ਬੇਮੌਸਮ ਬਰਸਾਤ ਨਾਲ ਕਿਸਾਨ ਪਰੇਸ਼ਾਨ, ਬਰਬਾਦ ਹੋਈ ਲੀਚੀ, ਅੰਬ ਅਤੇ ਕਣਕ ਦੀ ਫਸਲ

Saturday, Apr 01, 2023 - 01:27 PM (IST)

ਬੇਮੌਸਮ ਬਰਸਾਤ ਨਾਲ ਕਿਸਾਨ ਪਰੇਸ਼ਾਨ, ਬਰਬਾਦ ਹੋਈ ਲੀਚੀ, ਅੰਬ ਅਤੇ ਕਣਕ ਦੀ ਫਸਲ

ਨਵੀਂ ਦਿੱਲੀ- ਦੇਸ਼ ਭਰ 'ਚ ਮੌਸਮ ਦਾ ਰੁਖ਼ ਬਦਲ ਗਿਆ ਹੈ। ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਗਰਮੀ ਤੋਂ ਰਾਹਤ ਦੇ ਨਾਲ-ਨਾਲ ਥੋੜ੍ਹੀਆਂ ਮੁਸ਼ਕਲਾਂ ਵੀ ਲੈ ਕੇ ਆਇਆ ਹੈ। ਖ਼ਾਸ ਕਰਕੇ ਕਿਸਾਨਾਂ ਨੂੰ ਤਾਂ ਬੇਮੌਸਮੀ ਬਾਰਿਸ਼ ਨਾਲ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਬੇਮੌਸਮ ਬਾਰਿਸ਼ ਨਾਲ ਕਿਸਾਨਾਂ ਦੀ ਖੇਤ 'ਚ ਖੜ੍ਹੀਆਂ ਕਣਕ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਇਸ ਕੁਦਰਤ ਦੀ ਮਾਰ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਬੇਮੌਸਮ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਲੀਚੀ ਅਤੇ ਅੰਬ ਦੀ ਫਸਲ ਨਸ਼ਟ ਹੋਣ ਦੀ ਕਗਾਰ 'ਤੇ ਹੈ। 

ਇਹ ਵੀ ਪੜ੍ਹੋ-ਸਮਾਲਕੈਪ ਕੰਪਨੀਆਂ ਦੇ ਸਟਾਕਸ ਨੇ ਨਿਵੇਸ਼ਕਾਂ ਨੂੰ ਰੁਆਇਆ, ਕਰੋੜਾਂ ਰੁਪਏ ਡੁੱਬੇ
ਦੇਸ਼ ਭਰ ਦੇ ਵੱਖ-ਵੱਖ ਇਲਾਕਿਆਂ 'ਚ ਮੂਸਲਾਧਾਰ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਉੱਤਰਾਖੰਡ ਦੇ ਉੱਦਮ ਸਿੰਘ ਨਗਰ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਨੇ ਕਿਸਾਨਾਂ ਦੀ ਮਿਹਨਤ 'ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਦੀ ਫਸਲ ਖੇਤ 'ਚ ਕੱਟਣ ਨੂੰ ਤਿਆਰ ਖੜ੍ਹੀ ਹੈ ਅਤੇ ਕੱਟੀ ਹੋਈ ਕਣਕ ਦੀ ਫਸਲ ਚੌਪਟ ਹੋਣ ਦੀ ਕਗਾਰ 'ਤੇ ਹੈ। ਉੱਧਰ ਗੜ੍ਹੇਮਾਰੀ ਅਤੇ ਮੂਸਲਾਧਾਰ ਬਾਰਿਸ਼ ਨਾਲ ਕਿਸਾਨਾਂ ਦੀ ਅੰਬ ਅਤੇ ਲੀਚੀ ਦੀ ਫਸਲ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਕਿਸਾਨ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। 

ਇਹ ਵੀ ਪੜ੍ਹੋ-ਦਿੱਲੀ ’ਚ ਪੁਰਾਣੇ ਵਾਹਨਾਂ ਨੂੰ ਕਬਾੜ ’ਚ ਭੇਜਣ ਦੀ ਕਵਾਇਦ ਸ਼ੁਰੂ
ਬਾਰਿਸ਼ ਤੋਂ ਕਦੋਂ ਮਿਲੇਗੀ ਰਾਹਤ
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਮਸੂਰੀ 'ਚ ਜ਼ਬਰਦਸਤ ਬਾਰਿਸ਼ ਤੋਂ ਬਾਅਦ ਤਾਪਮਾਨ 'ਚ ਗਿਰਾਵਟ ਆਈ। ਇਥੇ ਕੱਲ੍ਹ ਦੇਰ ਰਾਤ ਤੋਂ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਪੌੜੀ ਹਰਿਦੁਆਰ, ਦੇਹਰਾਦੂਨ, ਮਸੂਰੀ ਦੇ ਉੱਚਾਈ ਵਾਲੇ ਇਲਾਕਿਆਂ 'ਚ ਤੇਜ਼ ਝੋਕੇਦਾਰ ਹਵਾਵਾਂ ਦੇ ਨਾਲ ਜ਼ਬਰਦਸਤ ਬਾਰਿਸ਼ ਹੋ ਸਕਦੀ ਹੈ, ਅਜਿਹੇ 'ਚ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। 

ਇਹ ਵੀ ਪੜ੍ਹੋ-ਏਅਰਬੱਸ ਦੇ ਜਹਾਜ਼ਾਂ 'ਚ ਲੱਗਣਗੇ 'ਮੇਕ ਇਨ ਇੰਡੀਆ' ਦਰਵਾਜ਼ੇ, ਟਾਟਾ ਨੂੰ ਮਿਲਿਆ ਠੇਕਾ
ਮੌਸਮ ਵਿਭਾਗ ਦੀ ਮੰਨੀਏ ਤਾਂ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ 04 ਅਪ੍ਰੈਲ ਤੱਕ ਬਾਰਿਸ਼ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ। ਮੌਸਮ ਵਿਭਾਗ ਦੀ ਮੰਨੀਏ ਤਾਂ ਕੱਲ੍ਹ ਵੀ ਦੇਹਰਾਦੂਨ 'ਚ ਬੱਦਲਾਂ ਦਾ ਡੇਰਾ ਰਹੇਗਾ। ਇਸ ਦੇ ਨਾਲ ਬਿਜਲੀ ਗੜਕਣ ਦੇ ਨਾਲ ਇਕ ਜਾਂ ਦੋ ਵਾਰ ਭਾਰੀ ਬਾਰਿਸ਼ ਦੇਖਣ ਨੂੰ ਮਿਲੇਗੀ। 02 ਅਪ੍ਰੈਲ ਨੂੰ ਬਾਰਿਸ਼ ਤੋਂ ਹਲਕੀ ਰਾਹਤ ਮਿਲ ਸਕਦੀ ਹੈ। ਹਾਲਾਂਕਿ 3 ਅਤੇ 4 ਅਪ੍ਰੈਲ ਨੂੰ ਬਿਜਲੀ ਗੜਕਣ ਦੇ ਨਾਲ ਬਾਰਿਸ਼ ਇਕ ਵਾਰ ਫਿਰ ਦੇਖਣ ਨੂੰ ਮਿਲੇਗੀ। ਮਸੂਰੀ 'ਚ ਵੀ 4 ਅਪ੍ਰੈਲ ਤੱਕ ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਮਸੂਰੀ 'ਚ ਬਿਜਲੀ ਗੜਕਣ ਦੇ ਨਾਲ ਗੜ੍ਹੇਮਾਰੀ ਦੇਖਣ ਨੂੰ ਮਿਲ ਸਕਦੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News