ਨਾਰੀਅਲ  ਉਤਪਾਦਾਂ ਦੀ ਬਰਾਮਦ ਹੋਈ ਦੁੱਗਣੀ

Friday, Sep 07, 2018 - 01:48 AM (IST)

ਨਾਰੀਅਲ  ਉਤਪਾਦਾਂ ਦੀ ਬਰਾਮਦ ਹੋਈ ਦੁੱਗਣੀ

ਨਵੀਂ ਦਿੱਲੀ— ਹਾਲ ਹੀ 'ਚ  ਹਾਰਵਰਡ ਯੂਨੀਵਰਸਿਟੀ  ਦੇ ਇਕ ਪ੍ਰੋਫੈਸਰ ਨੇ ਨਾਰੀਅਲ  ਦੇ ਤੇਲ ਨੂੰ ਲੋਕਾਂ  ਦੀ ਸਿਹਤ ਲਈ  ਸਭ ਤੋਂ ਜ਼ਿਆਦਾ ਨੁਕਸਾਨਦਾਇਕ ਦੱਸਿਆ ਸੀ। ਪ੍ਰੋਫੈਸਰ ਦਾ ਕਹਿਣਾ ਸੀ ਕਿ ਨਾਰੀਅਲ ਤੇਲ  ਆਦਮੀ ਲਈ ਸ਼ੁੱਧ ਜ਼ਹਿਰ ਤੋਂ ਘੱਟ ਨਹੀਂ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੇ  ਪਿਛਲੇ 4 ਸਾਲਾਂ  ਦੇ ਕਾਰਜਕਾਲ 'ਚ ਦੇਸ਼ ਨੂੰ ਨਾਰੀਅਲ ਦੀ ਖੇਤੀ ਤੋਂ ਬਹੁਤ ਫਾਇਦਾ ਹੋਇਆ ਹੈ। ਬੀਤੇ 4 ਸਾਲਾਂ 'ਚ ਦੇਸ਼ 'ਚ  ਨਾਰੀਅਲ ਉਤਪਾਦਾਂ ਦੀ ਬਰਾਮਦ ਵਧ ਕੇ ਕਰੀਬ ਦੁੱਗਣੀ ਹੋ ਗਈ ਹੈ। ਖੇਤੀਬਾੜੀ  ਮੰਤਰਾਲਾ   ਮੁਤਾਬਕ ਮੌਜੂਦਾ ਸਰਕਾਰ  ਦੇ ਕਾਰਜਕਾਲ  ਦੌਰਾਨ ਨਾਰੀਅਲ ਉਤਪਾਦਾਂ ਦੀ  ਬਰਾਮਦ 6448 ਕਰੋੜ ਰੁਪਏ ਦੀ ਹੋ ਗਈ ਹੈ।  ਉਥੇ ਹੀ ਇਸ ਤੋਂ ਪਹਿਲਾਂ ਯੂ. ਪੀ.  ਏ. ਦੀ 10 ਸਾਲ ਦੀ ਸਰਕਾਰ 'ਚ ਨਾਰੀਅਲ ਉਤਪਾਦਾਂ ਦੀ ਬਰਾਮਦ 3975 ਕਰੋੜ ਰੁਪਏ ਦੀ ਹੀ ਸੀ।
ਸਰਕਾਰ ਦੀ ਵਪਾਰ ਨੀਤੀ ਦਾ ਮਿਲਿਆ ਫਾਇਦਾ 
ਖੇਤੀਬਾੜੀ ਮੰਤਰਾਲਾ  ਨੂੰ ਇਸ ਗੱਲ ਦੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਵੀ ਨਾਰੀਅਲ ਉਤਪਾਦਾਂ  ਦੀ ਬਰਾਮਦ 'ਚ  ਅਜੇ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਮੰਤਰਾਲਾ  ਨੇ ਕਿਹਾ ਹੈ ਕਿ ਨਾਰੀਅਲ   ਦੇ ਉਤਪਾਦਾਂ ਦੀ ਕੀਮਤ  'ਚ ਤੇਜ਼ੀ ਨਾਲ ਮੁਕਾਬਲੇਬਾਜ਼ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਇਹੀ ਨਹੀਂ ਸਰਕਾਰ ਵਿੱਤੀ ਸਾਲ 2015-20  ਦੌਰਾਨ ਆਪਣੀ ਵਪਾਰ ਨੀਤੀ  ਤਹਿਤ  ਨਾਰੀਅਲ ਉਤਪਾਦਾਂ 'ਚ  5 ਫ਼ੀਸਦੀ  ਦੀ ਬਰਾਮਦ ਨੂੰ ਉਤਸ਼ਾਹ  ਦੇ ਰਹੀ ਹੈ। 
ਮੰਤਰਾਲਾ  ਮੁਤਾਬਕ ਸਾਲ 2004  ਤੋਂ ਲੈ ਕੇ 2014 ਦੌਰਾਨ ਨਾਰੀਅਲ ਉਤਪਾਦਾਂ  ਦੀ ਬਰਾਮਦ  ਨਾਲ 3975 ਕਰੋੜ  ਰੁਪਏ ਦੀ ਕਮਾਈ ਹੋਈ ਹੈ। ਉਥੇ ਹੀ ਸਾਲ 2014-18  ਦੌਰਾਨ ਇਹ ਕਰੀਬ ਦੁੱਗਣੀ ਵਧ ਕੇ 6448 ਕਰੋੜ ਰੁਪਏ ਹੋ ਗਈ ਹੈ।
ਇਨ੍ਹਾਂ ਦੇਸ਼ਾਂ 'ਚ ਸ਼ੁਰੂ ਹੋਈ ਨਾਰੀਅਲ ਉਤਪਾਦਾਂ ਦੀ ਬਰਾਮਦ 
ਭਾਰਤ ਤੋਂ ਨਾਰੀਅਲ ਉਤਪਾਦਾਂ ਦੀ ਬਰਾਮਦ ਮਲੇਸ਼ੀਆ,  ਇੰਡੋਨੇਸ਼ੀਆ ਅਤੇ ਸ਼੍ਰੀਲੰਕਾ 'ਚ ਵੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਤੱਕ ਭਾਰਤ 'ਚ ਇਨ੍ਹਾਂ ਦੇਸ਼ਾਂ ਤੋਂ ਨਾਰੀਅਲ ਦਾ ਤੇਲ ਦਰਾਮਦ ਕੀਤਾ ਜਾਂਦਾ ਸੀ। ਇਹੀ ਨਹੀਂ, ਪਹਿਲੀ ਵਾਰ ਭਾਰਤ ਤੋਂ ਅਮਰੀਕਾ ਅਤੇ ਯੂਰਪੀ ਦੇਸ਼ਾਂ 'ਚ ਵੀ ਸੁੱਕੇ ਨਾਰੀਅਲ ਦੀ ਬਰਾਮਦ ਕੀਤੀ ਜਾ ਰਹੀ ਹੈ।  ਸਰਕਾਰੀ ਅੰਕੜਿਆਂ ਦੀ ਮੰਨੀਏ ਤਾਂ ਹਰ ਸਾਲ ਭਾਰਤ 'ਚ ਕਰੀਬ 2437.80 ਕਰੋੜ ਰੁਪਏ ਨਾਰੀਅਲ ਦਾ ਉਤਪਾਦਨ ਕੀਤਾ ਜਾਂਦਾ ਹੈ। ਉਥੇ ਹੀ ਪ੍ਰਤੀ ਹੈਕਟੇਅਰ ਨਾਰੀਅਲ ਉਤਪਾਦਕਤਾ 11,616 ਨਾਰੀਅਲ ਹੈ।


Related News