ਬਜਟ 2021 : ਵਿੱਤ ਮੰਤਰੀ ਨੇ ਲਾਂਚ ਕੀਤੀ ''ਯੂਨੀਅਨ ਬਜਟ ਮੋਬਾਇਲ ਐਪ''

01/23/2021 9:02:11 PM

ਨਵੀਂ ਦਿੱਲੀ- 1 ਫਰਵਰੀ 2021 ਨੂੰ ਪੇਸ਼ ਹੋਣ ਜਾ ਰਿਹਾ ਬਜਟ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ, ਹਰ ਸਾਲ ਦੀ ਤਰ੍ਹਾਂ ਇਸ ਵਾਰ ਇਸ ਦੀ ਛਪਾਈ ਨਹੀਂ ਹੋਵੇਗੀ। ਇਸ ਦੇ ਮੱਦੇਨਜ਼ਰ ਬਜਟ ਤੋਂ ਪਹਿਲਾਂ ਆਯੋਜਿਤ ਹਲਵਾ ਸੈਰੇਮਨੀ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਸੰਸਦ ਮੈਂਬਰਾਂ (ਐੱਮ. ਪੀਜ਼.) ਅਤੇ ਆਮ ਲੋਕਾਂ ਨੂੰ ਬਜਟ ਦੀ ਜਾਣਕਾਰੀ ਮੁਸ਼ਕਲ ਰਹਿਤ ਪਹੁੰਚਾਉਣ ਲਈ 'ਯੂਨੀਅਨ ਬਜਟ ਮੋਬਾਇਲ ਐਪ' ਲਾਂਚ ਕੀਤੀ ਹੈ।

'Union Budget Mobile App' ਦੀ ਮਦਦ ਨਾਲ ਨਾਲ ਸੰਸਦ ਮੈਂਬਰ ਅਤੇ ਆਮ ਜਨਤਾ ਬਜਟ ਦਸਤਾਵੇਜ਼ਾਂ ਨੂੰ ਆਨਲਾਈਨ ਪੜ੍ਹ ਸਕਣਗੇ।

ਇਹ ਐਪ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿਚ ਉਪਲਬਧ ਹੋਵੇਗੀ। ਇਸ 'ਤੇ ਬਜਟ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਕਾਫ਼ੀ ਆਸਾਨ ਅਤੇ ਤੇਜ਼ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਬਜਟ ਦੇ ਦਸਤਾਵੇਜ਼ ਨਹੀਂ ਛਾਪੇ ਜਾ ਰਹੇ। ਵਿੱਤ ਮੰਤਰੀ ਵੱਲੋਂ 1 ਫਰਵਰੀ, 2021 ਨੂੰ ਸੰਸਦ ਵਿਚ ਬਜਟ ਭਾਸ਼ਣ ਦੇ ਪੂਰਾ ਹੋਣ ਤੋਂ ਬਾਅਦ ਬਜਟ ਸਬੰਧੀ ਦਸਤਾਵੇਜ਼ ਮੋਬਾਈਲ ਐਪ 'ਤੇ ਉਪਲਬਧ ਹੋ ਜਾਣਗੇ।

ਇਹ ਵੀ ਪੜ੍ਹੋ- ਬਜਟ 2021: ਦਿਹਾੜੀਦਾਰਾਂ ਨੂੰ ESIC ਤੇ ਪੈਨਸ਼ਨ ਸਕੀਮਾਂ ਦਾ ਮਿਲ ਸਕਦੈ ਲਾਭ

ਇਸ ਐਪ ਵਿਚ ਡਾਊਨਲੋਡਿੰਗ, ਪ੍ਰਿੰਟਿੰਗ, ਸਰਚ, ਜ਼ੂਮ ਇਨ ਐਂਡ ਆਊਟ, ਉੱਪਰ-ਹੇਠਾਂ ਜਾਣ ਲਈ ਸਕ੍ਰੋਲਿੰਗ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ। 'ਯੂਨੀਅਨ ਬਜਟ ਮੋਬਾਈਲ ਐਪ' ਐਂਡਰਾਇਡ ਅਤੇ ਆਈ. ਓ. ਐੱਸ. ਦੋਹਾਂ ਮੰਚ 'ਤੇ ਉਪਲਬਧ ਹੋਵੇਗੀ। ਇਸ ਐਪ ਨੂੰ ਆਰਥਿਕ ਮਾਮਲਿਆਂ ਦੇ ਵਿਭਾਗ (ਡੀ. ਈ. ਏ.) ਦੀ ਅਗਵਾਈ ਹੇਠ ਨੈਸ਼ਨਲ ਇਨਫਰਮੈਟਿਕਸ ਸੈਂਟਰ (ਐੱਨ. ਆਈ. ਸੀ.) ਵੱਲੋਂ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- 52 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ ਸੋਨਾ, ਇਸ ਹਫ਼ਤੇ ਰਹੀ ਇੰਨੀ ਕੀਮਤ

ਮੋਬਾਇਲ ਐਪ ਜਾਰੀ ਹੋਣ ਨੂੰ ਲੈ ਕੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News