ਮੌਜੂਦਾ ਵਿੱਤੀ ਸਾਲ ''ਚ 12,000 ਕਿਲੋਮੀਟਰ ਤੋਂ 13,000 ਕਿਲੋਮੀਟਰ ਹਾਈਵੇਅ ਬਣਾਉਣ ਦੀ ਉਮੀਦ

02/24/2024 11:35:20 AM

ਨਵੀਂ ਦਿੱਲੀ (ਭਾਸ਼ਾ) - ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵਿੱਤੀ ਸਾਲ 2023-24 ਵਿੱਚ 12,000 ਕਿਲੋਮੀਟਰ ਤੋਂ 13,000 ਕਿਲੋਮੀਟਰ ਤੱਕ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਦੀ ਉਮੀਦ ਕਰਦਾ ਹੈ। ਜਦੋਂ ਕਿ ਟੀਚਾ 13,813 ਕਿਲੋਮੀਟਰ ਹੈ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਵਿੱਤੀ ਸਾਲ 2019-20 ਵਿੱਚ 10,237 ਕਿਲੋਮੀਟਰ, 2020-21 ਵਿੱਚ 13,327 ਕਿਲੋਮੀਟਰ, 2021-22 ਵਿੱਚ 10,457 ਕਿਲੋਮੀਟਰ ਅਤੇ 2022-23 ਵਿੱਚ 10,331 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਕੀਤਾ। 

ਇਹ ਵੀ ਪੜ੍ਹੋ - ਅਨੰਤ ਅੰਬਾਨੀ-ਰਾਧਿਕਾ ਮਰਚੈਂਟ ਦੇ ਵਿਆਹ ਦੀ ਤਾਰੀਖ਼ ਹੋਈ ਤੈਅ, ਮਹਿਮਾਨ ਵਜੋਂ ਆਉਣਗੇ ਕਈ ਦਿੱਗਜ਼ ਕਾਰੋਬਾਰੀ

ਮੰਤਰਾਲੇ ਨੇ ਜਨਵਰੀ, 2024 ਦੇ ਅੰਤ ਤੱਕ 7,685 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਪੂਰਾ ਕਰ ਲਿਆ ਹੈ। ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਸਕੱਤਰ ਅਨੁਰਾਗ ਜੈਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਬਾਕੀ ਰਹਿੰਦੇ ਦੋ ਮਹੀਨਿਆਂ ਵਿੱਚ 4,500-5,000 ਕਿਲੋਮੀਟਰ ਦੀ ਉਮੀਦ ਕਰਦੇ ਹਾਂ, ਜੋ ਮੌਜੂਦਾ ਵਿੱਤੀ ਸਾਲ ਵਿੱਚ 12,000-13,000 ਕਿਲੋਮੀਟਰ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰੇਗਾ। ਇਹ ਦੂਜੀ ਸਭ ਤੋਂ ਵਧੀਆ ਪ੍ਰਾਪਤੀ ਹੋਵੇਗੀ।''

ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

ਜੈਨ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਹਾਲਾਂਕਿ ਹੁਣ ਤੱਕ ਸਭ ਤੋਂ ਵੱਧ ਚਾਰ ਮਾਰਗੀ ਸੜਕਾਂ ਬਣਾਈਆਂ ਜਾਣਗੀਆਂ। ਮੌਜੂਦਾ ਵਿੱਤੀ ਸਾਲ ਵਿੱਚ 9,500 ਕਿਲੋਮੀਟਰ ਦੀ ਸਮਰੱਥਾ ਦੇ ਵਾਧੇ ਦੇ ਨਾਲ ਹੁਣ ਤੱਕ ਦੇ ਸਭ ਤੋਂ ਵੱਧ ਸਪੀਡ ਜਾਂ ਐਕਸੈਸ ਕੰਟਰੋਲਡ ਹਾਈਵੇਅ ਬਣਾਏ ਜਾਣਗੇ, ਜੋ ਕਿ ਇੱਕ ਰਿਕਾਰਡ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਮਾਰਚ ਦੇ ਅੰਤ ਤੱਕ 10,000 ਕਰੋੜ ਰੁਪਏ ਦੇ ਹਾਈਵੇ ਪ੍ਰਾਜੈਕਟਾਂ ਨੂੰ ਅਲਾਟ ਕਰਨ ਦਾ ਵੀ ਭਰੋਸਾ ਰੱਖਦਾ ਹੈ। 

ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ

ਸਰਕਾਰੀ ਅੰਕੜਿਆਂ ਦੇ ਅਨੁਸਾਰ ਰਾਸ਼ਟਰੀ ਰਾਜਮਾਰਗ ਨੈਟਵਰਕ 2014 ਵਿੱਚ 91,287 ਕਿਲੋਮੀਟਰ ਤੋਂ 60 ਫ਼ੀਸਦੀ ਵਧ ਕੇ 2023 ਵਿੱਚ 1,46,145 ਕਿਲੋਮੀਟਰ ਹੋ ਜਾਣ ਦੀ ਉਮੀਦ ਹੈ। ਸਕੱਤਰ ਨੇ ਕਿਹਾ ਕਿ ਚਾਰ ਮਾਰਗੀ ਅਤੇ ਇਸ ਤੋਂ ਵੱਧ ਵਾਲੇ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 2014 ਦੇ 18,387 ਕਿਲੋਮੀਟਰ ਤੋਂ 2.5 ਗੁਣਾ ਵਧ ਕੇ ਨਵੰਬਰ 2023 ਵਿੱਚ 46,179 ਕਿਲੋਮੀਟਰ ਹੋ ਗਈ।

ਇਹ ਵੀ ਪੜ੍ਹੋ - ਲੋਕਾਂ ਲਈ ਵੱਡੀ ਖ਼ਬਰ: ਭਾਰਤ 'ਚ ਬੰਦ ਹੋ ਰਿਹੈ FasTag, ਹੁਣ ਇੰਝ ਵਸੂਲਿਆ ਜਾਵੇਗਾ ਟੋਲ ਟੈਕਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News