ਕਿਸਾਨਾਂ ਨੂੰ ਹੁਣ ਖਾਦ ਖ਼ਰੀਦਣ 'ਤੇ ਮਿਲੇਗਾ 1 ਲੱਖ ਰੁਪਏ ਦਾ ਦੁਰਘਟਨਾ ਬੀਮਾ, IFFCO ਭਰੇਗੀ ਪ੍ਰੀਮੀਅਮ

11/16/2020 6:35:09 PM

ਨਵੀਂ ਦਿੱਲੀ — ਫਰਟੀਲਾਇਜ਼ਰ ਵੇਚਣ ਵਾਲੀ ਸਹਿਕਾਰੀ ਸੰਸਥਾ 'ਇਫਕੋ(IFFCO)' ਭਾਵ ਭਾਰਤੀ ਕਿਸਾਨ ਖਾਦ ਸਹਿਕਾਰੀ ਲਿਮਟਿਡ ਨੇ ਕਿਸਾਨਾਂ ਲਈ ਦੁਰਘਟਨਾ ਬੀਮਾ ਯੋਜਨਾ ਲਿਆਂਦੀ ਹੈ। ਇਫਕੋ ਖਾਦ ਦੇ ਹਰ ਗੱਟੇ 'ਤੇ ਬੀਮਾ ਕਵਰੇਜ ਦੇ ਰਿਹਾ ਹੈ, ਜਿਸ ਵਿਚ ਖਾਦ ਦੀ ਹਰੇਕ ਕਿੱਟ 'ਤੇ 4 ਹਜ਼ਾਰ ਰੁਪਏ ਦਾ ਬੀਮਾ ਕੀਤਾ ਜਾਵੇਗਾ। ਕਿਸਾਨ ਵੱਧ ਤੋਂ ਵੱਧ 25 ਗੱਟੇ ਖਰੀਦ ਕੇ 1 ਲੱਖ ਰੁਪਏ ਦਾ ਬੀਮਾ ਖਰੀਦ ਸਕਦਾ ਹੈ। ਕੰਪਨੀ ਦੀ ਇਸ ਯੋਜਨਾ ਦਾ ਨਾਮ ਹੈ 'ਖਾਦ ਤੋਂ ਖਾਦ ਬੀਮਾ ਭੀ ਸਾਥ' ਹੈ। ਇਹ ਬੀਮਾ ਪ੍ਰੀਮੀਅਮ ਪੂਰੀ ਤਰਾਂ ਨਾਲ ਇਫਕੋ ਦੁਆਰਾ ਅਦਾ ਕੀਤਾ ਜਾਂਦਾ ਹੈ। ਇਸਦੇ ਨਾਲ ਬੀਮਾ ਕਵਰੇਜ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

ਇਸ ਤਰ੍ਹਾਂ ਮਿਲਦਾ ਹੈ ਖਾਦ 'ਤੇ ਬੀਮਾ

ਖਾਦ ਦੇ ਇੱਕ ਗੱਟੇ 'ਤੇ 4000 ਰੁਪਏ ਦਾ ਬੀਮਾ ਮਿਲਦਾ ਹੈ। ਇੱਕ ਕਿਸਾਨ ਨੂੰ ਵੱਧ ਤੋਂ ਵੱਧ 25 ਗੱਟਿਆਂ 'ਤੇ 1 ਲੱਖ ਰੁਪਏ ਦਾ ਬੀਮਾ ਕਵਰੇਜ ਮਿਲਦਾ ਹੈ। ਇਹ ਬੀਮਾ ਪ੍ਰੀਮੀਅਮ ਪੂਰੀ ਤਰ੍ਹਾਂ ਨਾਲ ਇਫਕੋ ਦੁਆਰਾ ਅਦਾ ਕੀਤਾ ਜਾਂਦਾ ਹੈ।

ਖਾਦ ਦੇ ਗੱਟੇ 'ਤੇ ਮਿਲਣ ਵਾਲੇ ਦੁਰਘਟਨਾ ਬੀਮਾ ਦੇ ਤਹਿਤ ਐਕਸੀਡੈਂਟ 'ਚ ਮੌਤ ਹੋਣ 'ਤੇ ਪ੍ਰਭਾਵਿਤ ਪਰਿਵਾਰ ਨੂੰ 1 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਬੀਮੇ ਦੀ ਇਹ ਰਾਸ਼ੀ ਸਿੱਧੇ ਪ੍ਰਭਾਵਿਤ ਪਰਿਵਾਰ ਦੇ ਖਾਤੇ ਵਿਚ ਟ੍ਰਾਂਸਫਰ ਕੀਤੀ ਜਾਂਦੀ ਹੈ। ਹਾਦਸੇ ਵਿਚ ਦੋ ਅੰਗ ਖਰਾਬ ਹੋਣ ਦੀ ਸਥਿਤੀ ਵਿਚ 2000 ਰੁਪਏ/ਗੱਟਾ ਦੇ ਹਿਸਾਬ ਨਾਲ ਵੱਧ ਤੋਂ ਵੱਧ 50,000 / - ਰੁਪਏ ਰਾਸ਼ੀ ਦਾ ਭੁਗਤਾਨ ਕੀਤਾ ਜਾਂਦਾ ਹੈ। ਕਿਸੇ ਇਕ ਅੰਗ ਦੇ ਖ਼ਰਾਬ ਹੋਣ ਦੀ ਸਥਿਤੀ ਵਿਚ ਬੀਮਾ ਕਵਰੇਜ 1000 ਰੁਪਏ ਪ੍ਰਤੀ ਗੱਟੇ ਦੀ ਦਰ ਨਾਲ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਅਸਥਾਈ ਕਾਮਿਆਂ ਲਈ ਨਵਾਂ ਸਰਕਾਰੀ ਨਿਯਮ, ਇਹ ਕੰਮ ਪੂਰੇ ਕਰਨ 'ਤੇ ਮਿਲਣਗੇ ਕਈ ਫਾਇਦੇ

ਇਸ ਤਰ੍ਹਾਂ ਕਰਨਾ ਪਵੇਗਾ ਦਾਅਵਾ 

ਦੁਰਘਟਨਾ ਬੀਮੇ ਦਾ ਦਾਅਵਾ ਕਰਨ ਲਈ, ਪ੍ਰਭਾਵਿਤ ਕਿਸਾਨ ਕੋਲ ਖਾਦ ਦੀ ਖਰੀਦ ਦੀ ਇੱਕ ਰਸੀਦ ਹੋਣੀ ਚਾਹੀਦੀ ਹੈ। ਕਿਸਾਨ ਕੋਲ ਜਿੰਨੇ ਗੱਟਿਆਂ ਦੀ ਰਸੀਦ ਹੋਵੇਗੀ ਉਸੇ ਹਿਸਾਬ ਨਾਲ ਬੀਮਾ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ। ਹਾਦਸੇ ਵਿਚ ਕਿਸਾਨ ਦੀ ਮੌਤ ਹੋਣ ਦੀ ਸਥਿਤੀ ਵਿਚ ਬੀਮੇ ਦਾ ਦਾਅਵਾ ਕਰਨ ਲਈ ਪੋਸਟ ਮਾਰਟਮ ਦੀ ਰਿਪੋਰਟ ਅਤੇ ਪੰਚਨਾਮਾ ਹੋਣਾ ਚਾਹੀਦਾ ਹੈ। ਅੰਗਭੰਗ ਹੋਣ ਦੀ ਸਥਿਤੀ ਵਿਚ ਹਾਦਸੇ ਦੀ ਪੁਲਸ ਰਿਪੋਰਟ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਜਲਦ ਮਹਿੰਗੇ ਹੋ ਸਕਦੇ ਹਨ ਗ਼ਰੀਬਾਂ ਦੇ ਬਦਾਮ,ਇਸ ਕਾਰਨ ਵਧਣਗੇ ਮੂੰਗਫਲੀ ਦੇ ਭਾਅ


Harinder Kaur

Content Editor

Related News