ਏਲਨ ਮਸਕ ਦੀ ਆਲੋਚਨਾ ਕਰਨ ਵਾਲੇ ਮੁਲਾਜ਼ਮਾਂ ਨੂੰ ਸਪੇਸਐਕਸ ਨੇ ਕੱਢਿਆ
Sunday, Jun 19, 2022 - 11:52 AM (IST)
ਹਾਥੋਰਨ (ਭਾਸ਼ਾ) - ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਏਲਨ ਮਸਕ ਵਲੋਂ ਸੰਚਾਲਿਤ ਪੁਲਾੜ ਕੰਪਨੀ ਸਪੇਸਐਕਸ ਨੇ ਆਪਣੇ ਕਈ ਮੁਲਾਜ਼ਮਾਂ ਨੂੰ ਕੱਢ ਦਿੱਤਾ ਹੈ। ਇਨ੍ਹਾਂ ਮੁਲਾਜ਼ਮਾਂ ਨੇ ਇਕ ਖੁੱਲ੍ਹਾ ਪੱਤਰ ਲਿਖਦੇ ਹੋਏ ਮਸਕ ਦੇ ਵਿਵਹਾਰ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਸੀ।
ਸਪੇਸਐਕਸ ਦੀ ਪ੍ਰਧਾਨ ਗਵੇਨੇ ਸ਼ਾਟਵੇਲ ਦੇ ਇਕ ਈਮੇਲ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਕੰਪਨੀ ਨੇ ਉਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ ਜਿਨ੍ਹਾਂ ਨੇ ਪੱਤਰ ’ਤੇ ਦਸਤਖਤ ਕੀਤੇ ਅਤੇ ਇਸਨੂੰ ਪ੍ਰਸਾਰਿਤ ਕੀਤਾ। ਪੱਤਰ ਲਿਖਣ ਵਾਲਿਆਂ ਦਾ ਕਹਿਣਾ ਹੈ ਕਿ ਮਸਕ ਨੇ ਹਾਲ ਦੇ ਹਫਤਿਆਂ ਵਿਚ ਮੁਲਾਜ਼ਮਾਂ ਦਾ ਧਿਆਨ ਭਟਕਾਉਣ ਅਤੇ ਉਨ੍ਹਾਂ ਸ਼ਰਮਿੰਦਾ ਕਰਨ ਵਾਲੇ ਕਈ ਕਦਮ ਚੁੱਕੇ ਹਨ। ਫਿਲਹਾਲ ਇਹ ਨਹੀਂ ਪਤਾ ਲੱਗਿਆ ਹੈ ਕਿ ਸਪੇਸਐਕਸ ਦੇ ਕਿੰਨੇ ਮੁਲਾਜ਼ਮਾਂ ਦੀਆਂ ਨੌਕਰੀਆਂ ਗਈਆਂ ਹਨ।