EPFO ਨੇ ਮਾਰਚ ਦੇ ਟਰਮ ਵਾਈਜ਼ ਭੁਗਤਾਨ ਲਈ 15 ਮਈ ਤੱਕ ਦਾ ਦਿੱਤਾ ਸਮਾਂ
Wednesday, Apr 15, 2020 - 10:48 PM (IST)
ਨਵੀਂ ਦਿੱਲੀ (ਭਾਸ਼ਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਜਾਰੀ ‘ਲਾਕਡਾਊਨ’ ਨੂੰ ਦੇਖਦੇ ਹੋਏ ਕੰਪਨੀਆਂ ਨੂੰ ਰਾਹਤ ਦਿੱਤੀ ਹੈ। ਇਸਦੇ ਤਹਿਤ ਹੁਣ ਇੰਪਲਾਇਰ ਮਾਰਚ ਦਾ ਈ. ਪੀ. ਐੱਫ. ਓ. ਅਤੇ ਆਪਣੀਆਂ ਹੋਰ ਸਮਾਜਿਕ ਕਲਿਆਣ ਯੋਜਨਾਵਾਂ ’ਚ ਯੋਗਦਾਨ ਦਾ ਭੁਗਤਾਨ 15 ਮਈ ਤਕ ਕਰ ਸਕਦੇ ਹਨ। ਇਸ ਨਾਲ 6 ਲੱਖ ਕੰਪਨੀਆਂ ਅਤੇ 5 ਕਰੋੜ ਤੋਂ ਵੱਧ ਅੰਸ਼ਧਾਰਕਾਂ ਨੂੰ ਰਾਹਤ ਮਿਲੇਗੀ। ਈ. ਪੀ. ਐੱਫ. ਓ. ਦੀਆਂ ਸਮਾਜਿਕ ਕਲਿਆਣ ਯੋਜਨਾਵਾਂ ’ਚ ਮਾਰਚ ਮਹੀਨੇ ਦਾ ਯੋਗਦਾਨ ਦਾ ਭੁਗਤਾਨ 15 ਅਪ੍ਰੈਲ ਤਕ ਕੀਤਾ ਜਾਣਾ ਸੀ। ਇਸ ਨੂੰ ਵਧਾ ਕੇ ਹੁਣ 15 ਮਈ ਕਰ ਦਿੱਤਾ ਗਿਆ ਹੈ।
ਕਿਰਤ ਮੰਤਰਾਲਾ ਨੇ ਕਿਹਾ, ‘‘ਕੋਰੋਨਾ ਵਾਇਰਸ ਅਤੇ ‘ਲਾਕਡਾਊਨ’ ਕਾਰਣ ਸਥਿਤੀ ਨੂੰ ਦੇਖਦੇ ਹੋਏ ਮਾਰਚ ਮਹੀਨੇ ਦੀ ਤਨਖਾਹ ਲਈ ਇਲੈਕਟ੍ਰਾਨਿਕ ਚਲਾਨ ਸਹਿ-ਰਿਟਰਨ (ਈ. ਸੀ. ਆਰ.) ਜਮ੍ਹਾ ਕਰਨ ਦੀ ਤਰੀਕ 15 ਮਈ 2020 ਤੱਕ ਕੀਤੀ ਜਾ ਰਹੀ ਹੈ। ਇਹ ਉਨ੍ਹਾਂ ਇੰਪਲਾਇਰ ਲਈ ਹੈ, ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ ਮਾਰਚ ਮਹੀਨੇ ਦੀ ਤਨਖਾਹ ਦੇ ਦਿੱਤੀ ਹੈ।’’