ਵਿੱਤ ਮੰਤਰੀ ਸੀਤਾਰਮਣ ਬੋਲੀ - ਭਾਰਤ ਨੂੰ 4-5 ਹੋਰ SBI ਆਕਾਰ ਦੇ ਬੈਂਕਾਂ ਦੀ ਜ਼ਰੂਰਤ
Monday, Sep 27, 2021 - 11:39 AM (IST)
ਮੁੰਬਈ (ਅਨਸ) - ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਨੂੰ ਹੋਰ ਜ਼ਿਆਦਾ ਅਤੇ ਵੱਡੇ ਆਕਾਰ ਦੇ ਬੈਂਕਾਂ ਦੀ ਜ਼ਰੂਰਤ ਹੈ ਤਾਂਕਿ ਦੇਸ਼ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਹਾਮਾਰੀ ਤੋਂ ਬਾਅਦ ਇਕ ਸਮਾਰਟ ਰਿਕਵਰੀ ਕੀਤੀ ਜਾ ਸਕੇ। ਮੁੰਬਈ ’ਚ ਭਾਰਤੀ ਬੈਂਕ ਐਸੋਸੀਏਸ਼ਨ (ਆਈ. ਬੀ. ਏ.) ਦੀਆਂ 74ਵੀਂ ਸਾਲਾਨਾ ਆਮ ਬੈਠਕ ’ਚ ਬੋਲਦੇ ਹੋਏ ਸੀਤਾਰਮਣ ਨੇ ਕਿਹਾ ਕਿ ਉਦਯੋਗ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬੈਂਕਿੰਗ ਨੂੰ ਵਧਾਉਣ ਦੀ ਤੁਰੰਤ ਲੋੜ ਹੈ। ਸੀਤਾਰਮਣ ਨੇ ਮਹਾਮਾਰੀ ਦੀ ਮਿਆਦ ਦੌਰਾਨ ਬੈਂਕਾਂ ਦੇ ਰਲੇਵੇਂ ਨੂੰ ਗਾਹਕਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਪੂਰਾ ਕਰਨ ਲਈ ਪੀ. ਐੱਸ. ਬੀ. ਦੀਆਂ ਕੋਸ਼ਸ਼ਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ਚੀਨੀ ਅਧਿਕਾਰੀਆਂ ਦੇ ਸਥਾਨਕ ਸਰਕਾਰਾਂ ਨੂੰ ਨਿਰਦੇਸ਼, ਐਵਰਗ੍ਰਾਂਡੇ ਦੇ ਸੰਭਾਵਿਤ ਪਤਨ ਨਾਲ ਨਜਿੱਠਣ ਲਈ ਰਹੋ ਤਿਆਰ
ਵਿੱਤ ਮੰਤਰੀ ਨੇ ਕਿਹਾ ਕਿ ਡਿਜੀਟਲੀਕਰਨ ਨਾਲ ਕੰਮ-ਕਾਜ ਦੇ ਤਰੀਕੇ ’ਚ ਕਾਫ਼ੀ ਬਦਲਾਅ ਆਇਆ ਹੈ ਅਤੇ ਬੈਂਕਾਂ ਨੂੰ ਹੁਣ ਭਵਿੱਖ ਬਾਰੇ ਸੋਚਣਾ ਹੋਵੇਗਾ ਅਤੇ ਤਕਨੀਕੀ ਦੇ ਨਾਲ ਤਾਲਮੇਲ ਬਿਠਾਉਣਾ ਹੋਵੇਗਾ। ਸੀਤਾਰਮਣ ਨੇ ਆਈ. ਬੀ. ਏ. ਨੂੰ ਬੈਂਕ ਸ਼ਾਖਾ ਸੰਚਾਲਨ ਅਤੇ ਉਨ੍ਹਾਂ ਦੇ ਸਥਾਨ ਦੀ ਮੌਜੂਦਗੀ ਦੇ ਸੰਬੰਧ ’ਚ ਦੇਸ਼ ਦੇ ਹਰ ਇਕ ਜ਼ਿਲੇ ਦੀ ਡਿਜੀਟਲਾਈਜ਼ਡ ਮੈਪਿੰਗ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਕਿਹਾ, “ਇਸ ਨਾਲ ਉਨ੍ਹਾਂ ਕਮੀਆਂ ਨੂੰ ਦੂਰ ਕਰਨ ’ਚ ਮਦਦ ਮਿਲੇਗੀ, ਜਿੱਥੇ ਕੋਈ ਬੈਂਕ ਨਹੀਂ ਹੈ। ਵਿੱਤ ਮੰਤਰੀ ਨੇ ਕਿਹਾ, “ਹਰ ਜਗ੍ਹਾ ਫੀਜੀਕਲ ਬੈਂਕ ਹੋਣਾ ਜ਼ਰੂਰੀ ਨਹੀਂ ਹੈ। ਦੇਸ਼ ਦੇ ਆਪਟਿਕਲ ਫਾਈਬਰ ਨੈੱਟਵਰਕ ਨੇ ਲੱਗਭਗ 7.5 ਲੱਖ ਪੰਚਾਇਤਾਂ ’ਚੋਂ ਦੋ-ਤਿਹਾਈ ਨੂੰ ਕਵਰ ਕੀਤਾ ਹੈ। ਇਸ ਦੀ ਵਰਤੋਂ ਬਿਨਾਂ ਸੰਪਰਕ ਵਾਲੇ ਖੇਤਰਾਂ ’ਚ ਵੀ ਬੈਂਕਿੰਗ ਸੇਵਾਵਾਂ ਦੇਣ ਲਈ ਕੀਤੀ ਜਾ ਸਕਦੀ ਹੈ।”
ਉਨ੍ਹਾਂ ਨੇ ਕਿਹਾ ਕਿ ਅੱਜ ਬੈਂਕਾਂ ਦਾ ਵਹੀ-ਖਾਤਾ ਜ਼ਿਆਦਾ ਸਾਫ਼-ਸੁਥਰਾ ਹੈ। ਇਸ ਨਾਲ ਸਰਕਾਰ ’ਤੇ ਬੈਂਕਾਂ ਦੇ ਮੁੜ-ਪੂੰਜੀਕਰਣ ਦਾ ਬੋਝ ਘੱਟ ਹੋਵੇਗਾ। ਸੀਤਾਰਮਣ ਨੇ ਕਿਹਾ ਕਿ ਅਗਲੀ ਰਾਸ਼ਟਰੀ ਜਾਇਦਾਦ ਮੁੜ-ਗਠਨ ਕੰਪਨੀ ਨੂੰ ‘ਬੈਡ ਬੈਂਕ’ ਨਹੀਂ ਕਿਹਾ ਜਾਣਾ ਚਾਹੀਦਾ ਹੈ, ਜਿਵੇਂ ਅਮਰੀਕਾ ’ਚ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਨੂੰ ਤੇਜ਼-ਤਰਾਰ ਬਣਨ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਹਰ ਇਕ ਇਕਾਈ ਦੀ ਜ਼ਰੂਰਤ ਨੂੰ ਸੱਝਣਾ ਹੋਵੇਗਾ ਜਿਸ ਨਾਲ 400 ਅਰਬ ਡਾਲਰ ਦੇ ਬਰਾਮਦ ਟੀਚੇ ਨੂੰ ਹਾਸਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਭਾਰਤ ਛੱਡਣ ਤੋਂ ਪਹਿਲਾਂ ਵਿਵਾਦਾਂ 'ਚ Ford, ਡੀਲਰਾਂ ਨੇ ਲਗਾਏ ਵੱਡੇ ਇਲਜ਼ਾਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।