ਫੇਸਬੁੱਕ: ਜੇ ਕੰਪਨੀ ਹਾਰੀ 'ਐਂਟੀਟਰੱਸਟ ਕੇਸ' ਤਾਂ ਵੇਚਣਾ ਪੈ ਸਕਦੈ ਵੱਡਾ ਕਾਰੋਬਾਰ
Friday, Dec 11, 2020 - 05:07 PM (IST)
ਨਵੀਂ ਦਿੱਲੀ — ਉਪਭੋਗਤਾ ਸੁਰੱਖਿਆ ਰੈਗੁਲੇਟਰ (ਐਫ.ਟੀ.ਸੀ.) ਨੇ ਮਾਰਕ ਜੁਕਰਬਰਗ ਦੀ ਅਗਵਾਈ ਵਾਲੀ ਕੰਪਨੀ ਫੇਸਬੁੱਕ ਉੱਤੇ ਲੈਂਡਮਾਰਕ ਐਂਟੀਟ੍ਰੱਸਟ ਐਕਟ ਦੇ ਤਹਿਤ ਇੱਕ ਕੇਸ ਅਮਰੀਕਾ ਵਿਚ ਦਾਇਰ ਕੀਤਾ ਹੈ। ਫੇਸਬੁੱਕ ਉੱਤੇ ਮਾਰਕੀਟ ਮੁਕਾਬਲਾ ਖਤਮ ਕਰਨ ਲਈ ਸ਼ਕਤੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਜਦੋਂ ਬੁੱਧਵਾਰ ਨੂੰ 48 ਸੁਬਿਆਂ ਦੇ ਐਫ.ਟੀ.ਸੀ. ਅਤੇ ਅਟਾਰਨੀ ਜਰਨਲਾਂ ਨੇ ਮੁਕੱਦਮਾ ਸ਼ੁਰੂ ਕੀਤਾ ਤਾਂ ਫੇਸਬੁੱਕ ਦੇ ਸ਼ੇਅਰਾਂ ਵਿਚ 4% ਦੀ ਗਿਰਾਵਟ ਆਈ। ਫੇਸਬੁੱਕ ਦੇ ਸ਼ੇਅਰ 2020 ਵਿਚ 35% ਤੋਂ ਜ਼ਿਆਦਾ ਵਧ ਗਏ ਹਨ।
ਫੇਸਬੁੱਕ 'ਤੇ ਦੋਸ਼ ਲਗਾਇਆ ਹੈ ਕਿ ਉਹ ਵਿਰੋਧੀਆਂ ਜਾਂ ਮੁਕਾਬਲੇਬਾਜ਼ਾਂ ਨੂੰ ਖਰੀਦ ਕੇ ਸੋਸ਼ਲ ਨੈਟਵਰਕਿੰਗ ਦੀ ਦੁਨੀਆ ਵਿਚ ਆਪਣਾ ਏਕਾਅਧਿਕਾਰ ਸਥਾਪਤ ਕਰਨਾ ਚਾਹੁੰਦਾ ਹੈ। ਸਾਲ 2012 ਵਿਚ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਦੀ 5,362 ਕਰੋੜ ਰੁਪਏ ਵਿਚ ਖ਼ਰੀਦ ਅਤੇ 2014 ਵਿਚ 1.65 ਲੱਖ ਕਰੋੜ ਰੁਪਏ ਵਿਚ ਵਾਟਸਐਪ ਨੂੰ ਖਰੀਦਣ ਦਾ ਸੰਕੇਤ ਇਹ ਦੱਸਦਾ ਹੈ ਕਿ ਕੰਪਨੀ ਦਬਦਬਾ ਕਾਇਮ ਕਰਨਾ ਚਾਹੁੰਦੀ ਹੈ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਪਹਿਲਾਂ ਵੀ ਇਨ੍ਹਾਂ ਸੌਦਿਆਂ ਦਾ ਮਾਮਲਾ ਰੈਗੂਲੇਟਰਾਂ ਸਾਹਮਣੇ ਆਇਆ ਸੀ, ਉਸ ਸਮੇਂ ਇਹ ਸੌਦੇ ਪ੍ਰਸਤਾਵ 'ਚ ਸਨ, ਪਰ ਬਾਅਦ ਵਿਚ ਪਤਾ ਲੱਗਿਆ ਕਿ ਇਹ ਸੌਦੇ ਬਾਜ਼ਾਰ ਦੇ ਸਿਹਤਮੰਦ ਮੁਕਾਬਲੇ ਲਈ ਖ਼ਤਰਾ ਹਨ। ਹੁਣ ਐਫਟੀਸੀ ਚਾਹੁੰਦਾ ਹੈ ਕਿ ਫੇਸਬੁੱਕ ਵਪਾਰ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਜਾਵੇ।
ਇਹ ਵੀ ਪਡ਼੍ਹੋ - ਹੁਣ ਸ਼ਰਧਾਲੂ ਘਰ ਬੈਠੇ ਮੰਗਵਾ ਸਕਦੇ ਹਨ ਸਬਰੀਮਾਲਾ ਮੰਦਿਰ ਦਾ ਪ੍ਰਸਾਦ
ਮਾਰਕ ਜੁਕਰਬਰਗ ਲਈ ਬੁਰਾ ਸਮਾਂ
ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਹਨ ਅਤੇ ਹੁਣ ਉਨ੍ਹਾਂ ਵਲੋਂ ਬਣਾਇਆ ਸੋਸ਼ਲ ਮੀਡੀਆ ਸਾਮਰਾਜ ਖਤਰਾ 'ਚ ਹੈ। ਇਸਦਾ ਕਾਰਨ ਇਹ ਹੈ ਕਿ ਕੰਪਨੀ ਦਾ ਮਾਲੀਆ ਇੰਸਟਾਗ੍ਰਾਮ ਅਤੇ ਵਟਸਐਪ ਤੋਂ ਮੋਟਾ ਲਾਭ ਕਮਾ ਰਹੀ ਹੈ ਅਤੇ ਇਸ ਦੇ ਕਾਰਨ ਹੀ ਫੇਸਬੁੱਕ ਡਿਜੀਟਲ ਕਾਮਰਸ ਵੱਲ ਵਧ ਰਹੀ ਹੈ। ਹੁਣ ਜੇ ਇਹ ਦੋਵੇਂ ਲਾਭਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਜੁਕਰਬਰਗ ਦੇ ਹੱਥੋਂ ਬਾਹਰ ਨਿਕਲ ਜਾਂਦੇ ਹਨ, ਤਾਂ ਫੇਸਬੁੱਕ ਦੀ ਲੰਮੇ ਸਮੇਂ ਦੀ ਮਿਆਦ ਖ਼ਤਮ ਹੋ ਜਾਵੇਗੀ। ਫੇਸਬੁੱਕ ਦਾ ਟੁੱਟਣਾ ਉਸ ਦੇ ਨਿਵੇਸ਼ਕਾਂ ਲਈ ਬੁਰੀ ਖ਼ਬਰ ਹੋਵੇਗੀ ਕਿਉਂਕਿ ਰਲੇਂਵਾਂ ਹੋਣ ਤੋਂ ਬਾਅਦ ਹੁਣ ਅਜੇ ਲਾਭ ਆਉਣੇ ਸ਼ੁਰੂ ਹੋਏ ਸਨ। ਫੇਸਬੁੱਕ ਇਸ ਸਾਲ ਇੰਸਟਾਗ੍ਰਾਮ ਅਤੇ ਵਟਸਐਪ ਨੂੰ ਇਕ ਮਾਧਿਅਮ ਬਣਾ ਕੇ ਈ-ਕਾਮਰਸ ਦਾ ਦਿੱਗਜ ਬਣਨਾ ਚਾਹੁੰਦਾ ਹੈ, ਜਿਸਦੀ ਹੁਣ ਘੱਟ ਸੰਭਾਵਨਾ ਹੈ। ਇੰਸਟਾਗ੍ਰਾਮ ਨੇ ਸਾਲ 2019 ਵਿਚ ਡੇਢ ਲੱਖ ਕਰੋੜ ਦੀ ਕਮਾਈ ਕੀਤੀ ਸੀ। ਮਾਹਰ ਮੰਨਦੇ ਹਨ ਕਿ ਫੇਸਬੁੱਕ ਦੀ ਆਮਦਨੀ ਵਿਚ ਵਾਧਾ ਹੁਣ ਰੁਕ ਜਾਵੇਗਾ। ਹਾਲਾਂਕਿ ਇਹ ਮਾਮਲਾ ਅਜੇ ਅਦਾਲਤ ਵਿਚ ਵਿਚਾਰ ਅਧੀਨ ਹੈ।
ਇਹ ਵੀ ਪਡ਼੍ਹੋ - ਵੋਟਰ ਕਾਰਡ ਦਾ ਜਲਦ ਬਦਲੇਗਾ ਰੂਪ, ਆਧਾਰ ਕਾਰਡ ਦੀ ਤਰ੍ਹਾਂ ਹੋ ਸਕੇਗਾ 'ਡਾਊਨਲੋਡ'
ਫਰਾਂਸ ਵਿਚ ਡਾਟਾ ਪ੍ਰਾਈਵੇਸੀ ਦੀ ਉਲੰਘਣਾ, ਲੱਗਾ 890 ਕਰੋੜ ਰੁਪਏ ਦਾ ਜੁਰਮਾਨਾ
ਫਰਾਂਸ ਨੇ ਗੂਗਲ ਨੂੰ 890 ਕਰੋੜ ਰੁਪਏ ਜੁਰਮਾਨਾ ਕੀਤਾ ਹੈ। ਇਹ ਗੂਗਲ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਜੁਰਮਾਨਾ ਹੈ। ਇਹ ਜੁਰਮਾਨਾ ਫਰਾਂਸ ਦੇ ਆਨਲਾਈਨ ਵਿਗਿਆਪਨ ਟਰੈਕਰਜ਼ (ਕੂਕੀਜ਼) ਨਿਯਮਾਂ ਦੀ ਉਲੰਘਣਾ ਕਰਨ ਲਈ ਲਗਾਇਆ ਗਿਆ ਹੈ। ਈ-ਕਾਮਰਸ ਕੰਪਨੀ ਐਮਾਜ਼ੋਨ ਨੂੰ ਵੀ 311 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਫ੍ਰੈਂਚ ਰੈਗੂਲੇਟਰ ਨੇ ਪਾਇਆ ਕਿ ਗੂਗਲ ਦੀ ਫ੍ਰੈਂਚ ਵੈਬਸਾਈਟ ਅਤੇ ਐਮਾਜ਼ਾਨ ਨੇ ਇਸ਼ਤਿਹਾਰਬਾਜ਼ੀ ਕੂਕੀਜ਼ ਨੂੰ ਕੰਪਿਊਟਰ ਵਿਚ ਸੇਵ ਕਰਨ ਲਈ ਲੋਕਾਂ ਦੀ ਮਨਜ਼ੂਰੀ ਨਹੀਂ ਲਈ ਸੀ।
ਇਹ ਵੀ ਪਡ਼੍ਹੋ - ਸਿੰਗਾਪੁਰ ਦੇ ਸਭ ਤੋਂ ਅਮੀਰ ਪਰਿਵਾਰ ਦਾ ਵਿਵਾਦ ਆਇਆ ਸਾਹਮਣੇ, 13 ਹਜ਼ਾਰ ਕਰੋੜ ਦਾ ਹੋਇਆ ਨੁਕਸਾਨ
ਨੋਟ - ਫੇਸਬੁੱਕ ਦੀ ਇਹ ਅਸਲੀਅਤ ਜਾਣ ਕੇ ਤੁਹਾਨੂੰ ਕਿਵੇਂ ਲੱਗਾ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।