ਮੌਜੂਦਾ ਨਿਵੇਸ਼ ਸਲਾਹਕਾਰਾਂ ਨੂੰ 31 ਅਗਸਤ ਤੱਕ BASL ਦੀ ਮੈਂਬਰਸ਼ਿਪ ਲੈਣੀ ਹੋਵੇਗੀ

Tuesday, Jun 22, 2021 - 07:29 PM (IST)

ਨਵੀਂ ਦਿੱਲੀ (ਭਾਸ਼ਾ) – ਸਾਰੇ ਮੌਜੂਦਾ ਰਜਿਸਟਰਡ ਨਿਵੇਸ਼ ਸਲਾਹਕਾਰਾਂ ਨੂੰ 31 ਅਗਸਤ ਤੋਂ ਪਹਿਲਾਂ ਬੀ. ਐੱਸ. ਈ. ਐਡਮਿਨਿਸਟ੍ਰੇਸ਼ਨ ਐਂਡ ਸੁਪਰਵਿਜ਼ਨ ਲਿਮ. (ਬੀ. ਏ. ਐੱਸ. ਐੱਲ.) ਦੀ ਮੈਂਬਰਸ਼ਿਪ ਹਾਸਲ ਕਰਨੀ ਹੋਵੇਗੀ। ਪ੍ਰਮੁੱਖ ਸਟਾਕ ਐਕਸਚੇਂਜ ਬੀ. ਐੱਸ. ਈ. ਨੇ ਇਹ ਗੱਲ ਕਹੀ।

ਬੀ . ਏ. ਐੱਸ. ਐੱਲ. ਨੂੰ ਨਿਵੇਸ਼ ਸਲਾਹਕਾਰ ਨਿਯਮਾਂ ਦੇ ਤਹਿਤ ਇਕ ਜੂਨ 2021 ਤੋਂ ਨਿਵੇਸ਼ ਸਲਾਹਕਾਰ ਪ੍ਰਸ਼ਾਸਨ ਅਤੇ ਨਿਗਰਾਨੀ ਸੰਸਥਾ (ਆਈ. ਏ. ਏ. ਐੱਸ. ਬੀ.) ਦੇ ਰੂਪ ’ਚ ਮਾਨਤਾ ਮਿਲੀ ਹੈ। ਇਹ ਬੀ. ਐੱਸ. ਈ. ਦੀ ਪੂਰੀ ਮਾਲਕੀਅਤ ਵਾਲੀ ਸਹਾਇਕ ਇਕਾਈ ਹੈ। ਬੀ. ਏ. ਐੱਸ. ਐੱਲ. ਦਾ ਕੰਮ ਨਿਵੇਸ਼ ਸਲਾਹਕਾਰਾਂ ਦਾ ਪ੍ਰਸ਼ਾਸਨ ਅਤੇ ਨਿਗਰਾਨੀ ਕਰਨਾ ਹੈ। ਖਾਸ ਗੱਲ ਇਹ ਹੈ ਕਿ ਸੇਬੀ ਕੋਲ ਰਜਿਸਟਰਡ ਸਾਰੇ ਨਿਵੇਸ਼ ਸਲਾਹਕਾਾਂ ਨੂੰ ਲਾਜ਼ਮੀ ਤੌਰ ’ਤੇ ਬੀ. ਏ. ਐੱਸ. ਐੱਲ. ਦੀ ਮੈਂਬਰਸ਼ਿਪ ਹਾਸਲ ਕਰਨੀ ਹੋਵੇਗੀ। ਬੀ. ਐੱਸ. ਈ. ਨੇ ਬਿਆਨ ’ਚ ਕਿਹਾ ਕਿ ਸੇਬੀ ਕੋਲ ਰਜਿਸਟਰਡ ਸਾਰੇ ਨਿਵੇਸ਼ ਸਲਾਹਕਾਰਾਂ ਨੂੰ ਆਪਣੀ ਮੈਂਬਰਸ਼ਿਪ ਦੀ ਅਰਜ਼ੀ ਦੇਣੀ ਹੋਵੇਗੀ ਅਤੇ 31 ਅਗਸਤ 2021 ਤੋਂ ਪਹਿਲਾਂ ਬੀ. ਏ. ਐੱਸ. ਐੱਲ. ਦੀ ਮੈਂਬਰਸ਼ਿਪ ਹਾਸਲ ਕਰਨੀ ਹੋਵੇਗੀ। ਇਸ ਤੋਂ ਇਲਾਵਾ ਨਵੇਂ ਅਰਜ਼ੀਦਾਤਾਵਾਂ ਨੂੰ ਪਹਿਲਾਂ ਬੀ. ਏ. ਐੱਸ. ਐੱਲ. ਦੀ ਮੈਂਬਰਸ਼ਿਪ ਲੈਣੀ ਹੋਵੇਗੀ, ਉਸ ਤੋਂ ਬਾਅਦ ਉਹ ਸੇਬੀ ਕੋਲ ਰਜਿਸਟ੍ਰੇਸ਼ਨ ਲਈ ਅਰਜ਼ੀ ਦਾਖਲ ਕਰਨਗੇ।


Harinder Kaur

Content Editor

Related News