ਲਾਕਡਾਉਨ ਵਿਚਕਾਰ ਵਪਾਰੀਆਂ ਲਈ ਰਾਹਤ, GST ਰਿਟਰਨ ਦਾਇਰ ਕਰਨ ਲਈ ਵਧਾਈ ਗਈ ਤਾਰੀਖ

05/06/2020 4:58:43 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦਾ ਕਾਰੋਬਾਰ ਲਗਭਗ ਠੱਪ ਹੈ। ਇਸ ਮਹਾਂਮਾਰੀ ਤੋਂ ਬਚਣ ਲਈ ਕਈ ਦੇਸ਼ਾਂ ਨੇ ਲਾਕਡਾਉਨ ਲਾਗੂ ਕੀਤਾ ਹੋਇਆ ਹੈ। ਇਸ ਕਾਰਨ ਬਹੁਤ ਸਾਰੇ ਕੰਮ ਆਪਣੇ ਨਿਰਧਾਰਤ ਸਮੇਂ ਸੀਮਾ 'ਤੇ ਨਹੀਂ ਹੋ ਰਹੇ ਹਨ। ਕੋਰੋਨਾ ਵਾਇਰਸ ਲਾਕਡਾਉਨ ਕਾਰਨ ਸਰਕਾਰ ਨੇ ਵਪਾਰੀਆਂ ਨੂੰ ਜੀਐਸਟੀ ਰਿਟਰਨ ਭਰਨ ਲਈ ਰਾਹਤ ਦਿੱਤੀ ਹੈ। ਸਰਕਾਰ ਨੇ ਵਿੱਤੀ ਸਾਲ 2018-19 ਲਈ ਜੀ.ਐਸ.ਟੀ. ਰਿਟਰਨ ਦਾਖਲ ਕਰਨ ਦੀ ਤਰੀਕ ਵਧਾ ਕੇ 30 ਸਤੰਬਰ 2020 ਕਰ ਦਿੱਤੀ ਹੈ।

ਵਿੱਤ ਮੰਤਰਾਲੇ ਦੇ ਰੈਵੇਨਿਉ ਵਿਭਾਗ ਮੁਤਾਬਕ ਕੰਪਨੀਆਂ ਐਕਟ 2013 ਦੀਆਂ ਧਾਰਾਵਾਂ ਤਹਿਤ ਰਜਿਸਟਰਡ ਲੋਕ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ-ਈਵੀਸੀ ਰਾਹੀਂ ਜੀਐਸਟੀਆਰ -3 ਬੀ ਪੇਸ਼ ਕਰ ਸਕਦੇ ਹਨ।

ਰੈਵੇਨਿਊ ਵਿਭਾਗ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿਚ ਕਿਹਾ ਗਿਆ ਹੈ ਕਿ ਕੰਪਨੀ ਐਕਟ 2013 ਦੀਆਂ ਧਾਰਾਵਾਂ ਤਹਿਤ ਰਜਿਸਟਰਡ ਵਿਅਕਤੀ ਨੂੰ 21 ਅਪ੍ਰੈਲ 2020 ਤੋਂ 30 ਜੂਨ 2020 ਦੌਰਾਨ ਈ.ਵੀ.ਸੀ.  ਜ਼ਰੀਏ ਵੈਰੀਫਾਈਡ ਫਾਰਮ  ਜੀ.ਐਸ.ਟੀ.ਆਰ. -3ਬੀ ਦੇ ਤਹਿਤ ਰਿਟਰਨ ਫਾਈਲ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। 

ਇਸ ਤੋਂ ਪਹਿਲਾਂ ਸਰਕਾਰ ਨੇ ਸਾਲ 2018-19 ਲਈ ਜੀਐਸਟੀ ਰਿਟਰਨ ਫਾਈਲ ਦੀ ਤਰੀਕ 30 ਜੂਨ ਕਰ ਦਿੱਤੀ ਸੀ। ਇਸ ਸਮੇਂ ਦੌਰਾਨ ਵਿੱਤ ਮੰਤਰੀ ਨੇ ਕਿਹਾ ਸੀ ਕਿ 5 ਕਰੋੜ ਰੁਪਏ ਦੇ ਟਰਨਓਵਰ ਵਾਲੀਆਂ ਕੰਪਨੀਆਂ ਤੋਂ ਜੀਐਸਟੀ ਰਿਟਰਨ ਭਰਨ ਵਿਚ ਦੇਰ ਹੋਣ 'ਤੇ ਕੋਈ ਦੇਰੀ ਚਾਰਜ, ਜੁਰਮਾਨਾ ਜਾਂ ਵਿਆਜ ਨਹੀਂ ਲਿਆ ਜਾਵੇਗਾ।


ਦੇਰ ਨਾਲ ਰਿਟਰਨ ਫਾਈਲ ਕਰਨ ਦੇ ਮਾਮਲੇ ਵਿਚ ਦੇਰੀ ਚਾਰਜ 12% ਤੋਂ ਘਟਾ ਕੇ 9% ਕਰ ਦਿੱਤਾ ਗਿਆ ਹੈ।


 


Harinder Kaur

Content Editor

Related News