ਵੱਡੀ ਸਹੂਲਤ, EPFO ਨੇ ਪੈਨਲ ’ਚ 15 ਹੋਰ ਬੈਂਕਾਂ ਨੂੰ ਕੀਤਾ ਸ਼ਾਮਲ
Wednesday, Apr 02, 2025 - 01:51 PM (IST)

ਨਵੀਂ ਦਿੱਲੀ(ਭਾਸ਼ਾ) : ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ ਯੋਗਦਾਨ ਇਕੱਠਾ ਕਰਨ ਲਈ ਆਪਣੇ ਪੈਨਲ ਬੈਂਕ ਨੈੱਟਵਰਕ ’ਚ 15 ਹੋਰ ਬੈਂਕਾਂ ਨੂੰ ਜੋੜਨ ਦਾ ਐਲਾਨ ਕੀਤਾ ਹੈ। ਇਸ ਨਾਲ ਪੈਨਲ ’ਚ ਸ਼ਾਮਲ ਬੈਂਕਾਂ ਦੀ ਕੁੱਲ ਗਿਣਤੀ 32 ਹੋ ਗਈ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਪੈਟਰੋਲ ਤੇ ਸ਼ਰਾਬ ਸਸਤੇ...ਸਰਕਾਰ ਨੇ DA 50 ਫੀਸਦੀ ਤੋਂ ਵਧਾ ਕੇ ਕੀਤਾ 53 ਫੀਸਦੀ
ਕਿਰਤ ਮੰਤਰਾਲੇ ਨੇ ਕਿਹਾ ਕਿ ਈ. ਪੀ. ਐੱਫ. ਓ. ਨੇ ਨਵੀਂ ਦਿੱਲੀ ’ਚ ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਦੀ ਮੌਜੂਦਗੀ ’ਚ 15 ਹੋਰ ਜਨਤਕ/ਨਿੱਜੀ ਖੇਤਰ ਦੇ ਬੈਂਕਾਂ ਨਾਲ ਸਮਝੌਤਿਆਂ ’ਤੇ ਹਸਤਾਖਰ ਕੀਤੇ। ਸੂਚੀਬੱਧ ਕੀਤੇ ਗਏ 15 ਬੈਂਕ ਸਾਲਾਨਾ ਭੰਡਾਰ ’ਚ ਲੱਗਭਗ 12,000 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਕਰਨ ਦੇ ਯੋਗ ਹੋਣਗੇ। ਮਾਂਡਵੀਆ ਨੇ ਕਿਹਾ ਕਿ ਈ. ਪੀ. ਐੱਫ. ਓ. ‘ਨਵੇਂ ਭਾਰਤ’ ਵੱਲ ਦੇਸ਼ ਦੀ ਤਰੱਕੀ ਦੀ ਕੁੰਜੀ ਹੈ। ਇਸਨੂੰ ਸੰਸਥਾਵਾਂ ਤੋਂ ਮਹੱਤਵਪੂਰਨ ਸਮਰਥਨ ਮਿਲ ਰਿਹਾ ਹੈ। ਇਹ ਸੰਸਥਾਵਾਂ ਦੇਸ਼ ਦੇ ਭਵਿੱਖ ਨੂੰ ਰੂਪ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਇਹ ਵੀ ਪੜ੍ਹੋ : ਆ ਗਏ ਨਵੇਂ ਨਿਯਮ, ਜੇਕਰ UPI ਰਾਹੀਂ ਨਹੀਂ ਹੋ ਰਿਹੈ ਭੁਗਤਾਨ ਤਾਂ ਕਰੋ ਇਹ ਕੰਮ
ਇਹ ਹਨ ਨਵੇਂ ਬੈਂਕ
ਪੈਨਲ ’ਚ ਸ਼ਾਮਲ 15 ਨਵੇਂ ਬੈਂਕਾਂ ’ਚ ਐੱਚ. ਐੱਸ. ਬੀ. ਸੀ. ਬੈਂਕ, ਸਟੈਂਡਰਡ ਚਾਰਟਰਡ ਬੈਂਕ, ਫੈਡਰਲ ਬੈਂਕ, ਇੰਡਸਇੰਡ ਬੈਂਕ, ਕਰੂਰ ਵੈਸ਼ਿਆ ਬੈਂਕ, ਆਰ. ਬੀ. ਐੱਲ. ਬੈਂਕ, ਸਾਊਥ ਇੰਡੀਅਨ ਬੈਂਕ, ਸਿਟੀ ਯੂਨੀਅਨ ਬੈਂਕ, ਆਈ. ਡੀ. ਐੱਫ. ਸੀ. ਫਸਟ ਬੈਂਕ, ਯੂ. ਸੀ. ਓ. ਬੈਂਕ, ਕਰਨਾਟਕ ਬੈਂਕ, ਡਿਵੈਲਪਮੈਂਟ ਬੈਂਕ ਆਫ ਸਿੰਗਾਪੁਰ, ਤਾਮਿਲਨਾਡੂ ਮਰਕੈਂਟਾਈਲ ਬੈਂਕ, ਡਿਵੈਲਪਮੈਂਟ ਕ੍ਰੈਡਿਟ ਬੈਂਕ ਅਤੇ ਬੰਧਨ ਬੈਂਕ ਹਨ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ 'ਤੇ ਸੋਨਾ ਤੋੜੇਗਾ ਰਿਕਾਰਡ, ਨਿਊਯਾਰਕ 'ਚ ਆਲ ਟਾਈਮ ਹਾਈ 'ਤੇ ਪਹੁੰਚਿਆ Gold
ਪਹਿਲਾਂ ਤੋਂ ਸ਼ਾਮਲ ਹਨ ਇਹ ਬੈਂਕ
ਪੈਨਲ ’ਚ ਪਹਿਲਾਂ ਹੀ ਸ਼ਾਮਲ 17 ਬੈਂਕਾਂ ’ਚ ਸਟੇਟ ਬੈਂਕ ਆਫ਼ ਇੰਡੀਆ, ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ, ਕੈਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਆਈ. ਡੀ. ਬੀ. ਆਈ. ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਯੈੱਸ ਬੈਂਕ, ਬੈਂਕ ਆਫ਼ ਮਹਾਰਾਸ਼ਟਰ, ਜੰਮੂ ਅਤੇ ਕਸ਼ਮੀਰ ਬੈਂਕ ਅਤੇ ਬੈਂਕ ਆਫ਼ ਇੰਡੀਆ ਹਨ।
ਇਹ ਵੀ ਪੜ੍ਹੋ : ਪੈਨਸ਼ਨ ਸਕੀਮ 'ਚ ਹੋਵੇਗਾ ਵੱਡਾ ਬਦਲਾਅ, UPS ਅਤੇ NPS 'ਚੋਂ ਇਕ ਚੁਣੋ, ਜਾਣੋ ਕਿਹੜੀ ਹੈ ਫਾਇਦੇਮੰਦ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8