ਮਹਿੰਗਾਈ ਨਾਲ ਲੜਾਈ ਜਾਰੀ, RBI ਗਵਰਨਰ ਬੋਲੇ- ਵਿਸ਼ਵਵਿਆਪੀ ਅਸ਼ਾਂਤੀ ਕੇਂਦਰੀ ਬੈਂਕਾਂ ਲਈ ਚਣੌਤੀਪੂਰਨ
Tuesday, Jun 13, 2023 - 05:56 PM (IST)
ਨਵੀਂ ਦਿੱਲੀ- ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਲੰਡਨ 'ਚ ਬ੍ਰਿਟੇਨ ਦੀ ਸੈਂਟਰਲ ਬੈਂਕਿੰਗ ਵਲੋਂ ਆਯੋਜਿਤ ਬੈਠਕਾਂ 'ਚ ਦਿੱਤੇ ਗਏ ਉਦਘਾਟਨ ਸੰਬੋਧਨ 'ਚ ਕਿਹਾ ਕਿ ਮੁਦਰਾਸਫੀਤੀ ਦੀ ਪ੍ਰਕਿਰਿਆ ਹੌਲੀ ਅਤੇ ਲੰਬੀ ਹੋਵੇਗੀ ਅਤੇ ਮੱਧ ਮਿਆਦ 'ਚ 4 ਫ਼ੀਸਦੀ ਦੇ ਮੁਦਰਾਸਫੀਤੀ ਟੀਚੇ ਨੂੰ ਹਾਸਲ ਕਰਨ ਦਾ ਟੀਚਾ ਹੈ।
ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ
ਆਰ.ਬੀ.ਆਈ ਗਵਰਨਰ ਨੇ ਕਿਹਾ- ਮਹਿੰਗਾਈ ਭਾਵੇਂ ਟੀਚੇ ਤੋਂ ਵੱਧ ਗਈ ਹੋਵੇ ਪਰ ਸਹਿਣਸ਼ੀਲਤਾ ਬੈਂਡ ਦੇ ਅੰਦਰ ਹੀ ਰਹੀ
ਉਨ੍ਹਾਂ ਕਿਹਾ ਕਿ ਸਾਡੀ ਆਬਾਦੀ ਅਤੇ 'ਜਨਸੰਖਿਆ ਲਾਭਅੰਸ਼' ਦੇ ਕਾਰਨ ਹਰ ਸਾਲ ਕਾਰਜਬਲ 'ਚ ਵੱਡਾ ਵਾਧਾ ਦੇਖਦੇ ਹੋਏ ਅਸੀਂ ਵਿਕਾਸ ਸੰਬੰਧੀ ਚਿੰਤਾਵਾਂ ਤੋਂ ਅਣਜਾਣ ਨਹੀਂ ਰਹਿ ਸਕਦੇ। ਇਸ ਲਈ, ਅਸੀਂ ਮਹਾਂਮਾਰੀ ਦੇ ਸਾਲਾਂ ਦੌਰਾਨ ਵੀ ਵਿਕਾਸ ਨੂੰ ਤਰਜੀਹ ਦਿੱਤੀ। ਇਸ ਮਿਆਦ ਦੇ ਦੌਰਾਨ ਮਹਿੰਗਾਈ ਟੀਚੇ ਤੋਂ ਉੱਪਰ ਰਹੀ ਪਰ ਸਹਿਣਸ਼ੀਲਤਾ ਬੈਂਡ ਦੇ ਅੰਦਰ ਰਹੀ। ਆਰ.ਬੀ.ਆਈ. ਗਵਰਨਰ ਨੇ ਕਿਹਾ ਕਿ ਮਹਿੰਗਾਈ ਵਿਰੁੱਧ ਲੜਾਈ ਜਾਰੀ ਹੈ।
ਇਹ ਵੀ ਪੜ੍ਹੋ : ਉੱਤਰ ਕੋਰੀਆ 'ਚ ਆਤਮਹੱਤਿਆ ਕਰਨ ਵਾਲਿਆਂ ਦੀ ਲੱਗੀ ਝੜੀ! ਕਿਮ ਜੋਂਗ ਉਨ ਨੇ ਜਾਰੀ ਕੀਤਾ ਤਾਨਾਸ਼ਾਹੀ ਫਰਮਾਨ
ਕੇਂਦਰੀ ਬੈਂਕਾਂ ਨੂੰ ਮਹਾਂਮਾਰੀ ਨਾਲ ਤਬਾਹ ਹੋਈਆਂ ਆਰਥਿਕਤਾਵਾਂ ਦਾ ਸਮਰਥਨ ਕਰਨ ਲਈ ਸੰਘਰਸ਼ ਕਰਨਾ ਪਿਆ
ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ 'ਚ ਕੇਂਦਰੀ ਬੈਂਕਾਂ ਨੂੰ ਮਹਾਂਮਾਰੀ ਨਾਲ ਪ੍ਰਭਾਵਿਤ ਅਰਥਵਿਵਸਥਾਵਾਂ ਨੂੰ ਉਤਸ਼ਾਹ ਪ੍ਰਦਾਨ ਕਰਨ ਅਤੇ ਮਹਿੰਗਾਈ ਨਾਲ ਲੜਨ ਲਈ ਆਪਣੇ ਸਾਰੇ ਵਿਕਲਪਾਂ ਅਤੇ ਨੀਤੀਆਂ ਨੂੰ ਬਦਲਣ ਦੀ ਲੋੜ ਸੀ।
ਵਿਸ਼ਵਵਿਆਪੀ ਅਸ਼ਾਂਤੀ ਦਾ ਮਾਹੌਲ ਕੇਂਦਰੀ ਬੈਂਕਾਂ ਲਈ ਚੁਣੌਤੀਪੂਰਨ
ਮਹਿੰਗਾਈ ਦੇ ਵਿਰੁੱਧ ਲੜਾਈ ਜਾਰੀ ਰਹਿਣ ਦੇ ਬਾਵਜੂਦ ਕੁਝ ਉੱਨਤ ਅਰਥਵਿਵਸਥਾਵਾਂ (ਏਈ) 'ਚ ਬੈਂਕਿੰਗ ਗੜਬੜ ਨੇ ਵਿੱਤੀ ਸਥਿਰਤਾ ਅਤੇ ਕੀਮਤ ਸਥਿਰਤਾ ਨੂੰ ਪ੍ਰਭਾਵਿਤ ਕੀਤਾ। ਵਿਸ਼ਵਵਿਆਪੀ ਅਸ਼ਾਂਤੀ ਦਾ ਇਹ ਅਸਾਧਾਰਨ ਦੌਰ ਅਸਲ 'ਚ ਕੇਂਦਰੀ ਬੈਂਕਾਂ ਅਤੇ ਕੇਂਦਰੀ ਬੈਂਕਿੰਗ ਲਈ ਬਹੁਤ ਚੁਣੌਤੀਪੂਰਨ ਰਿਹਾ ਹੈ।
ਇਹ ਵੀ ਪੜ੍ਹੋ : ਰਾਜਾਂ ਨੂੰ ਟੈਕਸ ਹਿੱਸੇਦਾਰੀ ਦੇ ਰੂਪ 'ਚ 1.18 ਲੱਖ ਕਰੋੜ ਰੁਪਏ ਦੀ ਕਿਸ਼ਤ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।