ਕੋਰੋਨਾ ਸੰਕਟ ''ਚ ਛੋਟੇ ਕਾਰੋਬਾਰੀਆਂ ਲਈ ਵੱਡੀ ਖਬਰ, ਫੇਸਬੁੱਕ ਲਿਆ ਰਹੀ ਹੈ ''ਆਨਲਾਈਨ ਦੁਕਾਨ''

05/20/2020 5:42:01 PM

ਗੈਜੇਟ ਡੈਸਕ— ਦੁਨੀਆ ਦਾ ਸਭ ਤੋਂ ਵੱਡਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਇਕ ਨਵੀਂ ਸੇਵਾ 'ਸ਼ਾਪਸ' ਨਾਂ ਨਾਲ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਦੱਸਿਆ ਕਿ ਇਸ ਨਵੀਂ ਸੇਵਾ ਰਾਹੀਂ ਦੁਕਾਨਦਾਰ ਫੇਸਬੁੱਕ ਨੇ ਆਪਣੀ ਦੁਕਾਨ ਲਗਾ ਸਕਣਗੇ ਅਤੇ ਇਸ ਵਿਚ ਆਪਣੇ ਤਰੀਕੇ ਨਾਲ ਚੀਜ਼ਾਂ ਅਤੇ ਸਮਾਨ ਦਿਖਾ ਸਕਣਗੇ। ਫੇਸਬੁੱਕ ਦਾ ਕਹਿਣਾ ਹੈ ਕਿ ਇਸ ਪਹਿਲ ਦਾ ਮਕਸਦ ਇਹ ਤੈਅ ਕਰਨਾ ਹੈ ਕਿ ਛੋਟੇ ਕਾਰੋਬਾਰੀਆਂ ਨੂੰ ਵੀ ਆਨਲਾਈਨ ਪਲੇਟਫਾਰਮ ਮਿਲੇ ਅਤੇ ਉਹ ਮੌਜੂਦਾ ਸੰਕਟ ਦੀ ਘੜੀ 'ਚ ਖੁਦ ਨੂੰ ਬਚਾਅ ਕੇ ਰੱਖ ਸਕਣ। 

ਕੀ ਹੈ ਫੇਸਬੁੱਕ ਸ਼ਾਪਸ ਤੇ ਕਿਵੇਂ ਕਰੇਗਾ ਕੰਮ
ਫੇਸਬੁੱਕ ਸ਼ਾਪਸ ਰਾਹੀਂ ਇਕ ਸਿੰਗਲ ਆਨਲਾਈਨ ਸਟੋਰ ਬਣਾਇਆ ਜਾਵੇਗਾ ਜੋ ਫੇਸਬੁੱਕ ਅਤੇ ਇੰਸਟਾਗ੍ਰਾਮ ਦੋਵਾਂ 'ਤੇ ਉਪਲੱਬਧ ਹੋਵੇਗਾ। 

1. ਇਸ ਦੇ ਚੈੱਕਆਊਟ ਫੀਚਰ ਰਾਹੀਂ ਇਨ-ਐਪ ਖਰੀਦਾਰੀ ਕੀਤੀ ਜਾ ਸਕੇਗੀ ਜਦਕਿ ਇਸ ਦੇ ਮੈਸੇਜਿੰਗ ਫੀਚਰ ਰਾਹੀਂ ਕਸਟਮਰ ਵਟਸਐਪ ਅਤੇ ਇੰਸਟਾਗ੍ਰਾਮ ਡਾਇਰੈਕਟ ਰਾਹੀਂ ਇਸ ਪਲੇਟਫਾਰਮ 'ਤੇ ਉਪਲੱਬਧ ਕਾਰੋਬਾਰੀਆਂ ਨਾਲ ਚੈਟ ਕਰ ਸਕਣਗੇ। 

2. ਮਾਰਕ ਜ਼ੁਕਰਬਰਗ ਨੇ ਅੱਗੇ ਕਿਹਾ ਕਿ 7 ਹੋਰ ਆਨਲਾਈਨ ਈ-ਕਾਮਰਸ ਪਲੇਟਫਾਰਮ ਦੇ ਨਾਲ ਮਿਲ ਕੇ ਆਪਣੇ ਪਲੇਟਫਾਰਮ 'ਤੇ ਜ਼ਿਆਦਾ ਤੋਂ ਜ਼ਿਆਦਾ ਕਾਰੋਬਾਰੀਆਂ ਅਤੇ ਪ੍ਰੋਡਕਟਸ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। 

3. ਜ਼ੁਕਰਬਰਗ ਨੇ ਅੱਗੇ ਕਿਹਾ ਕਿ ਦੁਕਾਨਾਂ ਕਾਰੋਬਾਰੀਆਂ ਦੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਪਾਈਆਂ ਜਾ ਸਕਦੀਆਂ ਹਨ ਅਤੇ ਉਹ ਸਟੋਰੀਜ਼ 'ਚ ਵੀ ਦਿਖਾਈਆਂ ਜਾਂ ਸਕਦੀਆਂ ਹਨ। 

4. ਵਪਾਰ ਲਈ ਉਪਲੱਬਧ ਕਰਵਾਏ ਗਏ ਪ੍ਰੋਡਕਟਸ ਦੁਕਾਨ ਦੇ ਅੰਦਰ ਦਿਖਾਈ ਦੇਣਗੇ ਅਤੇ ਯੂਜ਼ਰਜ਼ ਆਈਟਮਾਂ ਨੂੰ ਬਕੇਟ 'ਚ ਪਾ ਸਕਦੇ ਹਨ ਜਾਂ ਆਰਡਰ ਦੇ ਸਕਦੇ ਹਨ। ਦੱਸ ਦੇਈਏ ਕਿ ਫੇਸਬੁੱਕ ਨੇ ਪਿਛਲੇ ਸਾਲ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਅਤੇ ਮੈਸੇਜਿੰਗ ਐਪ ਵਟਸਐਪ ਐਪ 'ਤੇ ਕੁਝ ਸੀਮਿਤ ਸ਼ਾਪਿੰਗ ਆਪਸ਼ਨ ਦਿੱਤੇ ਸਨ। ਫੇਸਬੁੱਕ ਦੀ ਤਾਜ਼ੀ ਪਹਿਲ ਉਸੇ ਦਾ ਵਿਸਤਾਰ ਦਿਸ ਰਹੀ ਹੈ। 

5. ਕੰਪਨੀ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਯੂਜ਼ਰ ਗ੍ਰੋਥ ਸਲੋਅ ਹੋਣ ਦੇ ਬਾਵਜੂਦ ਵੀ ਕੰਪਨੀ ਦਾ ਪਲੇਟਫਾਰਮ ਹੋਰ ਜ਼ਿਆਦਾ ਬਿਜ਼ਨੈੱਸ ਫਰੈਂਡਲੀ ਹੋਵੇਗਾ ਅਤੇ ਕੰਪਨੀ ਦੀ ਆਮਦਨ 'ਚ ਹੋ ਵਾਧਾ ਦੇਖਣ ਨੂੰ ਮਿਲੇਗਾ। 

6. ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਕ ਲਾਈਵ ਸਟਰੀਮਿੰਗ 'ਚ ਕਿਹਾ ਕਿ ਮਹਾਮਾਰੀ ਦੇ ਇਸ ਦੌਰ 'ਚ ਅਰਥਵਿਵਸਥਾ ਦਾ ਪੂਰਨ ਨਿਰਮਾਣ ਸ਼ੁਰੂ ਕਰਨ ਲਈ ਈ-ਕਾਮਰਸ ਦਾ ਵਿਸਤਾਰ ਕਰਨਾ ਮਹੱਤਵਪੂਰਨ ਹੋਵੇਗਾ।


Rakesh

Content Editor

Related News