BSE 500 ਕੰਪਨੀਆਂ ਦਾ ਇਕਵਿਟੀ ਰਿਟਰਨ ਪਿਛਲੇ 16 ਸਾਲਾਂ ’ਚ ਸਭ ਤੋਂ ਘੱਟ

02/22/2020 8:54:19 PM

ਮੁੰਬਈ (ਇੰਟ.)-ਇਕ ਰਿਸਰਚ ਰਿਪੋਰਟ ਅਨੁਸਾਰ ਬੀ. ਐੱਸ. ਈ. 500 ਕੰਪਨੀਆਂ ਦਾ ਰਿਟਰਨ ਪਿਛਲੇ 16 ਸਾਲਾਂ ਦੇ ਹੇਠਲੇ ਪੱਧਰ ’ਤੇ ਹੈ। ਇਕਵਿਟੀ ਰਿਟਰਨ ਦੀ ਵਰਤੋਂ ਕੰਪਨੀਆਂ ਦੀ ਪੂੰਜੀ ਵੰਡ ਕਰਨ ਦੀ ਸਮਰੱਥਾ ਨੂੰ ਜਾਣਨ ਲਈ ਕੀਤੀÆ ਜਾਂਦੀÆ ਹੈ। ਰਿਪੋਰਟ ਦੇ ਆਧਾਰ ’ਤੇ ਬ੍ਰੋਕਰੇਜ ਫਰਮ ਨੇ ਲਾਰਜ ਕੈਪ ਸੈਗਮੈਂਟ ’ਚ ਐਕਸਿਸ ਬੈਂਕ, ਭਾਰਤੀ ਏਅਰਟੈੱਲ, ਹਿੰਦੁਸਤਾਨ ਯੂਨੀਲਿਵਰ, ਇਨਫੋਸਿਸ ਅਤੇ ਅਲਟ੍ਰਾਟੈੱਕ ਸੀਮੈਂਟ ਨੂੰ ਬਿਹਤਰ ਸਟਾਕ ਦੱਸਿਆ ਹੈ। ਇਸੇ ਤਰ੍ਹਾਂ ਮਿਡ ਕੈਪ ਸੈਗਮੈਂਟ ’ਚ ਫੈੱਡਰਲ ਬੈਂਕ, ਜੇ. ਐੱਸ. ਡਬਲਯੂ. ਐਨਰਜੀ, ਟਾਟਾ ਕੈਪੀਟਲ, ਟ੍ਰੇਂਟ ਅਤੇ ਵੋਲਟਾਸ ਨੂੰ ਬਿਹਤਰ ਸਟਾਕ ਦੱਸਿਆ ਹੈ।

ਵਿੱਤੀ ਸਾਲ 2007 ’ਚ ਉੱਚ ਪੱਧਰ ’ਤੇ ਸੀ ਇਕਵਿਟੀ ਰਿਟਰਨ
ਮੋਤੀਲਾਲ ਓਸਵਾਲ ਦੀ ਰਿਪੋਰਟ ਅਨੁਸਾਰ ਵਿੱਤੀ ਸਾਲ 2003 ’ਚ ਇਕਵਿਟੀ ਰਿਟਰਨ 16.8 ਫੀਸਦੀ ਉਤੇ ਸੀ, ਜੋ ਵਿੱਤੀ ਸਾਲ 2007 ’ਚ 22.9 ਫੀਸਦੀ ’ਤੇ ਪਹੁੰਚ ਗਈ ਸੀ। ਇਕਵਿਟੀ ਰਿਟਰਨ ਅਤੇ ਆਮਦਨ ’ਚ ਵਾਧਾ ਮਾਰਕੀਟ ਕੈਪੀਟਲਾਈਜ਼ੇਸ਼ਨ ਨੂੰ ਵਧਾਉਣ ਲਈ ਚੰਗੇ ਮੰਨੇ ਜਾਂਦੇ ਹਨ। 2008-09 ’ਚ ਆਈ ਕੌਮਾਂਤਰੀ ਵਿੱਤੀ ਮੰਦੀ ਤੋਂ ਬਾਅਦ ਬੀ. ਐੱਸ. ਈ. 500 ਕੰਪਨੀਆਂ ਦੇ ਇਕਵਿਟੀ ਰਿਟਰਨ ’ਚ ਗਿਰਾਵਟ ਆ ਰਹੀ ਹੈ। ਵਿੱਤੀ ਸਾਲ 2019 ’ਚ ਇਹ 9.5 ਫੀਸਦੀ ’ਤੇ ਰਹੀ, ਜੋ ਪਿਛਲੇ 16 ਸਾਲਾਂ ਦਾ ਹੇਠਲਾ ਪੱਧਰ ਹੈ। 2008 ’ਚ ਆਈ ਮੰਦੀ ਨਾਲ ਮੈਕਰੋ ਅਤੇ ਮਾਈਕ੍ਰੋਇਕਾਨਮਿਕ ਸਥਿਤੀਆਂ ਖਰਾਬ ਹੋਈਆਂ ਅਤੇ ਇਸ ’ਚ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਬਲਿਕ ਸੈਕਟਰ ਬੈਂਕ, ਟੈਲੀਕਾਮ ਅਤੇ ਆਟੋ ਸੈਕਟਰ ਨੂੰ ਛੱਡ ਕੇ ਬਾਕੀਆਂ ’ਚ ਵਿੱਤੀ ਸਾਲ 2015 ਤੋਂ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ।

ਇਕਵਿਟੀ ਰਿਟਰਨ ਦੱਸਦਾ ਹੈ ਕਿ ਪ੍ਰਬੰਧਨ ਸ਼ੇਅਰ ਹੋਲਡਰ ਦੀ ਪੂੰਜੀ ਦੀ ਵਰਤੋਂ ਕਿਵੇਂ ਕਰ ਰਿਹਾ
ਇਕਵਿਟੀ ਰਿਟਰਨ ਲਾਭ ਨੂੰ ਜਾਣਨ ਦਾ ਇਕ ਤਰੀਕਾ ਹੈ, ਜਿਸ ਨਾਲ ਇਹ ਗਣਨਾ ਕੀਤੀ ਜਾਂਦੀ ਹੈ ਕਿ ਸ਼ੇਅਰ ਹੋਲਡਰ ਇਕਵਿਟੀ ਦੇ ਇਕ ਰੁਪਏ ਦੇ ਬਦਲੇ ਕੰਪਨੀ ਨੇ ਲਾਭ ’ਚ ਕਿੰਨੇ ਰੁਪਏ ਕਮਾਏ। ਆਮ ਤੌਰ ’ਤੇ ਇਕਵਿਟੀ ਰਿਟਰਨ ਨੂੰ ਲਾਭ ਤੋਂ ਜ਼ਿਆਦਾ ਕੰਪਨੀ ਦੀ ਸਮਰੱਥਾ ਜਾਣਨ ਲਈ ਵਰਤੋਂ ਕੀਤਾ ਜਾਂਦਾ ਹੈ। ਇਹ ਦੱਸਦਾ ਹੈ ਕਿ ਕੰਪਨੀ ਪ੍ਰਬੰਧਨ ਸ਼ੇਅਰ ਹੋਲਡਰ ਦੀ ਪੂੰਜੀ ਦੀ ਵਰਤੋਂ ਕਿਵੇਂ ਕਰ ਰਿਹਾ ਹੈ। ਦੂਜੇ ਸ਼ਬਦਾਂ ’ਚ ਕਹੀਏ ਤਾਂ ਜ਼ਿਆਦਾ ਇਕਵਿਟੀ ਰਿਟਰਨ ਕੰਪਨੀ ਲਈ ਬਿਹਤਰ ਮੰਨਿਆ ਜਾਂਦਾ ਹੈ।


Karan Kumar

Content Editor

Related News