EPFO ਕਰਨ ਜਾ ਰਿਹੈ ਆਟੋਮੈਟਿਕ ਸੈਟਲਮੈਂਟ ਦੀ ਵਿਵਸਥਾ, ਇਨ੍ਹਾਂ ਲੋਕਾਂ ਨੂੰ ਮਿਲੇਗਾ ਵੱਡਾ ਫ਼ਾਇਦਾ

Monday, Jun 14, 2021 - 12:03 PM (IST)

ਨਵੀਂ ਦਿੱਲੀ (ਟਾ.) – ਪੈਨਸ਼ਨ ਫੰਡ ਰੈਗੂਲੇਟਰੀ ਇੰਪਲਾਇਜ਼ ਪ੍ਰੋਵੀਡੈਂਟ ਫੰਡ ਆਰਗਨਾਈਜੇਸ਼ਨ (ਈ. ਪੀ. ਐੱਫ. ਓ.) ਨਾਨ ਕੋਵਿਡ-19 ਲਈ ਆਟੋਮੈਟਿਕ ਸੈਟਲਮੈਂਟ ਦੀ ਵਿਵਸਥਾ ਕਰਨ ਜਾ ਰਿਹਾ ਹੈ। ਇਸ ਸਮੇਂ ਜੇ ਕੋਈ ਵਿਅਕਤੀ ਆਪਣੇ ਪੀ. ਐੱਫ. ਅਕਾਊਂਟ ’ਚੋਂ ਪੈਸੇ ਕਢਵਾਉਣਾ ਚਾਹੁੁੰਦਾ ਹੈ ਤਾਂ ਉਸ ਲਈ ਮੈਨੁਅਲ ਪ੍ਰਕਿਰਿਆ ਅਪਣਾਈ ਜਾਂਦੀ ਹੈ। ਇਸ ’ਚ ਕਈ ਵਾਰ ਬਹੁਤ ਦੇਰ ਲਗਦੀ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ

ਪਿਛਲੇ ਸਾਲ ਦੇਸ਼ ’ਚ ਕੋਰੋਨਾ ਵਾਇਰਸ ਸੰਕਟ ਦੀ ਸ਼ੁਰੂਆਤ ਹੋਣ ਤੋਂ ਬਾਅਦ ਤੋਂ ਹੀ ਪੈਨਸ਼ਨ ਫੰਡ ਪ੍ਰਬੰਧਕ ਕੋਲ ਪੀ. ਐੱਫ. ਦੇ ਪੈਸੇ ਕਢਵਾਉਣ ਲਈ ਅਰਜ਼ੀਆਂ ਦਾ ਹੜ੍ਹ ਆ ਗਿਆ ਹੈ।

ਈ. ਪੀ. ਐੱਫ. ਓ. ਨੇ ਪੈਨਸ਼ਨ ਫੰਡ ’ਚ ਯੋਗਦਾਨ ਕਰਨ ਵਾਲੇ ਮੈਂਬਰ ਕਈ ਤਰ੍ਹਾਂ ਦੀ ਪ੍ਰੇਸ਼ਾਨੀ ਕਾਰਨ ਆਪਣੀ ਰਿਟਾਇਰਮੈਂਟ ਸੇਵਿੰਗ ਨੂੰ ਕੱਢਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਕੋਰੋਨਾ ਨਹੀਂ ਹੋਇਆ ਪਰ ਫਿਰ ਵੀ ਪੈਸੇ ਕਢਵਾਉਣਾ ਚਾਹੁੰਦੇ ਹਨ।

ਇਸ ਕਾਰਨ ਕੋਰੋਨਾ ਸੰਕਟ ਦੇ ਦੌਰ ’ਚ ਈ. ਪੀ. ਐੱਫ. ਓ. ਕੋਲ ਕਲੇਮ ਸੈਟਲਮੈਂਟ ਲਈ ਆਉਣ ਵਾਲੇ ਦਾਅਵੇ ਵਧ ਗਏ ਹਨ। ਇਸ ਸਮੇਂ ਪੈਨਸ਼ਨ ਫੰਡ ਰੈਗੂਲੇਟਰੀ ਕੋਵਿਡ-19 ਸਬੰਧੀ ਦਾਅਵਿਆਂ ਦੇ ਭੁਗਤਾਨ ਲਈ ਵੱਡੇ ਪੈਮਾਨੇ ’ਤੇ ਆਟੋਮੈਟਿਕ ਸੈਟਲਮੈਂਟ ਦੀ ਵਿਵਸਥਾ ਕਰ ਚੁੱਕੀ ਹੈ। ਫਿਲਹਾਲ ਨਾਨ ਕੋਵਿਡ-19 ਦਾਅਵੇ ਮੈਨੁਅਲ ਤਰੀਕੇ ਨਾਲ ਹੀ ਸੈਟਲ ਕੀਤੇ ਜਾ ਰਹੇ ਹਨ। ਇਸ ਸਮੇਂ ਕੋਵਿਡ-19 ਸਬੰਧੀ ਦਾਅਵਿਆਂ ਦਾ ਭੁਗਤਾਨ 72 ਘੰਟਿਆਂ ਦੇ ਅੰਦਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਕੁਝ ਸਮੇਂ ’ਚ ਨਿਕਲਣਗੇ ਪੈਸੇ

ਈ. ਪੀ. ਐੱਫ. ਓ. ਦੇ ਇਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਇਕ ਸੰਸਥਾਨ ਦੇ ਰੂਪ ’ਚ ਅਸੀਂ ਕੋਰੋਨਾ ਸੰਕਟ ਦੇ ਤੀਜੇ ਪੜਾਅ ਦੀ ਇਨਫੈਕਸ਼ਨ ਲਈ ਤਿਆਰ ਹਾਂ। ਆਟੋਮੈਟਿਕ ਸੈਟਲਮੈਂਟ ਦੀ ਵਿਵਸਥਾ ਕਰਨ ਨਾਲ ਕੋਵਿਡ ਸੰਕਟ ਦੇ ਦੌਰ ’ਚ ਮੈਂਬਰਾਂ ਨੂੰ ਪੈਸੇ ਦੀ ਦਿੱਕਤ ਨਹੀਂ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਈ. ਪੀ. ਐੱਫ. ਓ. ਦੇ ਿਨ੍ਹਾਂ ਮੈਂਬਰਾਂ ਦਾ ਕੇ. ਵਾਈ. ਸੀ. ਓਕੇ ਹੈ, ਉਨ੍ਹਾਂ ਲਈ ਕਲੇਮ ਸੈਟਲਮੈਂਟ ਦੀ ਆਟੋਮੈਟਿਕ ਵਿਵਸਥਾ ਕੀਤੀ ਜਾ ਸਕਦੀ ਹੈ। ਕਈ ਵਾਰ ਮੈਨੁਅਲ ਤਰੀਕੇ ਨਾਲ ਈ. ਪੀ. ਐੱਫ. ਓ. ’ਚੋਂ ਪੈਸੇ ਕਢਵਾਉਣ ’ਚ ਮਹੀਨਿਆਂ ਬੱਧੀ ਲੱਗ ਜਾਂਦੇ ਹਨ, ਆਟੋਮੈਟਿਕ ਸੈਟਲਮੈਂਟ ਦੀ ਵਿਵਸਥਾ ਹੋਣ ਨਾਲ ਅਜਿਹਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ :  SEBI ਨੇ Capital Money Mantra 'ਤੇ ਲਗਾਈ ਪਾਬੰਦੀ, ਵਾਪਸ ਕਰਨੇ ਪੈਣਗੇ ਨਿਵੇਸ਼ਕਾਂ ਦੇ ਪੈਸੇ

ਨੇਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News