ਪੋਲਟਰੀ ਫਾਰਮ ਉਦਯੋਗ ’ਤੇ ਇਕ ਹੋਰ ਸੰਕਟ, ਕੋਰੋਨਾ ਆਫ਼ਤ ਤੋਂ ਬਾਅਦ ਬਰਡ ਫਲੂ ਦੀ ਪਈ ਮਾਰ

01/07/2021 5:29:44 PM

ਨਵੀਂ ਦਿੱਲੀ — ਪੋਲਟਰੀ ਫਾਰਮ ਦੇ ਮਾਲਕ ਅਤੇ ਚਿਕਨ ਦਾ ਕਾਰੋਬਾਰ ਕਰ ਰਹੇ ਵਪਾਰੀ ਦਾਅਵਾ ਕਰ ਹਨ ਕਿ ਮੁਰਗੀਆਂ ਵਿਚ ਅਜੇ ਤੱਕ ਬਰਡ ਫਲੂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸਦੇ ਬਾਵਜੂਦ ਗਾਹਕਾਂ ਦੇ ਡਰ ਕਾਰਨ ਬਾਜ਼ਾਰ ਵਿਚ ਚਿਕਨ ਦੀ ਮੰਗ ਡਿੱਗਣ ਕਾਰਨ ਚਿਕਨ ਸਸਤਾ ਹੋ ਗਿਆ ਹੈ। ਪਿਛਲੇ 2 ਦਿਨਾਂ ਵਿਚ ਮੁਰਗੀ ਦੀ ਕੀਮਤ ਵਿਚ 45 ਰੁਪਏ ਪ੍ਰਤੀ ਕਿੱਲੋ ਦੀ ਕਮੀ ਆਈ ਹੈ। ਏਸ਼ੀਆ ਦੀ ਸਭ ਤੋਂ ਵੱਡੀ ਚਿਕਨ ਮਾਰਕੀਟ ਗਾਜ਼ੀਪੁਰ ਵਿਚ ਗਾਹਕਾਂ ਦੀ ਗਿਣਤੀ ਵੀ ਘੱਟ ਗਈ ਹੈ। ਦੂਜੇ ਪਾਸੇ ਹੋਟਲਾਂ ਅਤੇ ਰੈਸਟੋਰੈਂਟ ਵਿਚੋਂ ਵੀ ਚਿਕਨ ਦੀ ਮੰਗ ’ਚ ਭਾਰੀ ਕਮੀ ਆ ਗਈ ਹੈ।

ਗਾਜ਼ੀਪੁਰ ਮੰਡੀ ਵਿਚ ਮੁਰਗੀਆਂ ਦਾ ਕਾਰੋਬਾਰ ਚਲਾਉਣ ਵਾਲੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵੀ ਪੋਲਟਰੀ ਫਾਰਮ ’ਚ ‘ਬਰਡ ਫਲੂ’ ਕਾਰਨ ਬਿਮਾਰ ਮੁਰਗੀ ਦਾ ਪਤਾ ਨਹੀਂ ਲੱਗਿਆ ਹੈ, ਪਰ ਮੀਡੀਆ ਵਿਚ ਹੋਰ ਪੰਛੀਆਂ ਦੇ ਮਰਨ ਅਤੇ ਬਰਡ ਫਲੂ ਦੀਆਂ ਖ਼ਬਰਾਂ ਕਾਰਨ ਮੁਰਗੀਆਂ ਖਾਣ ਵਾਲੇ ਚਿਕਨ ਦੀ ਖਰੀਦਦਾਰੀ ਕਰਨ ’ਚ ਸੰਕੋਚ ਕਰਨ ਲੱਗੇ ਹਨ। ਦੂਜੇ ਪਾਸੇ ਹੁਣ ਮੁਰਗੀਅਾਂ ਵਿਚ ਵੀ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਲੱਗ ਗਏ ਹਨ।

ਇਹ ਵੀ ਪੜ੍ਹੋ : 29 ਜਨਵਰੀ ਤੋਂ ਸ਼ੁਰੂ ਹੋ ਸਕਦੈ ਬਜਟ ਸੈਸ਼ਨ, ਕੈਬਨਿਟ ਕਮੇਟੀ ਦੀ ਸਿਫ਼ਾਰਸ਼- ਦੋ ਹਿੱਸਿਆਂ 'ਚ ਹੋਵੇ ਸੈਸ਼ਨ

ਇਹੀ ਕਾਰਨ ਹੈ ਕਿ ਮੁਰਗੀ(ਚਿਕਨ) ਦੀ ਮੰਗ ਘੱਟ ਗਈ ਹੈ। ਮੁਰਗੀ ਦੀ ਸਪਲਾਈ ਗਾਜ਼ੀਪੁਰ ਤੋਂ ਦਿੱਲੀ-ਐਨਸੀਆਰ ਸਮੇਤ ਹੋਰ ਇਲਾਕਿਆਂ ਵਿਚ ਕੀਤੀ ਜਾਂਦੀ ਹੈ। ਇਕੱਲੇ ਗਾਜ਼ੀਪੁਰ ਮਾਰਕੀਟ ਤੋਂ ਰੋਜ਼ਾਨਾ 5 ਲੱਖ ਮੁਰਗੀਆਂ ਦੀ ਸਪਲਾਈ ਕੀਤੀ ਜਾਂਦੀ ਹੈ, ਪਰ ਹੁਣ ਇਹ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ : ਗਾਂਗੁਲੀ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਅਡਾਨੀ ਦੀ ਕੰਪਨੀ ਨੇ ਰੋਕੇ 'ਤੇਲ' ਦੇ ਵਿਗਿਆਪਨ

ਚਿਕਨ ਦੇ ਰੇਟ 60 ਤੋਂ 70 ਰੁਪਏ ਪ੍ਰਤੀ ਕਿੱਲੋ ਹੋਏ

ਤਿੰਨ ਦਿਨ ਪਹਿਲਾਂ ਤੱਕ ਮੁਰਗੀ ਗਾਜ਼ੀਪੁਰ ਦੀ ਮਾਰਕੀਟ ਵਿਚ 90 ਰੁਪਏ ਪ੍ਰਤੀ ਕਿੱਲੋ ਤੋਂ ਲੈ ਕੇ 105 ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ। ਬਰਡ ਫਲੂ ਦੀ ਖ਼ਬਰ ਮੀਡੀਆ ਨੂੰ ਮਿਲਦੇ ਹੀ ਮੁਰਗੀਆਂ ਦੀ ਮੰਗ ਘਟ ਗਈ ਹੈ। 6 ਜਨਵਰੀ ਨੂੰ ਮੁਰਗੀ 80 ਰੁਪਏ ਕਿਲੋ ਹੋਈ ਅਤੇ ਇਸ ਦੇ ਨਾਲ ਹੀ ਅਗਲੇ ਦਿਨ 7 ਜਨਵਰੀ ਨੂੰ ਮੁਰਗੀ ਦੀ ਦਰ ਪੂਰੀ ਤਰ੍ਹਾਂ 50-60 ਰੁਪਏ ਪ੍ਰਤੀ ਕਿੱਲੋ ਤੱਕ ਆ ਗਈ ਹੈ। ਜਿਸ ਤਰ੍ਹਾਂ ਬਰਡ ਫਲੂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਅਜਿਹਾ ਲਗਦਾ ਹੈ ਕਿ ਹੁਣ ਮੁਰਗੀ ਦੀ ਕੀਮਤ ਵਿਚ ਹੋਰ ਗਿਰਾਵਟ ਆਵੇਗੀ।

ਇਹ ਵੀ ਪੜ੍ਹੋ : ਰਿਕਾਰਡ ਮਹਿੰਗਾਈ ’ਤੇ ਸਰ੍ਹੋਂ ਦਾ ਤੇਲ, ਬਾਕੀ ਤੇਲ ਦੀਆਂ ਕੀਮਤਾਂ ’ਚ ਵੀ ਆਇਆ ਉਛਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News