ਜਨਵਰੀ ''ਚ ਨਿਰਯਾਤ 1.66 ਫੀਸਦੀ ਘਟਿਆ

02/15/2020 9:55:00 AM

ਨਵੀਂ ਦਿੱਲੀ—ਵਪਾਰਕ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਅਧਿਕਾਰਿਕ ਅੰਕੜਿਆਂ ਮੁਤਾਬਕ ਦੇਸ਼ ਦੇ ਨਿਰਯਾਤ 'ਚ ਲਗਾਤਾਰ ਛੇਵੇਂ ਮਹੀਨੇ ਗਿਰਾਵਟ ਦਾ ਰੁਖ ਜਾਰੀ ਰਿਹਾ ਅਤੇ ਇਹ ਜਨਵਰੀ 2020 ਦੇ ਦੌਰਾਨ ਨਿਰਯਾਤ ਸਾਲਾਨਾ ਆਧਾਰ 'ਚ ਵੀ 0.75 ਫੀਸਦੀ ਦੀ ਗਿਰਾਵਟ ਆਈ ਅਤੇ ਇਹ 41.14 ਅਰਬ ਡਾਲਰ ਦੇ ਬਰਾਬਰ ਰਿਹਾ।
ਇਸ ਤਰ੍ਹਾਂ ਜਨਵਰੀ ਮਹੀਨੇ 'ਚ ਵਪਾਰ ਘਾਟਾ (ਨਿਰਯਾਤ ਤੋਂ ਜ਼ਿਆਦਾ ਆਯਾਤ) 15.17 ਅਰਬ ਡਾਲਰ ਰਿਹਾ। ਜਨਵਰੀ 2019 'ਚ ਵਪਾਰ ਘਾਟਾ 15.05 ਅਰਬ ਡਾਲਰ ਸੀ। ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਜਨਵਰੀ 2019-20 ਦੇ ਦੱਸ ਮਹੀਨੇ ਦੇ ਦੌਰਾਨ ਨਿਰਯਾਤ ਇਕ ਸਾਲ ਪਹਿਲਾਂ ਦੀ ਇਸ ਮਿਆਦ ਦੀ ਤੁਲਨਾ 'ਚ 19.3 ਫੀਸਦੀ ਡਿੱਗ ਕੇ 265.26 ਅਰਬ ਡਾਲਰ ਰਿਹਾ। ਇਸ ਦੌਰਾਨ ਆਯਾਤ 'ਚ 8.12 ਫੀਸਦੀ ਗਿਰਾਵਟ ਰਹੀ ਅਤੇ ਇਹ 398.53 ਅਰਬ ਡਾਲਰ ਰਿਹਾ। ਇਸ 10 ਮਹੀਨੇ 'ਚ ਵਪਾਰ ਘਾਟਾ 133.27 ਅਰਬ ਡਾਲਰ ਰਿਹਾ।


Aarti dhillon

Content Editor

Related News