ਖੇਤੀਬਾੜੀ ਕਰਜ਼ਾ ਮੁਆਫੀ ਟੀਚਾਬੱਧ ਕੀਤੇ ਜਾਣ ਦੀ ਜ਼ਰੂਰਤ : ਦਾਸ
Tuesday, Feb 25, 2020 - 12:44 AM (IST)

ਮੁੰਬਈ (ਭਾਸ਼ਾ)-ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕਰਜ਼ਾ ਮੁਆਫੀ ਨੂੰ ਹਊਆ ਬਣਾਇਆ ਜਾਣਾ ਦੇਸ਼ ਦੀ ਵਿੱਤੀ ਸਾਖ ਲਈ ਨੁਕਸਾਨਦਾਇਕ ਹੈ ਅਤੇ ਇਸ ਨਾਲ ਕਰਜ਼ਾ ਸੱਭਿਆਚਾਰ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕਰਜ਼ੇ ਨਾਲ ਸਬੰਧਤ ਕਰਜ਼ਿਆਂ ਨੂੰ ਟੀਚਾਬੱਧ ਕੀਤਾ ਜਾਣਾ ਚਾਹੀਦਾ ਹੈ। ਦਾਸ ਨੇ ਕਿਹਾ ਕਿ ਕੁਦਰਤੀ ਆਫਤਾਂ ਜਾਂ ਕਿਸੇ ਹੋਰ ਕਿਸਮ ਦੇ ਸੰਕਟ ਕਾਰਣ ਕਿਸਾਨਾਂ ਲਈ ਰਾਹਤ ਟੀਚਾ ਹੋਣਾ ਚਾਹੀਦਾ ਹੈ। ਹਾਲ ਦੇ ਸਮੇਂ ’ਚ ਕੁਝ ਸੂਬਾ ਸਰਕਾਰਾਂ ਨੇ ਖੇਤੀਬਾੜੀ ਕਰਜ਼ਾ ਮੁਆਫੀ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ, ‘‘ਅਸੀਂ ਸੂਬਾ ਸਰਕਾਰਾਂ ਨੂੰ ਇਹ ਵਾਰ-ਵਾਰ ਕਹਿ ਰਹੇ ਹਾਂ ਕਿ ਕਰਜ਼ਾ ਮੁਆਫੀ ਵਾਲੀ ਰਾਸ਼ੀ ਤੁਰੰਤ ਬੈਂਕਾਂ ਨੂੰ ਜਾਰੀ ਕੀਤੀ ਜਾਣੀ ਚਾਹੀਦੀ ਕਿਉਂਕਿ ਜਦੋਂ ਤੱਕ ਬੈਂਕਾਂ ਨੂੰ ਪੈਸਾ ਵਾਪਸ ਨਹੀਂ ਮਿਲੇਗਾ, ਅਗਲੀ ਫਸਲ ਲਈ ਕਰਜ਼ਾ ਦੇਣ ਦੀ ਬੈਂਕ ਦੀ ਸਮਰੱਥਾ ਪ੍ਰਭਾਵਿਤ ਹੋਵੇਗੀ।’’ ਕਰੰਸੀ ਨੀਤੀ ਰੂਪਰੇਖਾ ਦੀ ਸਮੀਖਿਆ ਬਾਰੇ ਗੱਲ ਕਰਦਿਆਂ ਗਵਰਨਰ ਨੇ ਕਿਹਾ ਕਿ ਛੇਤੀ ਹੀ ਵੱਖ-ਵੱਖ ਪੱਖਾਂ ਨਾਲ ਇਸ ਬਾਰੇ ’ਚ ਚਰਚਾ ਕੀਤੀ ਜਾਵੇਗੀ।