ਪੰਜ ਸਾਲਾਂ ਵਿੱਚ ਬੰਗਾਲ ਤੋਂ 20,000 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ ਸਮੁੰਦਰੀ ਭੋਜਨ ਉਤਪਾਦਾਂ ਦੀ ਬਰਾਮਦ

Saturday, Aug 13, 2022 - 04:50 PM (IST)

ਪੰਜ ਸਾਲਾਂ ਵਿੱਚ ਬੰਗਾਲ ਤੋਂ 20,000 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ ਸਮੁੰਦਰੀ ਭੋਜਨ ਉਤਪਾਦਾਂ ਦੀ ਬਰਾਮਦ

ਕੋਲਕਾਤਾ : ਸਮੁੰਦਰੀ ਭੋਜਨ ਉਤਪਾਦ ਨਿਰਯਾਤਕ ਸੰਗਠਨ ਐਸਈਏ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਅਗਲੇ ਪੰਜ ਸਾਲਾਂ ਵਿੱਚ 18,000 ਕਰੋੜ ਰੁਪਏ ਤੋਂ 20,000 ਕਰੋੜ ਰੁਪਏ ਦੀ ਰੇਂਜ ਵਿੱਚ ਇਨ੍ਹਾਂ ਉਤਪਾਦਾਂ ਦਾ ਨਿਰਯਾਤ ਕਰ ਸਕਦਾ ਹੈ। ਸੀਫੂਡ ਐਕਸਪੋਰਟਰਜ਼ ਐਸੋਸੀਏਸ਼ਨ (SEA) ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਰਾਜਰਸ਼ੀ ਬੈਨਰਜੀ ਨੇ ਕਿਹਾ ਹੈ ਕਿ ਝੀਂਗਾ ਮੱਛੀ ਪਾਲਣ ਵਿੱਚ 20 ਐਂਟੀਬਾਇਓਟਿਕਸ ਦਵਾਈਆਂ ਦੀ ਵਰਤੋਂ 'ਤੇ ਸੂਬਾ ਸਰਕਾਰ ਦੁਆਰਾ ਹਾਲ ਹੀ ਵਿੱਚ ਲਾਈ ਗਈ ਪਾਬੰਦੀ ਇਸ ਖੇਤਰ ਤੋਂ ਮਾਲੀਆ ਵਧਾਉਣ ਵਿੱਚ ਕਾਫ਼ੀ ਮਦਦ ਕਰੇਗੀ।

ਬੈਨਰਜੀ ਨੇ ਕਿਹਾ ਕਿ ਐਂਟੀਬਾਇਓਟਿਕਸ ਦਵਾਈਆਂ ਦੀ ਮੌਜੂਦਗੀ ਹੋਣ ਕਾਰਨ ਝੀਂਗਾ ਦੇ ਨਿਰਯਾਤ ਲਈ ਸਥਿਤੀ ਨੂੰ ਪ੍ਰਤੀਕੂਲ ਬਣਾਉਂਦੀ ਹੈ ਅਤੇ ਇਹ ਸਮੁੰਦਰੀ ਭੋਜਨ ਉਤਪਾਦਾਂ ਦੇ ਨਿਰਯਾਤ ਲਈ ਨੁਕਸਾਨਦੇਹ ਹੈ। ਬੈਨਰਜੀ ਨੇ ਕਿਹਾ, ''ਰਾਜ ਸਰਕਾਰ ਨੇ ਮੱਛੀ ਪਾਲਣ 'ਚ 20 ਐਂਟੀਬਾਇਓਟਿਕਸ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ।'' ਇਸ ਪਾਬੰਦੀ ਦੀ ਪਾਲਣਾ ਦੀ ਨਿਗਰਾਨੀ ਲਈ ਜ਼ਿਲਾ ਪੱਧਰ 'ਤੇ ਟਾਸਕ ਫੋਰਸਾਂ ਦਾ ਗਠਨ ਵੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ “ਪਿਛਲੇ ਅੱਠ ਸਾਲਾਂ ਵਿੱਚ ਬੰਗਾਲ ਤੋਂ ਸਮੁੰਦਰੀ ਭੋਜਨ ਉਤਪਾਦਾਂ ਦੀ ਬਰਾਮਦ ਛੇ ਗੁਣਾ ਵਧ ਕੇ 8000-9000 ਕਰੋੜ ਰੁਪਏ ਹੋ ਗਈ ਹੈ। ਅਗਲੇ ਪੰਜ ਸਾਲਾਂ ਵਿੱਚ ਇਹ 18000-20,000 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਸਰਕਾਰ ਨੂੰ ਇਸ ਦਿਸ਼ਾ ਵੱਲ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਵੱਡੇ ਰਕਬੇ ਅਤੇ ਉਪਜਾਊ ਧਰਤੀ ਦੇ ਬਾਵਜੂਦ ਮਹਿੰਗਾਈ ਦੀ ਮਾਰ ਝੱਲ ਰਿਹੈ ਪਾਕਿ ਪੰਜਾਬ, ਖੇਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News