ਮਸ਼ਹੂਰ ਏਅਰਲਾਈਨ ਅਮੀਰਾਤ ਨੇ ਅੰਮ੍ਰਿਤਸਰ ਤੋਂ ਉਡਾਨ ਭਰਨ ਦੀ ਮੰਗੀ ਇਜਾਜ਼ਤ
Monday, Feb 27, 2023 - 07:26 PM (IST)
ਨਵੀਂ ਦਿੱਲੀ : ਦੁਬਈ ਏਅਰਲਾਈਨ Emirates ਨੇ ਅੰਮ੍ਰਿਤਸਰ, ਲਖਨਊ ਅਤੇ ਗੋਆ ਸਮੇਤ ਦੇਸ਼ ਦੇ 9 ਪ੍ਰਮੁੱਖ ਹਵਾਈ ਅੱਡਿਆਂ ਤੋਂ ਉਡਾਣ ਦੇ ਅਧਿਕਾਰਾਂ ਵਿੱਚ 76% ਵਾਧੇ ਦੀ ਮੰਗ ਕੀਤੀ ਹੈ। ਏਅਰਲਾਈਨ ਅਮੀਰਾਤ ਆਪਣੀ ਘੱਟ ਕੀਮਤ ਵਾਲੀ ਆਰਮ ਫਲਾਈ ਦੇ ਨਾਲ ਮੌਜੂਦਾ ਦੁਵੱਲੇ ਨਿਯਮਾਂ ਦੇ ਤਹਿਤ ਵੱਧ ਤੋਂ ਵੱਧ 66,000 ਸੀਟਾਂ ਪ੍ਰਤੀ ਹਫ਼ਤੇ ਦਾ ਸੰਚਾਲਨ ਕਰ ਰਹੀ ਹੈ। ਏਅਰਲਾਈਨ ਹਰ ਹਫ਼ਤੇ ਵਾਧੂ 50,000 ਸੀਟਾਂ ਲਈ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ : ਤਾਲਿਬਾਨ ਦੀ ਪਾਕਿ ਸਰਕਾਰ ਨੂੰ ਆਫ਼ਰ - ਅੱਤਵਾਦੀਆਂ ਦੇ ਬਣਾਓ ਘਰ ਤੇ ਦਿਓ ਪੈਸੇ, ਤਾਂ ਹੀ ਰੁਕਣਗੇ ਹਮਲੇ
ਅਮੀਰਾਤ ਨੇ ਆਪਣੇ ਨੈੱਟਵਰਕ 'ਚ ਅੰਮ੍ਰਿਤਸਰ, ਲਖਨਊ ,ਗੋਆ, ਨਵੀਂ ਮੁੰਬਈ ਅਤੇ ਗ੍ਰੇਟਰ ਨੋਇਡਾ ਵਰਗੇ ਨਵੇਂ ਹਵਾਈ ਅੱਡਿਆਂ ਲਈ ਉਡਾਣ ਦੀ ਇਜਾਜ਼ਤ ਮੰਗੀ ਹੈ। ਏਅਰਲਾਈਨ ਨੇ ਭਾਰਤ ਦੇ ਨੌਂ ਸ਼ਹਿਰਾਂ ਲਈ ਮੌਜੂਦਾ ਲਗਭਗ 170 ਹਫਤਾਵਾਰੀ ਉਡਾਣਾਂ ਨੂੰ ਵਧਾਉਣ ਦੀ ਯੋਜਨਾ ਬਣਾਈ ਹੈ।
ਅਮੀਰਾਤ ਪਿਛਲੇ ਕਈ ਸਾਲਾਂ ਤੋਂ ਭਾਰਤ ਦੀ ਸਭ ਤੋਂ ਵੱਡੀ ਵਿਦੇਸ਼ੀ ਏਅਰਲਾਈਨ ਵਜੋਂ ਸੰਚਾਲਨ ਕਰ ਰਹੀ ਹੈ। ਪਿਛਲੀ ਦੁਵੱਲੀ ਸੁਧਾਰ ਵਪਾਰ ਸੰਧੀ ਲਗਭਗ ਇੱਕ ਦਹਾਕਾ ਪਹਿਲਾਂ ਹੋਈ ਸੀ ਅਤੇ ਹੁਣ ਏਅਰਲਾਈਨ ਦੁਬਈ ਲਈ ਆਪਣੇ ਉਡਾਣ ਅਧਿਕਾਰਾਂ ਨੂੰ ਸੰਧੀ ਤਹਿਤ ਪੂਰਾ ਕਰਨ ਦੇ ਬਹੁਤ ਨੇੜੇ ਹੈ।
ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿਚ ਭਾਰਤ ਦੇ ਲੋਕ ਡੁਬਈ ਦੀ ਯਾਤਰਾ ਕਰਦੇ ਹਨ। ਦੇਸ਼ ਦੀ ਨਵੀਂ ਏਅਰਲਾਈਨ ਕੰਪਨੀ ਅਕਾਸਾ ,ਟਾਟਾ ਦਾ ਏਅਰ ਇੰਡੀਆ ਗਰੁੱਪ ਅਤੇ ਇੰਡੀਗੋ ਵਰਗੀਆਂ ਸਥਾਨਕ ਏਅਰਲਾਈਨ ਕੰਪਨੀਆਂ ਵੀ ਇੱਕ ਵਿਸ਼ਾਲ ਵਿਸਤਾਰ ਦੀ ਯੋਜਨਾ ਬਣਾ ਰਹੀਆ ਹਨ। ਇਸ ਦੇ ਨਾਲ ਹੀ ਵਿਦੇਸ਼ ਲਈ ਉਡਾਣ ਸਮਰੱਥਾ ਵਧਾਉਣ ਦੀ ਯੋਜਨਾ 'ਤੇ ਕੰਮ ਰਹੀਆਂ ਹਨ । ਹੁਣ ਇਸ ਸੂਚੀ ਵਿਚ ਡੁਬਈ ਦੀ ਏਅਰਲਾਈਨ ਅਮੀਰਾਤ ਦਾ ਨਾਂ ਵੀ ਜੁੜ ਗਿਆ ਹੈ ਜੋ ਕਿ ਭਾਰਤ ਵਿਚ ਆਵਾਜਾਈ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਵਿਸਥਾਰ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਅਡਾਨੀ ਸਮੂਹ ਹੀ ਨਹੀਂ ਇਨ੍ਹਾਂ ਸਰਕਾਰੀ ਬੈਂਕਾਂ ਨੂੰ ਵੀ ਲੱਗਾ ਹਿੰਡਨਬਰਗ ਰਿਪੋਰਟ ਦਾ ਝਟਕਾ, 18 ਫ਼ੀਸਦੀ ਡਿੱਗੇ ਸ਼ੇਅਰ
ਅਮੀਰਾਤ ਦੇ ਵੀਪੀ (ਭਾਰਤ ਅਤੇ ਨੇਪਾਲ) ਮੁਹੰਮਦ ਸਰਹਾਨ ਨੇ ਦੱਸਿਆ “ਅਸੀਂ ਭਾਰਤ ਅਤੇ ਯੂਏਈ ਵਿੱਚ ਉਡਾਣਾਂ ਦੇ ਸੰਚਾਲਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਤਾਂ ਜੋ ਦੋਵਾਂ ਪਾਸਿਆਂ ਦੀਆਂ ਏਅਰਲਾਈਨਾਂ ਅਤੇ ਯਾਤਰੀਆਂ ਨੂੰ ਲਾਭ ਪਹੁੰਚਾਉਣ ਲਈ ਦੁਵੱਲੇ ਸਬੰਧਾਂ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਅਸੀਂ ਮੌਜੂਦਾ ਦੁਵੱਲੇ ਨਿਯਮਾਂ ਤਹਿਤ ਮਨਜ਼ੂਰ ਸਮਰੱਥਾ ਤਹਿਤ ਕੰਮ ਕਰ ਰਹੇ ਹਾਂ। ਅਸੀਂ (ਦੁਵੱਲੇ ਸਬੰਧਾਂ ਨੂੰ ਵਧਾਉਣ ਲਈ) ਸਲਾਹ ਮਸ਼ਵਰਾ ਕਰ ਰਹੇ ਹਾਂ। ਭਾਰਤ ਅਤੇ ਯੂਏਈ ਮੁਕਤ ਵਪਾਰ ਸਮਝੌਤੇ ਲਈ ਗੱਲਬਾਤ ਕਰ ਰਹੇ ਹਨ ਅਤੇ ਏਅਰਲਾਈਨਾਂ ਇਸ ਨੂੰ ਵਧੇਰੇ ਕਾਰਗੋ ਲਿਜਾਣ ਵਾਲੀਆਂ ਵਧੇਰੇ ਉਡਾਣਾਂ ਨਾਲ ਵਧੇਰੇ ਪ੍ਰਭਾਵਸ਼ਾਲੀ ਬਣਾ ਸਕਦੀਆਂ ਹਨ। ”
ਇਹ ਪੁੱਛੇ ਜਾਣ 'ਤੇ ਕਿ ਜੇਕਰ ਦੁਵੱਲੀ ਸੋਧ ਨਹੀਂ ਹੁੰਦੀ, ਤਾਂ ਕੀ ਅਮੀਰਾਤ ਕਿਸੇ ਭਾਰਤੀ ਕੈਰੀਅਰ ਵਿੱਚ ਨਿਵੇਸ਼ ਵੱਲ ਧਿਆਨ ਦੇਵੇਗੀ? "ਅਸੀਂ ਹਾਲ ਹੀ ਵਿੱਚ ਯੂਨਾਈਟਿਡ ਦੇ ਨਾਲ ਕੋਡ ਸ਼ੇਅਰ 'ਤੇ ਹਸਤਾਖਰ ਕੀਤੇ ਹਨ, ਜੋ ਸਾਡਾ ਪ੍ਰਤੀਯੋਗੀ ਹੁੰਦਾ ਸੀ। ਚੀਜ਼ਾਂ ਬਦਲ ਸਕਦੀਆਂ ਹਨ। ਹਾਲਾਂਕਿ ਇਸ ਸਮੇਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ, ਕਿਸੇ ਸਮੇਂ ਅਸੀਂ ਇੱਕ ਭਾਰਤੀ ਕੈਰੀਅਰ ਨਾਲ ਇੱਕ ਮਜ਼ਬੂਤ ਕੋਡ ਸ਼ੇਅਰ ਸਾਂਝੇਦਾਰੀ ਕਰ ਸਕਦੇ ਹਾਂ। ਪ੍ਰਧਾਨ ਮੰਤਰੀ ਮੋਦੀ ਅਤੇ ਸਾਡੀ ਸਿਖਰਲੀ ਲੀਡਰਸ਼ਿਪ ਵਿਚਕਾਰ ਭਾਰਤ ਅਤੇ ਯੂਏਈ ਵਿਚਕਾਰ ਸਬੰਧ ਸ਼ਾਨਦਾਰ ਹਨ। ਅਸੀਂ ਦੋਵੇਂ ਸਰਕਾਰਾਂ ਨੂੰ ਬੇਨਤੀ ਕਰਨਾ ਜਾਰੀ ਰੱਖਾਂਗੇ।
ਅਮੀਰਾਤ ਨੇ 1985 ਵਿੱਚ ਸੰਚਾਲਨ ਸ਼ੁਰੂ ਕੀਤਾ ਅਤੇ ਦਿੱਲੀ ਅਤੇ ਮੁੰਬਈ ਦੁਬਈ ਦੇ ਪਹਿਲੇ ਸਥਾਨਾਂ ਵਿੱਚੋਂ ਇੱਕ ਸਨ। ਪਿਛਲੇ ਅਪਰੈਲ ਵਿੱਚ ਜਿਵੇਂ ਹੀ ਕੋਵਿਡ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ ਤਾਂ ਏਅਰਲਾਈਨ ਭਾਰਤ ਵਿੱਚ ਆਪਣੀ ਪ੍ਰੀ-ਕੋਵਿਡ ਸਮਰੱਥਾ ਭਾਵ 100% ਸਮਰੱਥਾ ਨਾਲ ਵਾਪਸੀ ਕੀਤੀ। ਮਤਲਬ ਹੈ ਕਿ ਪ੍ਰਤੀ ਰੂਟ, ਪ੍ਰਤੀ ਹਫ਼ਤੇ ਨੌਂ ਭਾਰਤੀ ਸ਼ਹਿਰਾਂ ਲਈ 167 ਉਡਾਣਾਂ।
ਇਹ ਵੀ ਪੜ੍ਹੋ : 12,000 ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਤੋਂ ਬਾਅਦ ਹੁਣ Google ਨੇ Robot ਨੂੰ ਵੀ ਕੱਢਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।