ਈ. ਪੀ. ਐੱਫ. ਓ. ਨੇ ਮਾਰਚ ’ਚ 15.32 ਲੱਖ ਮੈਂਬਰ ਜੋੜੇ

05/21/2022 1:16:37 PM

ਨਵੀਂ ਦਿੱਲੀ– ਰਿਟਾਇਰਡ ਫੰਡ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ ਈ. ਪੀ. ਐੱਫ. ਓ. ਨੇ ਮਾਰਚ 2022 ’ਚ ਸ਼ੁੱਧ ਰੂਪ ਨਾਲ 15.32 ਲੱਖ ਮੈਂਬਰ ਜੋੜੇ ਹਨ ਜੋ ਇਸ ਸਾਲ ਫਰਵਰੀ ਦੇ 12.85 ਲੱਖ ਮੈਂਬਰਾਂ ਦੀ ਤੁਲਨਾ ’ਚ 19 ਫੀਸਦੀ ਵੱਧ ਹੈ। ਕਿਰਤ ਮੰਤਰਾਲਾ ਨੇ ਕਿਹਾ ਕਿ ਆਰਜ਼ੀ ਈ. ਪੀ. ਐੱਫ. ਓ. ਪੇਰੋਲ ਡਾਟਾ ਮੁਤਾਬਕ ਮਾਰਚ 2022 ’ਚ ਸ਼ੁੱਧ ਰੂਪ ਨਾਲ 15.32 ਲੱਖ ਮੈਂਬਰ ਵਧੇ।
ਬਿਆਨ ਮੁਤਾਬਕ ਮਾਸਿਕ ਆਧਾਰ ’ਤੇ ਫਰਵਰੀ 2022 ਦੇ ਮੁਕਾਬਲੇ ਮਾਰਚ 2022 ’ਚ ਮੈਂਬਰਾਂ ਦੀ ਗਿਣਤੀ 2.47 ਲੱਖ ਜ਼ਿਆਦਾ ਵਧੀ। ਮਾਰਚ ਦੌਰਾਨ ਜੋੜੇ ਗਏ ਕੁੱਲ 15.32 ਲੱਖ ਸ਼ੁੱਧ ਮੈਂਬਰਾਂ ’ਚੋਂ ਲਗਭਗ 9.68 ਲੱਖ ਨਵੇਂ ਮੈਂਬਰਾਂ ਨੂੰ ਪਹਿਲੀ ਵਾਰ ਈ. ਪੀ. ਐੱਫ. ਅਤੇ ਐੱਮ. ਪੀ. ਐਕਟ, 1952 ਦੀਆਂ ਵਿਵਸਥਾਵਾਂ ਦੇ ਤਹਿਤ ਸ਼ਾਮਲ ਕੀਤਾ ਗਿਆ ਹੈ। ਫਰਵਰੀ ਦੀ ਤੁਲਨਾ ’ਚ ਮਾਰਚ 2022 ’ਚ ਨਵੇਂ ਮੈਂਬਰਾਂ ਦੀ ਗਿਣਤੀ ’ਚ 81,327 ਦਾ ਵਾਧਾ ਹੋਇਆ। ਦੂਜੇ ਪਾਸੇ ਲਗਭਗ 5.64 ਲੱਖ ਮੈਂਬਰ ਯੋਜਨਾ ਤੋਂ ਬਾਹਰ ਨਿਕਲੇ ਪਰ ਈ. ਪੀ. ਐੱਫ. ਓ. ਦੇ ਤਹਿਤ ਆਉਣ ਵਾਲੇ ਅਦਾਰਿਆਂ ’ਚ ਮੁੜ ਸ਼ਾਮਲ ਹੋ ਗਏ। ਇਨ੍ਹਾਂ ਲੋਕਾਂ ਨੇ ਆਪਣੇ ਖਾਤਿਆਂ ਤੋਂ ਅੰਤਿਮ ਨਿਕਾਸੀ ਦਾ ਬਦਲ ਚੁਣਨ ਦੀ ਥਾਂ ਆਪਣੇ ਫੰਡ ਨੂੰ ਪਿਛਲੇ ਪੀ. ਐੱਫ. ਖਾਤੇ ’ਚ ਟ੍ਰਾਂਸਫਰ ਕਰ ਦਿੱਤਾ।
ਪੇਰੋਲ ਡਾਟਾ ਦੀ ਉਮਰ-ਆਧਾਰਿਤ ਤੁਲਨਾ ਤੋਂ ਪਤਾ ਲੱਗਾ ਕਿ ਮਾਰਚ 2022 ਦੌਰਾਨ ਸਭ ਤੋਂ ਵੱਧ ਸ਼ੁੱਧ ਨਾਮਜ਼ਦਗੀ 22-25 ਸਾਲ ਦੇ ਉਮਰ ਵਰਗ ’ਚ ਹੋਇਆ। ਇਸ ਤੋਂ ਬਾਅਦ 29-35 ਉਮਰ ਵਰਗ ਦਾ ਸਥਾਨ ਰਿਹਾ। ਪੇਰੋਲ ਡਾਟਾ ਦੀ ਸੂਬਿਆਂ ਮੁਤਾਬਕ ਤੁਲਨਾ ਕਰੀਏ ਤਾਂ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਗੁਜਰਾਤ, ਹਰਿਆਣਾ ਅਤੇ ਦਿੱਲੀ ਮੋਹਰੀ ਬਣੇ ਹੋਏ ਹਨ। ਮਾਰਚ 2022 ਦੌਰਾਨ ਕੁੱਲ ਸ਼ੁੱਧ ਮੈਂਬਰਾਂ ਦੀ ਗਿਣਤੀ ’ਚ ਮਹਿਲਾ ਨਾਮਜ਼ਦਗੀ ਦਾ ਹਿੱਸਾ 22.70 ਫੀਸਦੀ ਹੈ।


Aarti dhillon

Content Editor

Related News