ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ, ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਜ਼ਰੂਰੀ ਦਵਾਈਆਂ

Wednesday, Mar 29, 2023 - 05:54 PM (IST)

ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ, ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਜ਼ਰੂਰੀ ਦਵਾਈਆਂ

ਨਵੀਂ ਦਿੱਲੀ—ਦੇਸ਼ 'ਚ ਮਹਿੰਗਾਈ ਲਗਾਤਾਰ ਵਧ ਰਹੀ ਹੈ। ਆਮ ਆਦਮੀ ਮਹਿੰਗਾਈ ਦੇ ਬੋਝ ਤੋਂ ਪ੍ਰੇਸ਼ਾਨ ਹੈ। ਹੁਣ ਅਪ੍ਰੈਲ ਤੋਂ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਦਰਅਸਲ ਅਪ੍ਰੈਲ ਤੋਂ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 'ਚ ਵਾਧਾ ਹੋਣ ਜਾ ਰਿਹਾ ਹੈ। ਇਸ 'ਚ ਦਰਦ ਨਿਵਾਰਕ ਦਵਾਈਆਂ ਤੋਂ ਲੈ ਕੇ ਐਂਟੀਬਾਇਓਟਿਕਸ ਤੱਕ ਸਭ ਕੁਝ ਸ਼ਾਮਲ ਹੈ। ਆਮ ਆਦਮੀ ਪਹਿਲਾਂ ਹੀ ਮਹਿੰਗਾਈ ਤੋਂ ਪ੍ਰੇਸ਼ਾਨ ਉਸ ਦੀ ਜੇਬ 'ਤੇ ਹੋਰ ਬੋਝ ਵਧ ਜਾਵੇਗਾ। ਇਨ੍ਹਾਂ ਜ਼ਰੂਰੀ ਦਵਾਈਆਂ ਦੀ ਗੱਲ ਕਰੀਏ ਤਾਂ ਇਸ 'ਚ ਦਰਦ ਨਿਵਾਰਕ ਦਵਾਈਆਂ, ਐਂਟੀਬਾਇਓਟਿਕਸ, ਦਿਲ ਦੀਆਂ ਦਵਾਈਆਂ ਆਦਿ ਸ਼ਾਮਲ ਹਨ। ਇਨ੍ਹਾਂ ਸਾਰੀਆਂ ਦਵਾਈਆਂ ਦੀਆਂ ਕੀਮਤਾਂ 1 ਅਪ੍ਰੈਲ ਤੋਂ ਵਧਣ ਜਾ ਰਹੀਆਂ ਹਨ। ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗੇਗਾ। ਦਰਅਸਲ ਸਰਕਾਰ ਸਾਲਾਨਾ ਥੋਕ ਮੁੱਲ ਸੂਚਕਾਂਕ (ਡਬਲਯੂ.ਪੀ.ਆਈ.) 'ਚ ਬਦਲਾਅ ਦੇ ਅਨੁਸਾਰ ਫਾਰਮਾਸਿਊਟੀਕਲ ਕੰਪਨੀਆਂ ਨੂੰ ਵਾਧੇ ਦੀ ਆਗਿਆ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਦਵਾਈ ਦੀ ਕੀਮਤ ਰੈਗੂਲੇਟਰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ.ਪੀ.ਪੀ.ਏ) ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਦੁਆਰਾ 2022 ਤੱਕ ਨੋਟੀਫਾਈਡ ਡਬਲਯੂ.ਪੀ.ਆਈ 'ਚ ਸਾਲਾਨਾ ਬਦਲਾਅ ਦੇ ਆਧਾਰ 'ਤੇ ਕੀਮਤਾਂ 'ਚ ਵਾਧਾ ਕੀਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਵਧਦੀ ਮਹਿੰਗਾਈ ਨੂੰ ਦੇਖਦੇ ਹੋਏ ਫਾਰਮਾ ਇੰਡਸਟਰੀ ਦਵਾਈਆਂ ਦੀ ਕੀਮਤ ਵਧਾਏ ਜਾਣ ਦੀ ਮੰਗ ਕਰ ਰਹੀ ਸੀ।

ਇਹ ਵੀ ਪੜ੍ਹੋ- UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!
ਕੀਮਤਾਂ 'ਚ ਹੋ ਸਕਦੈ 12 ਫੀਸਦੀ ਤੋਂ ਜ਼ਿਆਦਾ ਦਾ ਵਾਧਾ 
ਇਕ ਰਿਪੋਰਟ ਮੁਤਾਬਕ ਦਵਾਈਆਂ ਦੀਆਂ ਕੀਮਤਾਂ 'ਚ 12 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋ ਸਕਦਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਦਵਾਈਆਂ ਦੀਆਂ ਕੀਮਤਾਂ ਵਧਣਗੀਆਂ। ਸ਼ਡਿਊਲ ਦਵਾਈਆਂ ਦੀਆਂ ਕੀਮਤਾਂ 'ਚ ਕਰੀਬ 10 ਫ਼ੀਸਦੀ ਦਾ ਵਾਧਾ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਸ਼ਡਿਊਲ ਡਰੱਗਜ਼ ਉਹ ਦਵਾਈਆਂ ਹੁੰਦੀਆਂ ਹਨ ਜਿਨ੍ਹਾਂ ਦੀਆਂ ਕੀਮਤਾਂ ਕੰਟਰੋਲ ਹੁੰਦੀਆਂ ਹਨ। ਨਿਯਮਾਂ ਮੁਤਾਬਕ ਸ਼ਡਿਊਲ ਦਵਾਈਆਂ ਦੀਆਂ ਕੀਮਤਾਂ ਬਿਨਾਂ ਸਰਕਾਰ ਦੀ ਆਗਿਆ ਦੇ ਨਹੀਂ ਵਧਾਈਆਂ ਜਾ ਸਕਦੀਆਂ। ਦੱਸ ਦੇਈਏ ਕਿ ਡਬਲਿਊ.ਪੀ.ਆਈ. 'ਚ ਸਾਲਾਨਾ ਤਬਦੀਲੀ ਕਾਰਨ ਕੀਮਤਾਂ 'ਚ ਵਾਧਾ ਮਾਮੂਲੀ ਰਿਹਾ ਹੈ, ਜੋ ਪਿਛਲੇ ਕੁਝ ਸਾਲਾਂ ਦੌਰਾਨ 1 ਫ਼ੀਸਦੀ ਅਤੇ 2 ਫ਼ੀਸਦੀ ਦੇ ਵਿਚਕਾਰ ਹੈ। ਸੂਤਰਾਂ ਨੇ ਕਿਹਾ ਕਿ ਐੱਨ.ਪੀ.ਪੀ.ਏ ਅਗਲੇ ਕੁਝ ਦਿਨਾਂ 'ਚ ਨਿਰਧਾਰਤ ਫਾਰਮੂਲੇ ਦੀਆਂ ਅਧਿਕਤਮ ਕੀਮਤਾਂ ਨੂੰ ਸੂਚਿਤ ਕਰੇਗਾ।

ਇਹ ਵੀ ਪੜ੍ਹੋ- ਅਡਾਨੀ ਇੰਟਰਪ੍ਰਾਈਜੇਜ਼ ਦਾ ਸ਼ੇਅਰ 5 ਫ਼ੀਸਦੀ ਚੜ੍ਹਿਆ, ਗਰੁੱਪ ਦੀਆਂ ਹੋਰ ਕੰਪਨੀਆਂ ਦੇ ਸ਼ੇਅਰ ਵੀ ਲਾਭ 'ਚ
ਉਦਯੋਗ ਨੂੰ ਮਿਲੇਗੀ ਰਾਹਤ 
ਦਵਾਈਆਂ ਦੀਆਂ ਕੀਮਤਾਂ ਵਧਣ ਨਾਲ ਇਸ ਉਦਯੋਗ ਨਾਲ ਜੁੜੇ ਲੋਕਾਂ ਨੂੰ ਲੋੜੀਂਦੀ ਰਾਹਤ ਮਿਲੇਗੀ। ਪਿਛਲੇ ਕੁਝ ਸਮੇਂ ਤੋਂ ਕੱਚੇ ਮਾਲ ਜਿਸ 'ਚ ਦਵਾਈਆਂ ਬਣਾਉਣ ਦਾ ਸਾਮਾਨ, ਮਾਲ-ਢੁਆਈ ਅਤੇ ਪਲਾਸਟਿਕ ਅਤੇ ਪੈਕੇਜਿੰਗ ਸਾਮਾਨ 'ਚ ਵਾਧਾ ਹੋਇਆ ਹੈ। ਇਸ ਨਾਲ ਲਾਗਤ 'ਤੇ ਅਸਰ ਪੈਂਦਾ ਹੈ। ਦਵਾਈਆਂ ਦੀਆਂ ਕੀਮਤਾਂ ਵਧਣ ਨਾਲ ਇਨ੍ਹਾਂ ਨੂੰ ਰਾਹਤ ਮਿਲੇਗੀ।
ਦਰਦ ਨਿਵਾਰਕ, ਐਂਟੀ-ਇਨਫੈਕਟਿਵ, ਐਂਟੀਬਾਇਓਟਿਕਸ ਅਤੇ ਦਿਲ ਦੀਆਂ ਦਵਾਈਆਂ ਅਪ੍ਰੈਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਮਹਿੰਗੀਆਂ ਹੋਣ ਵਾਲੀਆਂ ਦਵਾਈਆਂ 
1 ਅਪ੍ਰੈਲ ਤੋਂ ਬਾਅਦ, ਆਈ.ਪੀ.ਐੱਮ 6 ਫ਼ੀਸਦੀ, ਦਿਲ ਦੀਆਂ ਦਵਾਈਆਂ 6.5 ਫ਼ੀਸਦੀ, ਐਂਟੀ-ਇਨਫੈਕਸ਼ਨ ਦਵਾਈਆਂ 4.4 ਫ਼ੀਸਦੀ, ਗੈਸਟ੍ਰੋਐਂਟੌਲੋਜੀ ਦਵਾਈਆਂ 7.5 ਫ਼ੀਸਦੀ, ਸ਼ੂਗਰ ਦੀਆਂ ਦਵਾਈਆਂ 3.2 ਫ਼ੀਸਦੀ, ਵਿਟਾਮਿਨ 6.1 ਫ਼ੀਸਦੀ, ਦਰਦ ਨਿਵਾਰਕ ਦਵਾਈਆਂ 7.1 ਦਵਾਈਆਂ, ਚਮੜੀ ਰੋਗ ਦੀਆਂ ਦਵਾਈਆਂ 6.3 ਫ਼ੀਸਦੀ, ਅੱਖਾਂ ਨਾਲ ਸਬੰਧਤ ਦਵਾਈਆਂ 6.9 ਫ਼ੀਸਦੀ ਅਤੇ ਗਾਇਨੀਕੋਲੋਜੀ ਨਾਲ ਸਬੰਧਤ ਦਵਾਈਆਂ 5.9 ਫ਼ੀਸਦੀ ਮਹਿੰਗੀਆਂ ਹੋ ਜਾਣਗੀਆਂ।

ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News