲੋਕਾਂ ਦੀਆਂ ਛੋਟੀਆਂ ਕਤਾਰਾਂ ਵੇਖਣ ਨੂੰ ਮਿਲਿਆ। ਸਵੇਰੇ ਜਦੋਂ ਬੈਂਕਾਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਤਾਂ ਨੋਟ ਬਦਲਾਉਣ ਵਾਲੇ ਲੋਕਾਂ ਦੀ ਕੋਈ ਖ਼ਾਸ ਭੀੜ ਵਿਖਾਈ ਨਹੀਂ ਦਿੱਤੀ। ਮਹਾਨਗਰਾਂ ਵਿੱਚ ਨਿੱਜੀ ਖੇਤਰ ਦੇ ਬੈਂਕਾਂ ਦੀਆਂ ਸ਼ਾਖਾਵਾਂ ਵਿੱਚ ਆਮ ਤੌਰ 'ਤੇ ਕਾਰੋਬਾਰ ਹੁੰਦਾ ਵਿਖਾਈ ਦਿੱਤਾ।

ਇਹ ਵੀ ਪੜ੍ਹੋ :  2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ

ਜਨਤਕ ਖੇਤਰ ਦੇ ਇੱਕ ਬੈਂਕ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਜ਼ਿਆਦਾ ਭੀੜ ਵੇਖਣ ਨੂੰ ਨਹੀਂ ਮਿਲੀ, ਕਿਉਂਕਿ ਨੋਟ ਬਦਲਣ ਦੇ ਲਈ ਚਾਰ ਮਹੀਨੇ ਦਾ ਸਮਾਂ ਹੈ। 2,000 ਰੁਪਏ ਦੀ ਕਰੰਸੀ ਮੁਕਾਬਲਤਨ ਘੱਟ ਚੱਲ ਰਹੀ ਹੈ। ਪਿਛਲੀ ਵਾਰ 2016 ਵਿੱਚ ਹੋਈ ਨੋਟਬੰਦੀ ਦੇ ਉਲਟ ਇਸ ਵਾਰ 2,000 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਬਣੇ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਅਜੇ ਬ੍ਰਾਂਚਾਂ 'ਤੇ ਜ਼ਿਆਦਾ ਭੀੜ ਨਹੀਂ ਹੈ ਅਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜਮ੍ਹਾਂ ਰਕਮਾਂ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : 2000 ਦੇ ਨੋਟ ਬੰਦ ਕਰਨ ਦੇ ਫ਼ੈਸਲੇ 'ਤੇ RBI ਦੇ ਸਾਬਕਾ ਡੀ.ਜੀ ਦਾ ਵੱਡਾ ਬਿਆਨ

ਇਸ ਦੌਰਾਨ ਆਰਬੀਆਈ ਨੇ ਬੈਂਕਾਂ ਨੂੰ ਸਲਾਹ ਦਿੱਤੀ ਕਿ ਉਹ 2,000 ਰੁਪਏ ਦੇ ਨੋਟ ਬਦਲਾਉਣ ਜਾਂ ਜਮ੍ਹਾ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਧੁੱਪ ਤੋਂ ਬਚਾਉਣ ਲਈ 'ਛਾਂਵਾਂ' ਦਾ ਪ੍ਰਬੰਧ ਕਰਨ। ਨਾਲ ਹੀ ਕਤਾਰ ਵਿੱਚ ਖੜ੍ਹੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 2016 'ਚ ਨੋਟਬੰਦੀ ਦੌਰਾਨ ਨੋਟ ਬਦਲਣ ਲਈ ਬੈਂਕਾਂ 'ਚ ਕਤਾਰਾਂ ਲੱਗ ਗਈਆਂ ਸਨ ਅਤੇ ਦੋਸ਼ ਹੈ ਕਿ ਇਸ ਦੌਰਾਨ ਕਈ ਗਾਹਕਾਂ ਦੀ ਮੌਤ ਵੀ ਹੋ ਗਈ ਸੀ। ਸ਼ੁੱਕਰਵਾਰ ਨੂੰ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦੇ ਐਲਾਨ ਦੇ ਬਾਵਜੂਦ ਇਹ ਕਾਨੂੰਨੀ ਟੈਂਡਰ ਜਾਰੀ ਰਹੇਗਾ। 2016 ਵਿੱਚ ਨੋਟਬੰਦੀ ਦੇ ਐਲਾਨ ਤੋਂ ਬਾਅਦ ਅਜਿਹਾ ਨਹੀਂ ਸੀ।

ਇਹ ਵੀ ਪੜ੍ਹੋ : Go First ਨੂੰ ਵੱਡੀ ਰਾਹਤ! NCLT ਨੇ ਬਰਕਰਾਰ ਰੱਖਿਆ ਬੈਂਕਰਪਸੀ ਪਟੀਸ਼ਨ ਸਵੀਕਾਰ ਕਰਨ ਦਾ ਫ਼ੈਸਲਾ

ਸੋਮਵਾਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ, ਰਿਜ਼ਰਵ ਬੈਂਕ ਨੇ ਕਿਹਾ, “ਬੈਂਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਸ਼ਾਖਾਵਾਂ ਵਿੱਚ ਉਡੀਕ ਕਰ ਰਹੇ ਗਾਹਕਾਂ ਲਈ ਸ਼ੈੱਡ ਅਤੇ ਪਾਣੀ ਦਾ ਪ੍ਰਬੰਧ ਕਰਨ। ਬੈਂਕਾਂ ਨੂੰ ਕਾਊਂਟਰ 'ਤੇ ਆਮ ਤਰੀਕੇ ਨਾਲ ਨੋਟ ਐਕਸਚੇਂਜ ਦੀ ਸਹੂਲਤ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬੈਂਕਾਂ ਨੂੰ ਰੋਜ਼ਾਨਾ ਜਮ੍ਹਾ ਅਤੇ ਬਦਲੇ ਜਾਣ ਵਾਲੇ 2,000 ਰੁਪਏ ਦੇ ਨੋਟਾਂ ਦਾ ਵੇਰਵਾ ਰੱਖਣ ਲਈ ਕਿਹਾ ਗਿਆ ਹੈ।

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 


rajwinder kaur

Content Editor

Related News