ਜੂਨ ਤਿਮਾਹੀ ''ਚ EPFO ਨੇ ਜੋੜੇ ਦੁੱਗਣੇ ਨਵੇਂ ਸਬਸਕ੍ਰਾਈਬਰਸ : ਫਾਈਨੈਂਸ ਮਿਨਿਸਟਰੀ
Saturday, Sep 17, 2022 - 06:29 PM (IST)
ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰਾਲੇ ਨੇ ਸ਼ਨੀਵਾਰ ਨੂੰ ਆਪਣੀ ਮਾਸਿਕ ਆਰਥਿਕ ਸਮੀਖਿਆ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ 'ਚ ਮੰਤਰਾਲੇ ਨੇ ਦੱਸਿਆ ਕਿ ਅਪ੍ਰੈਲ-ਜੂਨ ਤਿਮਾਹੀ ਦੌਰਾਨ EPFO ਸਬਸਕ੍ਰਾਈਬਰਸ ਦੀ ਗਿਣਤੀ 'ਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਵਾਧਾ ਹੋਇਆ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਸ਼ਹਿਰੀ ਇਲਾਕਿਆਂ 'ਚ ਲਗਾਤਾਰ ਚੌਥੀ ਤਿਮਾਹੀ ਨਾਲ ਬੇਰੁਜ਼ਗਾਰੀ ਦਰ ਘਟੀ ਹੈ ਅਤੇ ਇਹ ਫਿਲਹਾਲ 7.6 ਫੀਸਦੀ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤੀ ਨੇ ਵਿਕਸਿਤ ਅਤੇ ਵਿਕਾਸ਼ਸ਼ੀਲ ਦੇਸ਼ਾਂ ਦੇ ਵਿਚਾਲੇ ਨਿਵੇਸ਼ ਲਈ ਇਕ ਆਕਰਸ਼ਕ ਡੈਸਟੀਨੇਸ਼ਨ ਦੇ ਰੂਪ 'ਚ ਆਪਣੀ ਸਥਿਤੀ ਬਰਕਰਾਰ ਰੱਖੀ ਹੈ ਅਤੇ ਇਹ ਅਪ੍ਰੈਲ-ਜੂਨ ਤਿਮਾਹੀ ਦੌਰਾਨ ਸਭ ਤੋਂ ਜ਼ਿਆਦਾ ਐੱਫ.ਡੀ.ਆਈ. (ਪ੍ਰਤੱਖ ਵਿਦੇਸ਼ੀ ਨਿਵੇਸ਼) ਹਾਸਲ ਕਰਨ ਵਾਲੇ ਦੇਸ਼ਾਂ 'ਚੋਂ 5ਵੇਂ ਨੰਬਰ 'ਤੇ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਕੌਮਾਂਤਰੀ ਪੱਧਰ 'ਤੇ ਸੁਸਤੀ ਦੇ ਬਾਵਜੂਦ ਜੂਨ ਤਿਮਾਹੀ 'ਚ ਦੇਸ਼ ਦਾ ਐਕਸਪੋਰਟ ਦੂਜੀ ਸਭ ਤੋਂ ਉੱਚੀ ਦਰ ਨਾਲ ਵਧਿਆ ਹੈ। ਇਹ ਭਾਰਤੀ ਉਤਪਾਦਾਂ ਦੀ ਮਜ਼ਬੂਤ ਮੰਗ ਨੂੰ ਦਿਖਾਉਂਦਾ ਹੈ ਅਤੇ ਦੱਸਦਾ ਹੈ ਕਿ ਪਹਿਲੀ ਤਿਮਾਹੀ ਦਾ ਗਰੋਥ ਮੋਮੈਂਟਸ ਦੂਜੀ ਤਿਮਾਹੀ 'ਚ ਵੀ ਜਾਰੀ ਰਿਹਾ।
ਭਾਰਤ ਆਪਣੀ ਜ਼ਰੂਰਤ ਦਾ 85.5 ਫੀਸਦੀ ਕੱਚਾ ਤੇਲ ਆਯਾਤ ਕਰਦਾ ਹੈ ਅਤੇ ਇਸ ਲਈ ਕੌਮਾਂਤਰੀ ਬਾਜ਼ਾਰ 'ਚ ਉੱਚੀਆਂ ਕੀਮਤਾਂ ਦਾ ਘਰੇਲੂ ਮਹਿੰਗਾਈ 'ਤੇ ਅਸਰ ਪੈਂਦਾ ਹੈ।