ਗੁਲਾਬੀ ਆਲੂਆਂ ਦੀ ਖੇਤੀ ਨਾਲ ਕਿਸਾਨ ਕਮਾ ਸਕਦੇ ਹਨ ਮੁਨਾਫਾ, ਬਾਜ਼ਾਰ ''ਚ ਵਧ ਰਹੀ ਡਿਮਾਂਡ

Tuesday, Apr 18, 2023 - 05:51 PM (IST)

ਨਵੀਂ ਦਿੱਲੀ- ਆਲੂ ਭਾਰਤੀ ਰਸੋਈ ਦਾ ਇਕ ਬਹੁਤ ਜ਼ਰੂਰੀ ਹਿੱਸਾ ਹਨ। ਕਈ ਤਰ੍ਹਾਂ ਦੇ ਸਵਾਦਿਸ਼ਟ ਪਕਵਾਨਾਂ 'ਚ ਆਲੂਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਿਸਾਨ ਵੀ ਵੱਡੇ ਪੈਮਾਨੇ 'ਤੇ ਇਸ ਦੀ ਖੇਤੀ ਕਰਕੇ ਵਧੀਆ ਮੁਨਾਫਾ ਕਮਾ ਰਹੇ ਹਨ। ਮਾਰਕੀਟ 'ਚ ਇਨ੍ਹੀਂ ਦਿਨੀਂ ਗੁਲਾਬੀ ਆਲੂਆਂ ਦੀ ਡਿਮਾਂਡ ਵਧ ਗਈ ਹੈ। 

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ

ਬਾਜ਼ਾਰ 'ਚ ਵਧੀ ਗੁਲਾਬੀ ਆਲੂਆਂ ਦੀ ਡਿਮਾਂਡ
ਗੁਲਾਬੀ ਆਲੂਆਂ ਨੂੰ ਆਮ ਆਲੂਆਂ ਦੀ ਤੁਲਨਾ 'ਚ ਜ਼ਿਆਦਾ ਪੌਸ਼ਟਿਕ ਮੰਨਿਆ ਜਾਂਦਾ ਹੈ। ਇਸ 'ਚ ਆਮ ਆਲੂਆਂ ਦੀ ਤੁਲਨਾ ਮੁਤਾਬਕ ਕਾਰਬੋਹਾਈਡ੍ਰੇਟਸ ਅਤੇ ਸਟਾਰਚ ਦੀ ਮਾਤਰਾ ਘੱਟ ਹੁੰਦੀ ਹੈ। ਇਹ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ। ਇਸ ਤੋਂ ਇਲਾਵਾ ਇਸ ਪ੍ਰਜਾਤੀ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਸਟੋਰ ਕੀਤਾ ਜਾ ਸਕਦਾ ਹੈ। ਬਾਜ਼ਾਰ 'ਚ ਇਸ ਆਲੂ ਦੀ ਡਿਮਾਂਡ ਵਧਣ ਲੱਗੀ ਹੈ। ਡਿਮਾਂਡ ਵਧਣ ਦੇ ਨਾਲ-ਨਾਲ ਕਿਸਾਨਾਂ ਦਾ ਮੁਨਾਫ਼ਾ ਵੀ ਵਧਣ ਲੱਗਿਆ ਹੈ। 

ਇਹ ਵੀ ਪੜ੍ਹੋ- ਮਹਿੰਗਾਈ ਤੋਂ ਰਾਹਤ! ਥੋਕ ਮਹਿੰਗਾਈ ਦਰ 29 ਮਹੀਨੇ ਦੇ ਹੇਠਲੇ ਪੱਧਰ ’ਤੇ
80 ਦਿਨਾਂ 'ਚ ਬੰਪਰ ਪੈਦਾਵਾਰ
ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਪਹਾੜੀ ਇਲਾਕਿਆਂ 'ਚ ਵੱਡੇ ਪੈਮਾਨੇ 'ਤੇ ਗੁਲਾਬੀ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ। ਇਹ ਆਲੂ ਸਿਰਫ਼ 80 ਦਿਨਾਂ 'ਚ ਤਿਆਰ ਹੋ ਜਾਂਦਾ ਹੈ। ਪ੍ਰਤੀ ਹੈਕਟੇਅਰ ਇਸ ਦੀ ਉਤਪਾਦਨ ਸਮਰੱਥਾ 400 ਕਵਿੰਟਲ ਹੈ। ਇਸ ਦੇ ਨਾਲ ਹੀ ਮਾਹਰਾਂ ਮੁਤਾਬਕ ਪਿੰਕ ਪੋਟੈਟੋ 'ਚ ਪ੍ਰਤੀਰੋਧਕ ਸਮਰੱਥਾ ਜ਼ਿਆਦਾ ਪਾਈ ਜਾਂਦੀ ਹੈ। 

ਇਹ ਵੀ ਪੜ੍ਹੋ- ਕੰਪਨੀਆਂ ਦੇ ਤਿਮਾਹੀ ਨਤੀਜੇ ਦਾ ਬਾਜ਼ਾਰ 'ਤੇ ਰਹੇਗਾ ਅਸਰ
ਇਸ ਲਈ ਇਸ 'ਚ ਲੱਗਣ ਵਾਲੇ ਅਗੇਤਾ ਝੁਲਸਾ ਰੋਗ, ਪਿਛੇਤੀ ਝੁਲਸਾ ਰੋਗ, ਪੋਟੈਟੋ ਲੀਫ ਰੋਲ ਰੋਗ ਆਦਿ ਰੋਗ ਨਹੀਂ ਲੱਗਦੇ ਹਨ। ਇਸ 'ਚ ਵਿਸ਼ਾਣੂਆਂ ਵਲੋਂ ਪੈਦਾ ਹੋਣ ਵਾਲੇ ਰੋਗ ਵੀ ਨਹੀਂ ਲੱਗਦੇ ਹਨ। ਰੋਗ ਨਹੀਂ ਲੱਗਣ ਨਾਲ ਕਿਸਾਨਾਂ ਦੀ ਲਾਗਤ 'ਚ ਕਮੀ ਆਈ ਹੈ ਅਤੇ ਮੁਨਾਫਾ ਵੀ ਵਧਿਆ ਹੈ। 
ਆਕਰਸ਼ਕ ਦਿਖਦਾ ਹੈ ਇਹ ਆਲੂ
ਗੁਲਾਬੀ ਰੰਗ ਦਾ ਇਹ ਆਲੂ ਕਾਫ਼ੀ ਚਮਕੀਲਾ ਅਤੇ ਆਕਰਸ਼ਕ ਦਿਖਦਾ ਹੈ। ਆਪਣੇ ਰੰਗ ਅਤੇ ਆਕਾਰ ਦੇ ਚੱਲਦੇ ਲੋਕ ਇਸ ਵੱਲ ਆਕਰਸ਼ਿਤ ਹੁੰਦੇ ਹਨ। ਬਾਜ਼ਾਰ 'ਚ ਇਸ ਆਲੂ ਦੀ ਕੀਮਤ ਆਮ ਦੇ ਮੁਕਾਬਲੇ ਜ਼ਿਆਦਾ ਹੈ। ਜੇਕਰ ਤੁਸੀਂ ਚੰਗੇ ਤਰੀਕੇ ਨਾਲ ਇਸ ਆਲੂ ਦੀ ਖੇਤੀ ਕਰਦੇ ਹੋ ਤਾਂ ਸਿਰਫ਼ 80 ਦਿਨਾਂ 'ਚ ਵੀ ਚੰਗਾ ਮੁਨਾਫਾ ਕਮਾਉਣ ਦੀਆਂ ਸੰਭਾਵਨਾਵਾਂ ਰੱਖਦੇ ਹਨ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News