ਐਲੋਨ ਮਸਕ ਨੇ ਪਹਿਲਾਂ ਨੌਕਰੀ ਤੋਂ ਕੱਢਿਆ, ਹੁਣ ਮੁਲਾਜ਼ਮਾਂ ਤੋਂ ਵਾਪਸ ਮੰਗ ਰਹੇ ਪੈਸੇ, ਜਾਣੋ ਪੂਰਾ ਮਾਮਲਾ

Sunday, Jun 16, 2024 - 12:00 AM (IST)

ਐਲੋਨ ਮਸਕ ਨੇ ਪਹਿਲਾਂ ਨੌਕਰੀ ਤੋਂ ਕੱਢਿਆ, ਹੁਣ ਮੁਲਾਜ਼ਮਾਂ ਤੋਂ ਵਾਪਸ ਮੰਗ ਰਹੇ ਪੈਸੇ, ਜਾਣੋ ਪੂਰਾ ਮਾਮਲਾ

ਇੰਟਰਨੈਸ਼ਨਲ ਡੈਸਕ- ਟੈਸਲਾ, ਸਪੇਸਐਕਸ ਅਤੇ ਐਕਸ ਕਾਰਪ ਵਰਗੀਆਂ ਕੰਪਨੀਆਂ ਦੇ ਮਾਲਕ ਮਸਕ ਨੇ ਸਾਲ 2022 ਵਿੱਚ ਟਵਿੱਟਰ ਨੂੰ ਲਗਭਗ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦਾ ਨਾਂ ਬਦਲ ਕੇ ਐਕਸ ਕਾਰਪੋਰੇਸ਼ਨ ਰੱਖ ਦਿੱਤਾ। ਇਸ ਐਕਵਾਇਰ ਤੋਂ ਬਾਅਦ ਐਕਸ ਦੀ ਮੈਨੇਜਮੈਂਟ ਸਮੇਤ ਕਈ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਛਾਂਟੀ ਦੌਰਾਨ ਮੁਆਵਜ਼ਾ ਵੀ ਮਿਲਿਆ ਸੀ। ਹਾਲਾਂਕਿ ਹੁਣ ਟੈਸਲਾ ਦੇ ਸੀ.ਈ.ਓ. ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੂੰ ਗਲਤੀ ਨਾਲ ਜ਼ਿਆਦਾ ਦਿੱਤੇ ਗਏ। ਉਨ੍ਹਾਂ ਨੂੰ ਇਹ ਪੈਸੇ ਹੁਣ ਵਾਪਸ ਕਰਨੇ ਪੈਣਗੇ।

ਦਰਅਸਲ, ਇਹ ਅਜੀਬ ਸਥਿਤੀ ਐਕਸ ਕਾਰਪ ਦੁਆਰਾ ਮੁਦਰਾ ਪਰਿਵਰਤਨ ਦੌਰਾਨ ਕੀਤੀ ਗਈ ਗਲਤੀ ਕਾਰਨ ਪੈਦਾ ਹੋਈ ਹੈ। ਕੰਪਨੀ ਦਾ ਕਹਿਣਾ ਹੈ ਕਿ ਮੁਦਰਾ ਪਰਿਵਰਤਨ ਵਿੱਚ ਗਲਤੀ ਦੇ ਕਾਰਨ ਯਾਨੀ ਅਮਰੀਕੀ ਡਾਲਰ ਨੂੰ ਆਸਟਰੇਲੀਅਨ ਡਾਲਰ ਵਿੱਚ ਤਬਦੀਲ ਕਰਨ ਦੇ ਚਲਦੇ ਬਹੁਤ ਸਾਰਾ ਪੈਸਾ ਨੌਕਰੀ ਤੋਂ ਕੱਢੇ ਗਏ ਆਸਟ੍ਰੇਲੀਅਨ ਕਰਮਚਾਰੀਆਂ ਕੋਲ ਗਿਆ ਸੀ। ਸਿਡਨੀ ਮਾਰਨਿੰਗ ਹੇਰਾਲਡ ਮੁਤਾਬਕ ਕੰਪਨੀ ਨੇ ਇਨ੍ਹਾਂ ਛੇ ਕਰਮਚਾਰੀਆਂ ਤੋਂ ਪੈਸੇ ਵਾਪਸ ਮੰਗੇ ਹਨ। ਨਾਲ ਪੈਸੇ ਵਾਪਸ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ ਹੈ। ਹਾਲ ਹੀ ਵਿੱਚ ਐਲੋਨ ਮਸਕ ਨੇ ਟੈਸਲਾ ਵਿੱਚ ਵੱਡੇ ਪੱਧਰ 'ਤੇ ਛਾਂਟੀ ਵੀ ਕੀਤੀ ਸੀ।


author

Rakesh

Content Editor

Related News