ਦੀਵਾਲੀ ਸਮੇਤ ਤਿਉਹਾਰਾਂ ਮੌਕੇ 4.25 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅੰਦਾਜ਼ਾ

Monday, Oct 28, 2024 - 06:06 PM (IST)

ਨਵੀਂ ਦਿੱਲੀ – ਦਿੱਲੀ ਸਮੇਤ ਪੂਰੇ ਦੇਸ਼ ਦੇ ਬਾਜ਼ਾਰਾਂ ’ਚ ਦੀਵਾਲੀ ਅਤੇ ਉਸ ਨਾਲ ਜੁੜੇ ਤਿਓਹਾਰਾਂ ਨੂੰ ਲੈ ਕੇ ਕਾਰੋਬਾਰ ਚਲ ਰਿਹਾ ਹੈ। ਵਪਾਰੀ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰੱਖੜੀ, ਨਰਾਤੇ ਅਤੇ ਕਰਵਾ ਚੌਥ ’ਤੇ ਬਾਜ਼ਾਰਾਂ ’ਚ ਵਧਦੀ ਭੀੜ ਤੇ ਹੋਏ ਕਾਰੋਬਾਰ ਨੂੰ ਦੇਖਦੇ ਹੋਏ ਇਸ ਸਾਲ ਦੀਵਾਲੀ ’ਚ ਵਪਾਰੀਆਂ ਨੂੰ 4.25 ਲੱਖ ਕਰੋੜ ਰੁਪਏ ਦਾ ਕਾਰੋਬਾਰ ਕਰਨ ਦੀ ਉਮੀਦ ਹੈ।

ਇਹ ਵੀ ਪੜ੍ਹੋ :     ਕਾਜੂ ਹੋਇਆ 400 ਰੁਪਏ ਮਹਿੰਗਾ, ਹੋਰ ਸੁੱਕੇ ਮੇਵਿਆਂ ਦੇ ਵੀ ਵਧੇ ਭਾਅ, ਜਾਣੋ ਕਦੋਂ ਮਿਲੇਗੀ ਰਾਹਤ

ਦਿੱਲੀ ’ਚ ਇਹ ਕਾਰੋਬਾਰ ਲੱਗਭਗ 75,000 ਕਰੋੜ ਰੁਪਏ ਦਾ ਹੋਣ ਦਾ ਅੰਦਾਜ਼ਾ ਹੈ।

ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਦਿੱਲੀ ਅਤੇ ਪੂਰੇ ਦੇਸ਼ ਦੇ ਬਾਜ਼ਾਰਾਂ ’ਚ ਦੀਵਾਲੀ ਅਤੇ ਦੂਜੇ ਤਿਓਹਾਰਾਂ ਨੂੰ ਦੇਖਦੇ ਹੋਏ ਬੜੇ ਜ਼ੋਰ-ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਸਮੇਤ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ, ਟਿਅਰ-2 ਅਤੇ ਟਿਅਰ-3 ਸ਼ਹਿਰਾਂ ਸਮੇਤ ਕਸਬਿਆਂ ਅਤੇ ਪਿੰਡਾਂ ਦੇ ਬਾਜ਼ਾਰਾਂ ’ਚ ਦੁਕਾਨਾਂ ਨੂੰ ਦੀਵਾਲੀ ਦੇ ਥੀਮ ਅਨੁਸਾਰ ਸਜਾਇਆ ਜਾ ਰਿਹਾ ਹੈ। ਰੰਗ-ਬਿਰੰਗੀਆਂ ਲਾਈਟਾਂ, ਰੰਗੋਲੀ ਅਤੇ ਹੋਰ ਸਜਾਵਟ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਕਿ ਗਾਹਕਾਂ ਨੂੰ ਤਿਓਹਾਰ ਦਾ ਮਾਹੌਲ ਮਿਲੇ ਅਤੇ ਵੱਧ ਤੋਂ ਵੱਧ ਲੋਕ ਬਾਜ਼ਾਰਾਂ ਵੱਲ ਆ ਸਕਣ।

ਇਹ ਵੀ ਪੜ੍ਹੋ :     McDonalds ਦੇ Burger ’ਚ E. coli ਬੈਕਟੀਰੀਅਲ ਇਨਫੈਕਸ਼ਨ ਦਾ ਖ਼ਤਰਾ, ਜਾਰੀ ਹੋਈ ਐਡਵਾਇਜ਼ਰੀ

ਵਪਾਰੀ ਵਧਾ ਰਹੇ ਸਾਮਾਨ ਦਾ ਸਟਾਕ

ਤਿਓਹਾਰ ਦੌਰਾਨ ਮੰਗ ’ਚ ਭਾਰੀ ਵਾਧੇ ਨੂੰ ਧਿਆਨ ’ਚ ਰੱਖਦੇ ਹੋਏ ਵਪਾਰੀਆਂ ਨੇ ਪਹਿਲਾਂ ਤੋਂ ਹੀ ਵੱਖ-ਵੱਖ ਵਸਤੂਆਂ ਦੇ ਆਪਣੇ ਸਟਾਕ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ’ਚ ਖਾਸ ਤੌਰ ’ਤੇ ਗਿਫਟ ਆਈਟਮਜ਼, ਕੱਪੜੇ, ਜਿਊਲਰੀ, ਇਲੈਕਟ੍ਰਾਨਿਕਸ, ਮੋਬਾਈਲ, ਫਰਨਿਸ਼ਿੰਗ, ਸਜਾਵਟ ਸਮੱਗਰੀ, ਪੂਜਾ ਸਮੱਗਰੀ, ਰੰਗੋਲੀ, ਦੇਵੀ-ਦੇਵਤਿਆਂ ਦੀ ਫੋਟੋ ਅਤੇ ਮੂਰਤੀਆਂ, ਰੈਡੀਮੇਡ ਗਾਰਮੈਂਟਸ, ਖਿਡੌਣੇ, ਖਾਣ-ਪੀਣ ਦਾ ਸਾਮਾਨ, ਕਨਫੈਕਸ਼ਨਰੀ, ਬਿਜਲੀ ਦਾ ਸਾਮਾਨ, ਕੰਜ਼ਿਊਮਰ ਡਿਊਰੇਬਲਸ ਆਦਿ ਮੁੱਖ ਹਨ।

ਇਹ ਵੀ ਪੜ੍ਹੋ :     ਤਿਉਹਾਰੀ ਸੀਜ਼ਨ ’ਚ ਵਿਗੜਿਆ ਲੋਕਾਂ ਦਾ ਬਜਟ, ਖੁਰਾਕੀ ਤੇਲਾਂ ਦੇ ਮੁੱਲ ’ਚ 37 ਫੀਸਦੀ ਦਾ ਵਾਧਾ

ਪ੍ਰਮੋਸ਼ਨਲ ਆਫਰ ਦੇਣ ਨਾਲ ਵੀ ਵਪਾਰੀ ਵਧਾ ਰਹੇ ਵਿਕਰੀ

ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਸੀ. ਭਰਤੀਆ ਨੇ ਦੱਸਿਆ ਕਿ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੀ ਛੋਟ ਅਤੇ ਪ੍ਰਮੋਸ਼ਨਲ ਆਫਰ ਦੇਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਦੁਕਾਨਦਾਰ ਕਸਟਮਰ ਨੂੰ ਲੁਭਾਉਣ ਲਈ ‘ਬਾਏ ਵਨ-ਗੈੱਟ ਵਨ’ ਜਾਂ ਦੀਵਾਲੀ ਡਿਸਕਾਉਂਟਸ ਵਰਗੀਆਂ ਯੋਜਨਾਵਾਂ ਚਲਾ ਰਹੇ ਹਨ। ਕਿਉਂਕਿ ਦੀਵਾਲੀ ਦੇ ਸਮੇਂ ਬਾਜ਼ਾਰਾਂ ’ਚ ਭਾਰੀ ਭੀੜ ਹੁੰਦੀ ਹੈ, ਇਸ ਲਈ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਕੰਟ੍ਰੋਲ ਲਈ ਖਾਸ ਇੰਤਜ਼ਾਮ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉੱਧਰ ਦੂਜੇ ਪਾਸੇ ਟ੍ਰੇਡ ਐਸੋਸੀਏਸ਼ਨ ਵੀ ਆਪਣੇ ਲੈਵਲ ’ਤੇ ਵਾਧੂ ਪ੍ਰਾਈਵੇਟ ਸੁਰੱਖਿਆ ਗਾਰਡ ਰੱਖਣ ਦੀ ਯੋਜਨਾ ਬਣਾ ਰਹੀ ਹੈ।

ਈ-ਕਾਮਰਸ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰ ਰਹੇ ਵਪਾਰੀ

ਪ੍ਰਵੀਨ ਖੰਡੇਲਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਸਮੇਤ ਦੇਸ਼ ਦੇ ਬਾਜ਼ਾਰ ਦੀਵਾਲੀ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ ਅਤੇ ਈ-ਕਾਮਰਸ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨ ਲਈ ਕਈ ਕਦਮ ਚੁੱਕ ਰਹੇ ਹਨ ਅਤੇ ਇਸ ਵਾਰ ਤਿਓਹਾਰਾਂ ਦੇ ਸੀਜ਼ਨ ’ਚ ਵੱਡਾ ਵਪਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News