ਕਿਸਾਨ ਅੰਦੋਲਨ ਵਿਚਕਾਰ ਸੀਤਾਰਮਨ ਨੇ ਕਿਹਾ- 'ਸਾਰੇ ਖਦਸ਼ੇ ਕਰਾਂਗੇ ਦੂਰ'

12/12/2020 8:33:49 PM

ਨਵੀਂ ਦਿੱਲੀ— ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖਿਲਾਫ਼ ਲਗਾਤਾਰ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਵਿਚਕਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਮੁੱਦੇ ਸੁਲਝਾਉਣ ਲਈ ਪਹਿਲ ਕੀਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਪ੍ਰਭਾਵਿਤ ਨਹੀਂ ਹੋਵੇਗਾ ਅਤੇ ਨਾ ਹੀ ਖ਼ਰੀਦ। ਮੋਦੀ ਸਰਕਾਰ ਨੇ ਸਭ ਤੋਂ ਜ਼ਿਆਦਾ ਐੱਮ. ਐੱਸ. ਪੀ. ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਰ ਖਦਸ਼ੇ ਨੂੰ ਦੂਰ ਕਰਨ ਲਈ ਤਿਆਰ ਹਾਂ।

ਇਸ ਦੇ ਨਾਲ ਹੀ ਉਨ੍ਹਾਂ ਵਿਰੋਧੀ ਦਲਾਂ 'ਤੇ ਵੀ ਨਿਸ਼ਾਨਾ ਵਿੰਨ੍ਹਿਆਂ। ਸੀਤਾਰਮਨ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ 'ਚ ਵਿਰੋਧੀ ਰਾਜਨੀਤੀ ਕਰ ਰਹੇ ਹਨ।

ਇਹ ਵੀ ਪੜ੍ਹੋ- ਛੋਟੂ, ਤੁਹਾਡੀ ਸੇਵਾ 'ਚ! IOC ਨੇ 5 ਕਿਲੋ ਦੇ ਸਿਲੰਡਰ ਨੂੰ ਬ੍ਰਾਂਡ ਦੀ ਪਛਾਣ ਦਿੱਤੀ

ਉਨ੍ਹਾਂ ਕਿਹਾ ਕਿ ਐੱਮ. ਐੱਸ. ਪੀ. 'ਤੇ ਨਾ ਤਾਂ ਖ਼ਰੀਦ ਘਟੀ ਹੈ ਅਤੇ ਨਾ ਹੀ ਮੋਦੀ ਸਰਕਾਰ 'ਚ ਇਹ ਇਕ ਫ਼ਸਲ ਤੱਕ ਸੀਮਤ ਹੈ। ਉਨ੍ਹਾਂ ਕਿਹਾ ਕਿ ਜੇਕਰ ਖ਼ਰੀਦ ਨਾ ਹੋ ਰਹੀ ਹੁੰਦੀ ਜਾਂ ਨਿਯਮਤ ਤੌਰ 'ਤੇ ਮੁੱਲ ਨਾ ਨਿਰਧਾਰਤ ਕੀਤੇ ਜਾਂਦੇ ਹੁੰਦੇ ਤਾਂ ਐੱਮ. ਐੱਸ. ਪੀ. ਦੇ ਸਬੰਧ 'ਚ ਕਿਸੇ ਵੀ ਖ਼ਦਸ਼ੇ 'ਤੇ ਸਵਾਲ ਚੁੱਕਿਆ ਜਾ ਸਕਦਾ ਸੀ।

ਇਹ ਵੀ ਪੜ੍ਹੋ- ਡਾਕਘਰ 'ਚ ਹੈ ਖਾਤਾ ਤਾਂ ਹੁਣ ਬੈਲੰਸ ਘੱਟ ਹੋਣ 'ਤੇ ਕੱਟੇਗਾ ਇੰਨਾ ਜੁਰਮਾਨਾ

ਵਿੱਤ ਮੰਤਰੀ ਨੇ ਇਕ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਨੇ ਮੋਦੀ ਸਰਕਾਰ ਦੇ ਛੇ ਸਾਲਾਂ ਦੀ ਤੁਲਨਾ ਪਿਛਲੀ ਸਰਕਾਰ ਦੇ 6 ਸਾਲਾਂ ਜਾਂ ਉਸ ਤੋਂ ਪਹਿਲੇ ਦੀ ਸਰਕਾਰ ਨਾਲ ਕਰਨੀ ਹੈ ਤਾਂ ਕਣਕ, ਬਾਜਰਾ ਅਤੇ ਦਾਲਾਂ ਜਾਂ ਹੋਰ ਦੇਖ ਲਓ ਮੋਦੀ ਸਰਕਾਰ ਨੇ ਖ਼ਰੀਦ ਨੂੰ ਸੁਨਿਸ਼ਚਿਤ ਕੀਤਾ ਹੈ ਅਤੇ 1.5 ਗੁਣਾ ਅਤੇ ਕੁਝ 'ਤੇ ਇਸ ਤੋਂ ਵੀ ਜ਼ਿਆਦਾ ਮੁੱਲ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਐੱਮ. ਐੱਸ. ਪੀ. ਨੂੰ ਹਮੇਸ਼ਾ ਖੁੱਲ੍ਹੇ ਦਿਲ ਨਾਲ ਬਰਕਰਾਰ ਰੱਖਿਆ ਗਿਆ ਹੈ ਅਤੇ ਅਸੀਂ ਖ਼ਰੀਦ ਤੇ ਕੀਮਤਾਂ ਦੇ ਮਾਮਲੇ 'ਚ ਇਸ ਨੂੰ ਹੋਰ ਵੀ ਕਿਤੇ ਜ਼ਿਆਦਾ ਨਿਖ਼ਾਰਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਸਰਕਾਰ ਨੇ ਇਕ ਬਦਲ ਦਿੱਤਾ ਹੈ ਕਿ ਕਿਸਾਨ ਆਪਣੀ ਉਪਜ ਨੂੰ ਮੰਡੀਆਂ ਤੋਂ ਬਾਹਰ ਵੀ ਵੇਚ ਸਕਦੇ ਹਨ ਅਤੇ ਜੇਕਰ ਲੋੜ ਹੋਵੇ ਤਾਂ ਸੂਬੇ ਤੋਂ ਬਾਹਰ ਵੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਬੇਲੋੜਾ ਉਛਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ''ਮੈਂ ਦਿੱਲੀ ਦੇ ਬਾਹਰੀ ਇਲਾਕਿਆਂ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਲਬਾਤ 'ਚ ਸ਼ਾਮਲ ਹੋਣ ਦੀ ਬੇਨਤੀ ਕਰਦੀ ਹਾਂ। ਕਿਸਾਨ ਸਾਨੂੰ ਇਹ ਦੱਸਣ ਕਿ ਉਨ੍ਹਾਂ ਦੀ ਬਿੱਲਾਂ ਨੂੰ ਲੈ ਕੇ ਕੀ ਚਿੰਤਾ ਹੈ।''


Sanjeev

Content Editor Sanjeev