ਸਤੰਬਰ ਮਹੀਨੇ ''ਚ ਨਿਰਯਾਤ 6.57 ਫੀਸਦੀ ਘਟਿਆ

10/16/2019 1:49:45 PM

ਨਵੀਂ ਦਿੱਲੀ—ਭਾਰਤ ਦਾ ਨਿਰਯਾਤ ਸਤੰਬਰ 'ਚ 6.57 ਫੀਸਦੀ ਘੱਟ ਕੇ 26 ਅਰਬ ਡਾਲਰ ਰਿਹਾ ਹੈ। ਮੁੱਖ ਰੂਪ ਨਾਲ ਪੈਟਰੋਲੀਅਮ, ਇੰਜੀਨੀਅਰਿੰਗ, ਚਮੜਾ, ਰਸਾਇਣ ਅਤੇ ਨਗ ਅਤੇ ਗਹਿਣੇ ਵਰਗੇ ਪ੍ਰਮੁੱਖ ਖੇਤਰਾਂ ਤੋਂ ਨਿਰਯਾਤ 'ਚ ਗਿਰਾਵਟ ਦਾ ਅਸਰ ਕੁੱਲ ਨਿਰਯਾਤ 'ਤੇ ਪਿਆ। ਮੰਗਲਵਾਰ ਨੂੰ ਜਾਰੀ ਅਧਿਕਾਰਿਕ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ 'ਚ ਆਯਾਤ ਵੀ 13.85 ਫੀਸਦੀ ਘੱਟ ਕੇ 36.89 ਅਰਬ ਡਾਲਰ ਰਿਹਾ ਹੈ। ਇਸ ਨਾਲ ਸਤੰਬਰ ਮਹੀਨੇ 'ਚ ਵਪਾਰ ਘਾਟਾ ਘੱਟ ਹੋ ਕੇ 10.86 ਅਰਬ ਡਾਲਰ 'ਤੇ ਰਿਹਾ।
ਪਿਛਲੇ ਸਾਲ ਸਤੰਬਰ 'ਚ ਵਪਾਰ ਘਾਟਾ 14.95 ਅਰਬ ਡਾਲਰ ਸੀ। ਕੁੱਲ 30 ਪ੍ਰਮੁੱਖ ਨਿਰਯਾਤ ਖੇਤਰਾਂ 'ਚੋਂ 22 'ਚ ਗਿਰਾਵਟ ਦਰਜ ਕੀਤੀ ਗਈ। ਨਗ ਅਤੇ ਗਹਿਣੇ, ਇੰਜੀਨੀਅਰਿੰਗ ਸਾਮਾਨ ਅਤੇ ਪੈਟਰੋਲੀਅਮ ਉਤਪਾਦਾਂ ਦੇ ਨਿਰਯਾਤ 'ਚ ਲੜੀਵਾਰ 5.56 ਫੀਸਦੀ, 6.2 ਫੀਸਦੀ ਅਤੇ 18.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਸਤੰਬਰ ਮਹੀਨੇ 'ਚ ਤੇਲ ਆਯਾਤ 18.33 ਫੀਸਦੀ ਘੱਟ ਕੇ 8.98 ਅਰਬ ਡਾਲਰ ਰਿਹਾ ਜਦੋਂਕਿ ਗੈਰ-ਤੇਲ ਆਯਾਤ 12.3 ਫੀਸਦੀ ਘੱਟ ਕੇ 27.91 ਅਰਬ ਡਾਲਰ ਰਿਹਾ। ਇਸ ਸਾਲ ਅਪ੍ਰੈਲ-ਸਤੰਬਰ ਦੇ ਦੌਰਾਨ ਨਿਰਯਾਤ 2.39 ਫੀਸਦੀ ਘੱਟ ਕੇ 159.57 ਅਰਬ ਡਾਲਰ ਜਦੋਂਕਿ ਆਯਾਤ 7 ਫੀਸਦੀ ਘੱਟ ਕੇ 243.28 ਅਰਬ ਡਾਲਰ ਰਿਹਾ। ਸੋਨਾ ਆਯਾਤ ਵੀ ਪਿਛਲੇ ਮਹੀਨੇ 'ਚ 50.82 ਫੀਸਦੀ ਘੱਟ ਕੇ 1.27 ਅਰਬ ਡਾਲਰ ਰਿਹਾ।


Aarti dhillon

Content Editor

Related News