ਕਿਸਾਨਾਂ ’ਤੇ ਪਵੇਗੀ ਮਹਿੰਗਾਈ ਦੀ ਮਾਰ! ਇਸ ਕੰਪਨੀ ਨੇ ਕੀਤਾ ਟ੍ਰੈਕਟਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ

Tuesday, Nov 16, 2021 - 03:51 PM (IST)

ਬਿਜ਼ਨੈੱਸ ਡੈਸਕ– ਖੇਤੀ ਅਤੇ ਉਸਾਰੀ ਨਾਲ ਸਬੰਧਤ ਉਪਕਰਣ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਐਸਕਾਰਟਸ ਲਿਮਟਿਡ ਨੇ ਟ੍ਰੈਕਟਰ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ 21 ਦਸੰਬਰ ਤੋਂ ਟ੍ਰੈਕਟਰ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਧ ਜਾਣਗੀਆਂ। ਕੰਪਨੀ ਦਾ ਕਹਿਣਾ ਹੈ ਕਿ ਕਮੋਡਿਟੀ ਦੀਆਂ ਵਧੀਆਂ ਕੀਮਤਾਂ ਕਾਰਨ ਟ੍ਰੈਕਟਰਾਂ ਦੀਆਂਕੀਮਤਾਂ ਵਧਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਐਸਕਾਰਟਸ ਨੇ 28 ਜੂਨ 2021 ਅਤੇ ਅਪ੍ਰੈਲ 2021 ’ਚ ਵੀ ਟ੍ਰੈਕਟਰ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ– ਪੋਰਸ਼ ਨੇ ਭਾਰਤ ’ਚ ਲਾਂਚ ਕੀਤੀ ਮਕਾਨ ਫੇਸਲਿਫਟ ਤੇ ਆਪਣੀ ਪਹਿਲੀ ਆਲ ਇਲੈਕਟ੍ਰਿਕ ਟਾਇਕਾਨ

ਐਸਕਾਰਟਸ ਲਿਮਟਿਡ ਨੇ ਅਜੇ ਤਕ ਇਹ ਨਹੀਂ ਦੱਸਿਆ ਕਿ ਕਿਸ ਟ੍ਰੈਕਟਰ ਦੀ ਕਿੰਨੀ ਕੀਮਤ ਵਧੇਗੀ। ਕਿਸਨਾਂ ਦਾ ਕਹਿਣਾ ਹੈ ਕਿ ਮਹਿੰਗੇ ਈਂਧਣ ਨੇ ਪਹਿਲਾਂ ਹੀ ਲੱਕ ਤੋੜ ਦਿੱਤਾ ਹੈ। ਇਸ ਦਾ ਅਸਰ ਝੋਨੇ ਦੀ ਕਟਾਈ ਅਤੇ ਢੁਆਈ ’ਤੇ ਵੀ ਹੋ ਸਕਦਾ ਹੈ। ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਝੋਨਾ ਕੱਟਣ ਵਾਲੀ ਹਾਰਵੇਸਟਰ ਮਸ਼ੀਨ ਅਤੇ ਟ੍ਰੈਕਟਰਾਂ ਨਾਲ ਢੁਆਈ ਕਰਨਾ ਹੁਣ ਮਹਿੰਗਾ ਹੋ ਰਿਹਾ ਹੈ। ਪ੍ਰਤੀ ਏਕੜ ਝੋਨੇ ਦੀ ਕਟਾਈ ਹੁਣ 2500 ਰੁਪਏ ਲੱਗ ਰਹੀ ਹੈ ਜਦਕਿ ਪਿਛਲੇ ਵਾਰ 1800 ਤੋਂ 2000 ਰੁਪਏ ਪ੍ਰਤੀ ਏਕੜ ਦਾ ਭਾਅ ਸੀ। 

ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ

ਅਕਤੂਬਰ ’ਚ ਘਟੀ ਸੀ Escorts ਸੀ ਟ੍ਰੈਕਟਰ ਦੀ ਵਿਕਰੀ
ਅਕਤੂਬਰ ਮਹੀਨੇ ’ਚ Escorts ਦੀ ਟ੍ਰੈਕਟਰ ਵਿਕਰੀ ’ਚ ਗਿਰਾਵਟ ਵੇਖਣ ਨੂੰ ਮਿਲੀ ਸੀ। ਅਕਤੂਬਰ ’ਚ ਕੁੱਲ ਟ੍ਰੈਕਟਰ ਵਿਕਰੀ 1.1 ਫੀਸਦੀ ਡਿੱਗ ਕੇ 13,514 ਯੂਨਿਟ ਰਹੀ। ਉਥੇ ਹੀ ਕੰਪਨੀ ਨੇ ਅਕਤੂਬਰ 2020 ’ਚ ਕੁੱਲ 13,664 ਟ੍ਰੈਕਟਰ ਵੇਚੇ ਸਨ, ਅਕਤੂਬਰ 2021 ’ਚ ਘਰੇਲੂ ਟ੍ਰੈਕਟਰ ਦੀ ਵਿਕਰੀ 12,749 ਯੂਨਿਟ ਰਹੀ। ਉਥੇ ਹੀ, ਅਕਤੂਬਰ 2020 ’ਚ 13,180 ਯੂਨਿਟ ਸੀ। ਇਸ ਦੌਰਾਨ ਵਿਕਰੀ ’ਚ 3.3 ਫੀਸਦੀ ਦੀ ਗਿਰਾਵਟ ਆਈ। ਕੁੱਲ ਵਿਕਰੀ ’ਚ ਕੰਪਨੀ ਦਾ ਐਕਸਪੋਰਟ ਹਿੱਸਾ ਵੀ ਸ਼ਾਮਲ ਹੁੰਦਾ ਹੈ। ਦੱਸ ਦੇਈਏ ਕਿ ਐਕਸਪੋਰਟ 484 ਦੇ ਮੁਕਾਬਲੇ 765 ਯੂਨਿਟ ਰਿਹਾ ਹੈ। ਇਸ ਵਿਚ 58.1 ਫੀਸਦੀ ਦੀ ਗ੍ਰੋਥ ਆਈ ਹੈ। 

ਇਹ ਵੀ ਪੜ੍ਹੋ– Yezdi ਮੋਟਰਸਾਈਕਲ ਭਾਰਤ ’ਚ ਕਰ ਰਹੀ ਵਾਪਸੀ, ਜਾਵਾ ਮੋਟਰਸਾਈਕਲ ਨਾਲ ਤੋੜਿਆ ਨਾਤਾ


Rakesh

Content Editor

Related News