EV ਦੀ ਉਡੀਕ ਕਰ ਰਹੇ ਗਾਹਕਾਂ ਨੂੰ ਮਿਲਣ ਵਾਲੇ ਹਨ ਕਈ ਵਿਕਲਪ, ਕੰਪਨੀਆਂ ਨੇ ਵਧਾਇਆ ਨਿਵੇਸ਼ ਦਾ ਦਾਇਰਾ
Thursday, Dec 22, 2022 - 05:45 PM (IST)
ਨਵੀਂ ਦਿੱਲੀ — ਭਵਿੱਖ ਵਿਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਨੂੰ ਲੈ ਕੇ ਵਾਹਨ ਨਿਰਮਾਣ ਕੰਪਨੀਆਂ ਨੂੰ ਵੱਡੀਆਂ ਆਸਾਂ ਹਨ ਅਤੇ ਬਾਜ਼ਾਰ ਦੀ ਮੰਗ ਅਨੁਸਾਰ ਯੋਜਨਾ ਬਣਾ ਰਹੀਆਂ ਹਨ। ਕੰਪਨੀਆਂ ਲਗਾਤਾਰ ਈਵੀ ਨਿਰਮਾਣ ਵਿੱਚ ਨਿਵੇਸ਼ ਦਾ ਦਾਇਰਾ ਵਧਾ ਰਹੀਆਂ ਹਨ। ਟਾਟਾ ਅਤੇ ਮਹਿੰਦਰਾ ਗਰੁੱਪ ਲਗਾਤਾਰ EV ਚਾਰ ਪਹੀਆ ਵਾਹਨਾਂ 'ਤੇ ਨਿਵੇਸ਼ ਕਰ ਰਹੇ ਹਨ ਅਤੇ ਬਾਜ਼ਾਰ ਦੀ ਮੰਗ ਮੁਤਾਬਕ ਨਵੇਂ EV ਵਾਹਨ ਲਾਂਚ ਕਰ ਰਹੇ ਹਨ। ਬਾਜ਼ਾਰ ਮਾਹਰਾਂ ਮੁਤਾਬਕ ਸਾਲ 2024 ਵਿੱਚ ਈਵੀ ਵਾਹਨਾਂ ਦੀ ਵਿਕਰੀ ਵਿੱਚ ਤੇਜ਼ੀ ਨਾਲ ਉਛਾਲ ਆਉਣ ਦੀ ਸੰਭਾਵਨਾ ਹੈ, ਕਿਉਂਕਿ ਬਹੁਤ ਸਾਰੇ ਬ੍ਰਾਂਡ ਘੱਟ ਕੀਮਤ ਦੇ ਨਾਲ ਬਾਜ਼ਾਰ ਵਿੱਚ ਦਾਖਲ ਹੋਣ ਲਈ ਤਿਆਰ ਹਨ।
ਇਹ ਵੀ ਪੜ੍ਹੋ : ਰਿਲਾਇੰਸ ਇੰਡਸਟੀਰਜ਼ ਦਾ ਇਕ ਹੋਰ ਵੱਡਾ ਨਿਵੇਸ਼, 2850 ਕਰੋੜ ਰੁਪਏ 'ਚ ਖ਼ਰੀਦੀ ਜਰਮਨੀ ਦੀ ਕੰਪਨੀ
ਅਗਲੇ ਵਿੱਤੀ ਸਾਲ ਵਿੱਚ ਭਾਰਤ ਵਿੱਚ ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਵਿਕਰੀ ਦੁੱਗਣੀ ਤੋਂ ਵੱਧ ਕੇ 1,00,000 ਯੂਨਿਟ ਤੱਕ ਪਹੁੰਚਣ ਦੀ ਉਮੀਦ ਹੈ। ਟਾਟਾ ਮੋਟਰਜ਼, ਐਮਜੀ ਮੋਟਰ ਇੰਡੀਆ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਨਵੇਂ ਮਾਡਲਾਂ ਤੋਂ ਮੰਗ ਵਧਣ ਦੀ ਉਮੀਦ ਹੈ। ਭਾਰਤੀ ਬਾਜ਼ਾਰ ਵਿੱਚ ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਵਿਕਰੀ ਪਹਿਲਾਂ ਹੀ ਤੇਜ਼ੀ ਨਾਲ ਵਧ ਰਹੀ ਹੈ, ਕਿਉਂਕਿ ਮੌਜੂਦਾ ਵਿੱਤੀ ਸਾਲ 2023 ਵਿੱਚ ਵਿਕਰੀ ਲਗਭਗ 50,000 ਯੂਨਿਟ ਹੋਣ ਦਾ ਅਨੁਮਾਨ ਹੈ, ਜਦੋਂ ਕਿ ਤਿੰਨ ਸਾਲ ਪਹਿਲਾਂ ਇਹ ਲਗਭਗ 3,000 ਯੂਨਿਟ ਸੀ।
ਲਗਜ਼ਰੀ ਕਾਰ ਨਿਰਮਾਤਾ ਸਾਲ ਵਿੱਚ ਲਗਭਗ 15 ਈਵੀ ਵੇਚਦੇ ਹਨ। ਟਾਟਾ ਮੋਟਰਜ਼ ਦੇ ਟਿਗੋਰ ਅਤੇ ਨੈਕਸਨ 20 ਲੱਖ ਰੁਪਏ ਦੇ ਹੇਠਲੇ ਹਿੱਸੇ ਵਿੱਚ ਫਲੈਗਸ਼ਿਪ ਈਵੀ ਹਨ। ਉਥੇ ਹੀ, Hyundai ਦੀ Kona ਅਤੇ MG ਦੀ ZS EV ਦੀ ਕੀਮਤ 22.58-26.60 ਲੱਖ ਰੁਪਏ ਦੇ ਵਿਚਕਾਰ ਹੈ। ਜੋ ਲੋਕਾਂ ਲਈ ਵਿੱਤੀ ਤੌਰ 'ਤੇ ਥੋੜਾ ਉੱਚਾ ਬਜਟ ਹੋ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤ 'ਚ ਫਰਾਂਸੀਸੀ ਦੂਤਾਵਾਸ 'ਚ ਧੋਖਾਧੜੀ, 64 ਲੋਕਾਂ ਦੇ ਸ਼ੈਂਗੇਨ ਵੀਜ਼ਾ ਦਸਤਾਵੇਜ਼ "ਗੁੰਮ"
ਟਾਟਾ ਮੋਟਰਜ਼ ਦੀ ਭਾਰਤ ਦੇ ਇਲੈਕਟ੍ਰਿਕ ਪੈਸੰਜਰ ਵਹੀਕਲ ਮਾਰਕੀਟ ਵਿੱਚ ਲਗਭਗ 90 ਪ੍ਰਤੀਸ਼ਤ ਹਿੱਸੇਦਾਰੀ ਹੈ। ਟਾਟਾ ਨੇ ਆਪਣੀ ਆਉਣ ਵਾਲੀ Tiago EV ਲਈ 20,000 ਤੋਂ ਵੱਧ ਬੁਕਿੰਗਾਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਦੀ ਡਿਲੀਵਰੀ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ। ਕੰਪਨੀ ਮੁਤਾਬਕ ਬੁਕਿੰਗ ਕਰਨ ਵਾਲੇ ਗਾਹਕਾਂ ਦਾ ਇੱਕ ਚੌਥਾਈ ਹਿੱਸਾ ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਤੋਂ ਹੈ। ਇਹ ਸਪੱਸ਼ਟ ਸੰਕੇਤ ਹੈ ਕਿ ਈਵੀ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਬਹੁਤ ਤੇਜ਼ੀ ਨਾਲ ਵਧੀ ਹੈ।
ਟਾਟਾ ਮੋਟਰਸ ਵਿੱਤੀ ਸਾਲ 23 ਵਿੱਚ ਜਨਤਕ ਬਾਜ਼ਾਰ ਵਿੱਚ ਦੋ ਹੋਰ ਇਲੈਕਟ੍ਰਿਕ ਵਾਹਨ ਲਾਂਚ ਕਰੇਗੀ। ਜਦੋਂ ਕਿ, ਮਹਿੰਦਰਾ ਜਨਵਰੀ ਵਿੱਚ XUV400 EV ਦੀ ਡਿਲਿਵਰੀ ਸ਼ੁਰੂ ਕਰਨ ਲਈ ਤਿਆਰ ਹੈ, ਜਦੋਂ ਕਿ MG ਮੋਟਰ ਇੰਡੀਆ 2023 ਦੀ ਅਪ੍ਰੈਲ-ਜੂਨ ਤਿਮਾਹੀ ਦੌਰਾਨ 11-15 ਲੱਖ ਰੁਪਏ ਦੀ ਕੀਮਤ ਦੇ ਨਾਲ EV ਨੂੰ ਪੇਸ਼ ਕਰਨ ਲਈ ਤਿਆਰ ਹੈ। ਅਜਿਹੇ 'ਚ ਈਵੀ ਗਾਹਕਾਂ ਨੂੰ ਵਾਹਨ ਖਰੀਦਣ ਲਈ ਕਈ ਵਿਕਲਪ ਮਿਲਣ ਵਾਲੇ ਰਹੇ ਹਨ, ਜੋ ਈਵੀ ਦੀ ਵਿਕਰੀ ਵਧਾਉਣ 'ਚ ਮਦਦਗਾਰ ਸਾਬਤ ਹੋਣਗੇ।
ਬਾਜ਼ਾਰ ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ ਮਹਿੰਦਰਾ ਗਰੁੱਪ ਨੇ ਈਵੀ ਸੈਕਟਰ 'ਚ ਨਿਵੇਸ਼ ਵਧਾ ਦਿੱਤਾ ਹੈ। ਪਿਛਲੇ ਦਿਨੀਂ ਮਹਿੰਦਰਾ ਐਂਡ ਮਹਿੰਦਰਾ ਨੇ ਇਲੈਕਟ੍ਰਿਕ ਵਾਹਨ ਨਿਰਮਾਣ ਪਲਾਂਟ ਵਿੱਚ 10,000 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ ਅਤੇ ਪੁਣੇ ਵਿੱਚ ਪਲਾਂਟ ਸਥਾਪਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਜੁਲਾਈ 2022 ਵਿੱਚ ਮਹਿੰਦਰਾ ਨੇ ਬ੍ਰਿਟਿਸ਼ ਇੰਟਰਨੈਸ਼ਨਲ ਇਨਵੈਸਟਮੈਂਟ ਤੋਂ 1,925 ਕਰੋੜ ਰੁਪਏ ਇਕੱਠੇ ਕੀਤੇ ਸਨ।
ਇਹ ਵੀ ਪੜ੍ਹੋ : Sula Vineyards ਦੀ ਬਾਜ਼ਾਰ 'ਚ ਸੁਸਤ ਸ਼ੁਰੂਆਤ, IPO ਨੇ ਨਿਵੇਸ਼ਕਾਂ ਨੂੰ ਕੀਤਾ ਨਿਰਾਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।