ਭਾਰਤ ਦੀ ਵਾਧਾ ਦਰ 7.3 ਫੀਸਦੀ ਰਹਿਣ ਦਾ ਅੰਦਾਜ਼ਾ : ADB

Saturday, Jan 12, 2019 - 09:35 AM (IST)

ਭਾਰਤ ਦੀ ਵਾਧਾ ਦਰ 7.3 ਫੀਸਦੀ ਰਹਿਣ ਦਾ ਅੰਦਾਜ਼ਾ : ADB

ਨਵੀਂ ਦਿੱਲੀ—ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਚਾਲੂ ਵਿੱਤੀ ਸਾਲ 'ਚ ਭਾਰਤੀ ਅਰਥਵਿਵਸਥਾ 'ਚ 7.3 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਜਤਾਇਆ ਹੈ। ਉਸ ਨੇ ਅਗਲੇ ਵਿੱਤੀ ਸਾਲ 'ਚ ਨਿਵੇਸ਼ ਦੇ ਗਤੀ ਫੜਣ ਅਤੇ ਜੀ.ਐੱਸ.ਟੀ. ਸੰਗ੍ਰਹਿ ਵਧਣ ਨਾਲ ਅਰਥਵਿਵਸਥਾ ਦੇ 7.6 ਫੀਸਦੀ ਦੀ ਦਰ ਨਾਲ ਵਾਧੇ ਦੀ ਉਮੀਦ ਜ਼ਾਹਿਰ ਕੀਤੀ ਹੈ। 
ਏ.ਡੀ.ਬੀ. ਨੇ ਕਿਹਾ ਕਿ 2019 'ਚ ਉਹ ਭਾਰਤ ਲਈ ਆਪਣੇ ਵਿੱਤ ਪੋਸ਼ਣ ਦੇ ਦਾਅਰੇ ਨੂੰ ਵਧਾ ਕੇ ਸਾਢੇ ਚਾਰ ਅਰਬ ਡਾਲਰ (31,500 ਕਰੋੜ ਰੁਪਏ) ਤੱਕ ਕਰ ਸਕਦਾ ਹੈ। ਏ.ਡੀ.ਬੀ. ਇੰਡੀਆ ਦੇ ਨਿਰਦੇਸ਼ਕ ਕੇਨਿਚੀ ਯੋਕੋਯਾਮਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਦੇ ਲਈ ਕਰਜ਼ ਦੇ ਦਾਅਰੇ ਨੂੰ ਵਧਾ ਕੇ ਲਗਭਗ 4.5 ਅਰਬ ਡਾਲਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਅਰਬ ਡਾਲਰ ਦੀ ਰਾਸ਼ੀ ਸਰਕਾਰੀ ਖਰਚ ਦੇ ਲਈ ਅਤੇ ਇਕ ਅਰਬ ਡਾਲਰ ਦੀ ਰਾਸ਼ੀ ਨਿੱਜੀ ਖੇਤਰ ਦੇ ਲਈ ਹੋਵੇਗੀ। ਯੋਕੋਯਾਮਾ ਨੇ ਕਿਹਾ ਕਿ ਪ੍ਰਾਜੈਕਟਾਂ ਨੂੰ ਪ੍ਰਗਤੀ ਕਰਜ਼ ਦਾ ਆਧਾਰ ਹੋਵੇਗਾ।
ਏ.ਡੀ.ਬੀ. ਦੇ ਸੀਨੀਅਰ ਆਰਥਿਕ ਅਧਿਕਾਰੀ ਅਭਿਜੀਤ ਸੇਨ ਗੁਪਤਾ ਨੇ ਕਿਹਾ ਕਿ 2019-20 'ਚ ਆਰਥਿਕ ਵਾਧਾ ਅਤੇ ਜ਼ਿਆਦਾ ਗਤੀ ਫੜੇਗੀ। ਮੌਜੂਦਾ ਵਿੱਤੀ ਸਾਲ ਲਈ ਏ.ਡੀ.ਬੀ. ਦਾ ਵਾਧਾ ਅਨੁਮਾਨ ਕੇਂਦਰੀ ਸੰਖਿਅਕੀ ਸੰਗਠਨ ਦੇ 7.2 ਫੀਸਦੀ ਦੇ ਮੁੱਲਾਂਕਣ ਤੋਂ ਥੋੜ੍ਹਾ ਜ਼ਿਆਦਾ ਹੈ ਹਾਲਾਂਕਿ ਇਹ ਭਾਰਤੀ ਰਿਜ਼ਰਵ ਬੈਂਕ ਦੇ 7.4 ਫੀਸਦੀ ਦੇ ਅਨੁਮਾਨ ਤੋਂ ਘਟ ਹੈ। ਵਰਤਮਾਨ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਅਰਥਵਿਵਸਥਾ ਦੀ ਵਾਧਾ ਦਰ 7.6 ਫੀਸਦੀ ਰਹੀ ਹੈ। ਏਸ਼ੀਅਨ ਡਿਵੈਲਪਮੈਂਟ ਆਊਟਲੁਕ (ਏਡੀਓ) ਦੇ ਹਾਲੀਆ ਆਡੀਸ਼ਨ 'ਚ ਏਡੀਬੀ ਨੇ 2019-20 ਦੇ ਲਈ ਵਾਧਾ ਦਰ ਦੇ 7.6 ਫੀਸਦੀ ਰਹਿਣ ਦੀ ਉਮੀਦ ਜਤਾਈ ਹੈ।


author

Aarti dhillon

Content Editor

Related News