ਫਰਜ਼ੀ ਖਬਰਾਂ ਸ਼ੇਅਰ ਕਰਨ ਵਾਲਿਆਂ 'ਤੇ ਫੇਸਬੁੱਕ ਨੇ ਕੱਸਿਆ ਸ਼ਿਕੰਜਾ

09/23/2017 3:05:32 PM

ਨਵੀਂ ਦਿੱਲੀ (ਬਿਊਰੋ)—ਮੁੱਖ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਨੇ ਆਪਣੇ ਯੂਜ਼ਰਸ ਨੂੰ ਫਰਜ਼ੀ ਖਬਰਾਂ ਦੇ ਪ੍ਰਤੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਮੱਸਿਆ ਨਾਲ ਮਿਲ ਕੇ ਹੀ ਨਿਪਟਿਆ ਜਾ ਸਕਦਾ ਹੈ। ਕੰਪਨੀ ਨੇ ਇਸ ਬਾਰੇ ਮੁੱਖ ਸਮਾਚਾਰ ਪੱਤਰਾਂ 'ਚ ਪੂਰੇ ਪੰਨੇ ਦਾ ਇਕ ਵਿਗਿਆਪਨ ਛਪਵਾਇਆ ਹੈ ਜਿਸ ਨੂੰ ਫਰਜ਼ੀ ਖਬਰਾਂ ਦੇ ਖਿਲਾਫ ਉਸ ਦੇ ਅਭਿਆਨ ਅਤੇ ਇਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਬਣਾਉਣ ਦੀ ਪਹਿਲ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। 
ਝੂਠੀਆਂ ਖਬਰਾਂ 'ਤੇ ਲੱਗੇਗੀ ਲਗਾਮ 
ਫੇਸਬੁੱਕ ਨੇ ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਹੈ ਜਦਕਿ ਸੋਸ਼ਲ ਮੀਡੀਆ ਵਿਸ਼ੇਸ਼ਕਰ ਫੇਸਬੁੱਕ ਅਤੇ ਵਟਸਐਪ ਰਾਹੀਂ ਫਰਜ਼ੀ ਝੂਠੇ ਸਮਾਚਾਰ, ਸੂਚਨਾਵਾਂ ਫੈਲਾਏ ਜਾਣ ਨੂੰ ਲੈ ਕੇ ਖਾਸੀ ਚਿੰਤਾ ਜਤਾਈ ਜਾ ਰਹੀ ਹੈ। ਵਟਸਐਪ ਵੀ ਹੁਣ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਹੈ। ਇਸ ਵਿਗਿਆਪਨ 'ਚ ਸਿਰਫ ਫੇਸਬੁੱਕ ਦਾ ਪ੍ਰਤੀਕ ਨਿਸ਼ਾਨ ਹੈ ਅਤੇ ਇਸ ਦਾ ਸੰਦੇਸ਼ ਹੈ ਅਸੀਂ ਮਿਲ ਕੇ ਝੂਠੀਆਂ ਖਬਰਾਂ ਨੂੰ ਸੀਮਿਤ ਕਰ ਸਕਦੇ ਹਾਂ। ਫੇਸਬੁੱਕ ਦਾ ਕਹਿਣਾ ਹੈ ਕਿ ਉਹ ਝੂਠੀਆਂ ਖਬਰਾਂ ਦੇ ਪ੍ਰਸਾਰ 'ਤੇ ਲਗਾਮ ਲਗਾਉਣ ਦੀ ਦਿਸ਼ਾ 'ਚ ਕੰਮ ਕਰ ਰਹੀ ਹੈ। ਨਾਲ ਹੀ ਉਹ ਲੋਕਾਂ ਨੂੰ ਸਮਰੱਥ ਬਣਾਉਣਾ ਚਾਹੁੰਦੀ ਹੈ ਕਿ ਉਹ ਝੂਠੀਆਂ ਫਰਜ਼ੀ ਖਬਰਾਂ ਦੀ ਪਛਾਣ ਕਰ ਸਕਣ। ਕੰਪਨੀ ਨੇ ਯੂਰਜ਼ਸ ਅਤੇ ਪਾਠਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਖਬਰ 'ਤੇ ਭਰੋਸਾ ਕਰਨ ਤੋਂ ਪਹਿਲਾਂ ਉਸ ਦੇ ਬਾਰੇ 'ਚ ਜਾਂਚ-ਪੜਤਾਲ ਕਰ ਲਈ ਜਾਵੇਗੀ। ਇਸ 'ਚ ਇਹ ਵੀ ਦੱਸਿਆ ਗਿਆ ਹੈ ਕਿ ਆਮ ਤੌਰ 'ਤੇ ਕਿਸ ਤਰ੍ਹਾਂ ਦੀਆਂ ਖਬਰਾਂ ਫਰਜ਼ੀ ਜਾਂ ਝੂਠੀ ਹੁੰਦੀ ਹੈ। 
ਫਰਜ਼ੀ ਨਿਊਜ਼ ਪਛਾਣਨ ਦੇ ਹਨ ਇਹ ਤਰੀਕੇ
ਫਰਜ਼ੀ ਖਬਰਾਂ ਦੇ ਲੇਖਕ ਆਮ ਤੌਰ 'ਤੇ 'ਕੈਪਸ' 'ਚ ਹੈੱਡਲਾਈਨ ਬਣਾਉਂਦੇ ਹਨ ਅਤੇ ਜੇਕਰ ਹੈੱਡਲਾਈਨ 'ਚ 'ਸ਼ਾਕਿੰਗ' ਜਾਂ 'ਗੈਰ ਸਹਿਯੋਗੀ' ਵਰਗੇ ਸ਼ਬਦਾਂ ਦੀ ਵਰਤੋਂ ਹੋਵੇ ਤਾਂ ਉਸ ਖਬਰ ਦੇ ਫਰਜ਼ੀ ਹੋਣ ਦੀ ਸੰਭਾਵਨਾ ਹੁੰਦੀ ਹੈ। ਖਬਰ ਕਿੰਨੀ ਸਹੀ ਹੈ, ਇਹ ਜਾਣਨ ਲਈ ਤੁਸੀਂ ਆਪਣੇ ਸੋਰਸ ਨੂੰ ਜਾਂਚ ਸਕਦੇ ਹੋ। ਫਰਜ਼ੀ ਖਬਰਾਂ ਦੀ ਫਾਰਮੈਟਿੰਗ ਆਮ ਤੌਰ 'ਤੇ ਆਮ ਸਹੀ ਹੈ, ਇਹ ਜਾਣਨ ਲਈ ਤੁਸੀਂ ਇਸ ਦੇ ਸੋਰਸ ਨੂੰ ਜਾਂਚ ਸਕਦੇ ਹੋ। ਫਰਜ਼ੀ ਖਬਰਾਂ ਦੀ ਫਾਰਮੈਟਿੰਗ ਆਮ ਤੌਰ 'ਤੇ ਅਸਾਧਾਰਨ ਲੇਟਆਊਟ ਦੇ ਨਾਲ ਅਤੇ ਕਈ ਸਾਰੀਆਂ ਮਾਤਰਾਵਾਂ, ਸ਼ਬਦਾਂ ਦੀਆਂ ਗਲਤੀਆਂ ਦੇ ਨਾਲ ਹੁੰਦੀ ਹੈ। ਹਮੇਸ਼ਾ ਫੇਕ ਨਿਊਜ਼ ਵਾਲੀਆਂ ਖਬਰਾਂ 'ਚ ਗਲਤ ਜਾਂ ਉਲਝਣ ਪੈਦਾ ਕਰਨ ਵਾਲੀ ਤਸਵੀਰ ਦੀ ਵਰਤੋਂ ਕੀਤੀ ਜਾਂਦੀ ਹੈ। ਫਰਜ਼ੀ ਖਬਰਾਂ 'ਤੇ ਅਜਿਹੀ ਟਾਈਮਲਾਈਨ ਹੋ ਸਕਦੀ ਹੈ ਜਿਨ੍ਹਾਂ ਦਾ ਕੋਈ ਅਰਥ ਨਾ ਨਿਕਲਦਾ ਹੋਵੇ ਜਾਂ ਫਿਰ ਉਨ੍ਹਾਂ 'ਚ ਘਟਨਾਵਾਂ ਦੀਆਂ ਤਾਰੀਕਾਂ ਨੂੰ ਬਦਲਿਆ ਗਿਆ ਹੁੰਦਾ ਹੈ।  


Related News