ਨਿਰਯਾਤ ਦੇ ਲਿਹਾਜ਼ ਨਾਲ ਚੰਗਾ ਰਹੇਗਾ ਨਵਾਂ ਸਾਲ, ਗਿਰਾਵਟ ਰੁੱਕਣ ਦਾ ਅਨੁਮਾਨ

12/28/2019 3:33:59 PM

ਨਵੀਂ ਦਿੱਲੀ—ਭਾਰਤ ਦੇ ਨਿਰਯਾਤ 'ਚ ਜਾਰੀ ਗਿਰਾਵਟ ਦੇ ਅਗਲੇ ਸਾਲ ਰੁਕਣ ਦਾ ਅਨੁਮਾਨ ਹੈ। ਹਾਲਾਂਕਿ ਵਧਦੇ ਸੁਰੱਖਿਆਵਾਦ ਦੇ ਕਾਰਨ ਸੰਸਾਰਕ ਵਪਾਰ ਨੂੰ ਲੈ ਕੇ ਕਾਇਮ ਅਨਿਸ਼ਚਿਤਤਾ  ਨਾਲ ਨਿਰਮਾਣ ਦੀ ਵਾਧਾ ਦਰ ਘੱਟ ਰਹਿ ਸਕਦੀ ਹੈ। ਵਪਾਰਕ ਸਕੱਤਰ ਅਨੂਪ ਵਧਾਵਨ ਨੇ ਕਿਹਾ ਕਿ ਨਿਰਯਾਤ ਦੀ ਮੌਜੂਦਾ ਸੁਸਤੀ ਪੈਟਰੋਲੀਅਮ ਉਤਪਾਦਾਂ ਦੇ ਨਿਰਯਾਤ 'ਚ ਗਿਰਾਵਟ ਦਾ ਕਾਰਨ ਹੈ।
ਪੈਟਰੋਲੀਅਮ ਉਤਪਾਦਾਂ ਦੀ ਦੇਸ਼ ਦੇ ਕੁਲ ਨਿਰਯਾਤ 'ਚ 13.42 ਫੀਸਦੀ ਹਿੱਸੇਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਪੈਟਰੋਲੀਅਮ ਦੀਆਂ ਕੀਮਤਾਂ ਡਿੱਗਣ ਨਾਲ ਪੈਟਰੋਲੀਅਮ ਉਤਪਾਦਾਂ ਦੇ ਨਿਰਯਾਤ ਦਾ ਮੁੱਲ ਘੱਟ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਲੈਕਟ੍ਰੋਨਿਕ ਵਸਤੂਆਂ, ਦਵਾਈਆਂ, ਕਾਰਬਨਿਕ ਅਤੇ ਅਕਾਰਬਨਿਕ ਰਸਾਇਣ ਵਰਗੇ ਗੈਰ-ਰਸਮੀ ਵਸਤੂ ਗਰੁੱਪਾਂ ਦੇ ਨਿਰਯਾਤ 'ਚ ਹਾਂ-ਪੱਖੀ ਵਾਦਾ ਨਾਲ ਭਵਿੱਖ ਦੇ ਵਾਧੇ ਦਾ ਆਧਾਰ ਤਿਆਰ ਹੋਇਆ ਹੈ।
ਵਰਣਨਯੋਗ ਹੈ ਕਿ ਭਾਰਤ ਦੇ ਨਿਰਯਾਤ ਦੀ ਵਾਧਾ ਦਰ ਅਗਸਤ 2019 ਦੇ ਬਾਅਦ ਤੋਂ ਨਾ-ਪੱਖੀ ਹੈ। ਇਸ ਦਾ ਮੁੱਖ ਕਾਰਨ ਪੈਟਰੋਲੀਅਮ ਉਤਪਾਦਾਂ, ਇੰਜੀਨੀਅਰਿੰਗ ਅਤੇ ਨਗ ਅਤੇ ਗਹਿਣਿਆਂ ਦੇ ਨਿਰਯਾਤ 'ਚ ਗਿਰਾਵਟ ਆਉਣਾ ਹੈ। ਵਿਸ਼ਵ ਵਪਾਰ ਸੰਗਠਨ ਨੇ 2019 'ਚ ਸੰਸਾਰਕ ਵਪਾਰ ਦੀ ਵਾਧਾ ਦਰ ਦਾ ਅਨੁਮਾਨ 2.6 ਫੀਸਦੀ ਤੋਂ ਘਟਾ ਕੇ 1.2 ਫੀਸਦੀ ਕਰ ਦਿੱਤਾ ਹੈ। ਹਾਲਾਂਕਿ ਉਸ ਨੇ ਕਿਹਾ ਕਿ 2020 'ਚ ਇਹ ਵਾਧਾ ਦਰ 2.7 ਫੀਸਦੀ ਤੱਕ ਪਹੁੰਚ ਸਕਦੀ ਹੈ। ਨਿਰਯਾਤਕਾਂ ਦੇ ਸਾਬਕਾ ਸੰਗਠਨ ਫਿਓ ਦਾ ਕਹਿਣਾ ਹੈ ਕਿ ਵਧਦੇ ਸੁਰੱਖਿਆਵਾਦ ਦੇ ਕਾਰਨ ਅਨਿਸ਼ਚਿਤਤਾ ਵਧ ਰਹੀ ਹੈ, ਜਿਸ ਨਾਲ ਸੰਸਾਰਕ ਹਾਲਾਤ ਬਹੁਤ ਚੁਣੌਤੀਪੂਰਨ ਹੁੰਦੀ ਜਾ ਰਹੀ ਹੈ।  


Aarti dhillon

Content Editor

Related News