ਫੇਸਬੁੱਕ ਨੂੰ 5.14 ਅਰਬ ਡਾਲਰ ਦਾ ਮੁਨਾਫਾ,  ਮਾਲੀਅਾ 13.7 ਅਰਬ ਡਾਲਰ ’ਤੇ ਪੁੱਜਾ

Thursday, Nov 01, 2018 - 04:49 PM (IST)

ਫੇਸਬੁੱਕ ਨੂੰ 5.14 ਅਰਬ ਡਾਲਰ ਦਾ ਮੁਨਾਫਾ,  ਮਾਲੀਅਾ 13.7 ਅਰਬ ਡਾਲਰ ’ਤੇ ਪੁੱਜਾ

ਸਾਨ ਫ੍ਰਾਂਸਿਸਕੋ - ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਦਾ ਮੁਨਾਫਾ 30 ਸਤੰਬਰ ਨੂੰ ਖਤਮ ਤਿਮਾਹੀ ’ਚ 9 ਫੀਸਦੀ ਉਛਲ ਕੇ 5.14 ਅਰਬ ਡਾਲਰ ’ਤੇ ਪਹੁੰਚ ਗਿਆ।  ਕੰਪਨੀ ਦਾ ਮਾਲੀਅਾ ਵੀ ਇਸ ਦੌਰਾਨ 33 ਫੀਸਦੀ ਵਧ ਕੇ 13.7 ਅਰਬ ਡਾਲਰ ਰਿਹਾ।

ਹਾਲਾਂਕਿ ਫੇਸਬੁੱਕ ਦਾ ਨਤੀਜਾ ਵਿਸ਼ਲੇਸ਼ਕਾਂ  ਦੇ ਅੰਦਾਜ਼ੇ ਤੋਂ ਬਿਹਤਰ ਰਿਹਾ ਪਰ ਸਮੀਖਿਆ  ਅਧੀਨ ਮਿਆਦ  ਦੌਰਾਨ ਨਵੇਂ ਜੁਡ਼ੇ ਯੂਜ਼ਰਸ ਦੀ ਸੰਖਿਆ ਅੰਦਾਜ਼ੇ ਤੋਂ ਘੱਟ ਰਹੀ।  ਪਿਛਲੇ ਕੁੱਝ ਸਮੇਂ ’ਚ ਕੰਪਨੀ ਦਾ ਲਗਾਤਾਰ ਵਿਵਾਦਾਂ ’ਚ ਫਸਣਾ ਇਸ ਦੀ ਵਜ੍ਹਾ ਰਿਹਾ।  ਇਸ ਦਰਮਿਆਨ ਫੇਸਬੁੱਕ ਨੇ ਯੂਜ਼ਰਸ ਦੀਆਂ ਜਾਣਕਾਰੀਆਂ ਸਾਂਝੀਅਾਂ ਕਰਨ ਦੀਅਾਂ ਨਵੀਅਾਂ ਨੀਤੀਆਂ ਦਾ ਮੰਗਲਵਾਰ ਨੂੰ ਐਲਾਨ ਕੀਤਾ।  ਕੰਪਨੀ ਹੁਣ ਪਹਿਲਾਂ ਦੇ ਮੁਕਾਬਲੇ  ਸੀਮਤ ਤਰੀਕੇ ਨਾਲ ਇਹ ਜਾਣਕਾਰੀਆਂ ਸਾਂਝੀਅਾਂ ਕਰੇਗੀ।  ਕੰਪਨੀ ਨੇ ਆਪਣੀਅਾਂ ਸੇਵਾਵਾਂ ਦੀ ਮਾੜੇ ਅਨਸਰਾਂ ਵੱਲੋਂ ਦੁਰਵਰਤੋਂ ਰੋਕਣ ਲਈ ਪੈਸੇ ਲਾਉਣ ਦਾ ਵੀ ਐਲਾਨ ਕੀਤਾ।  ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਦੇ ਐਲਾਨ ਅਤੇ ਮੌਕਿਆਂ ਤੇ ਯੂਜ਼ਰਸ ਦੇ ਬਦਲਦੇ ਸੁਭਾਅ   ਦੇ ਬਾਰੇ ਕੰਪਨੀ ਵੱਲੋਂ ਜਾਣਕਾਰੀਆਂ ਦੇਣ  ਤੋਂ ਬਾਅਦ ਇਸ ਦੇ ਸ਼ੇਅਰਾਂ ’ਚ ਕਾਫੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ।

PunjabKesari

 ਨਿਊਯਾਰਕ  ਦੇ ਨਾਸਡੈਕ ’ਚ ਕੰਪਨੀ ਦਾ ਸ਼ੇਅਰ ਪਹਿਲਾਂ ਉਛਲਿਅਾ ਫਿਰ ਗਿਰਾਵਟ ’ਚ ਆ ਗਿਆ ਅਤੇ ਅਾਖਿਰ ਸਮੇਂ  3.1 ਫੀਸਦੀ ਦੀ ਤੇਜ਼ੀ  ਨਾਲ 150.80 ਡਾਲਰ ’ਤੇ ਪਹੁੰਚ ਗਿਆ।  ਸਮੀਖਿਆ ਅਧੀਨ ਮਿਆਦ  ਦੌਰਾਨ ਕੰਪਨੀ ਦੇ ਯੂਜ਼ਰਸ ਦੀ ਗਿਣਤੀ 10 ਫੀਸਦੀ ਮਹੀਨਾਵਾਰ ਦੀ ਦਰ ਨਾਲ ਵਧੀ ਅਤੇ 2.27 ਅਰਬ ’ਤੇ ਪਹੁੰਚ ਗਈ।  ਹਾਲਾਂਕਿ ਵਿਸ਼ਲੇਸ਼ਕਾਂ ਨੂੰ ਵਾਧਾ ਇਸ ਤੋਂ ਤੇਜ਼ ਰਹਿਣ ਦੀ ਉਮੀਦ ਸੀ।  ਇਸ ਦਰਮਿਆਨ ਕੰਪਨੀ  ਦੇ ਕਰਮਚਾਰੀਆਂ ਦੀ ਸੰਖਿਆ ਸਮੀਖਿਆ  ਅਧੀਨ ਤਿਮਾਹੀ  ਦੌਰਾਨ ਸਾਲਾਨਾ ਆਧਾਰ ’ਤੇ 45 ਫੀਸਦੀ ਵਧ ਕੇ 33,606 ’ਤੇ ਪਹੁੰਚ ਗਈ।  


Related News