Elon Musk ਨੂੰ ਵੱਡਾ ਝਟਕਾ, Tesla inc ਦੀ ਚਿਤਾਵਨੀ ਕਾਰਨ ਘਟੀ 20 ਅਰਬ ਡਾਲਰ ਦੀ ਜਾਇਦਾਦ

Friday, Jul 21, 2023 - 03:36 PM (IST)

Elon Musk ਨੂੰ ਵੱਡਾ ਝਟਕਾ, Tesla inc ਦੀ ਚਿਤਾਵਨੀ ਕਾਰਨ ਘਟੀ 20 ਅਰਬ ਡਾਲਰ ਦੀ ਜਾਇਦਾਦ

ਬਿਜ਼ਨੈੱਸ ਡੈਸਕ— ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀਆਂ 'ਚੋਂ ਇਕ ਅਤੇ ਲਗਜ਼ਰੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਇੰਕ ਦੇ ਮਾਲਕ ਐਲੋਨ ਮਸਕ ਨੂੰ ਵੀਰਵਾਰ ਨੂੰ 20.3 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਨਾਲ ਉਹਨਾਂ ਦੀ ਕੰਪਨੀ ਦੇ ਸ਼ੇਅਰ ਵੀ ਡਿੱਗ ਗਏ ਹਨ। ਅਜਿਹਾ ਉਸ ਸਮੇਂ ਹੋਇਆ, ਜਦੋਂ ਮਸਕ ਦੀ ਆਪਣੀ ਕੰਪਨੀ ਟੇਸਲਾ ਇੰਕ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਕੰਪਨੀ ਨੂੰ ਇਲੈਕਟ੍ਰਿਕ ਵਾਹਨਾਂ ਦੀਆਂ ਕੀਮਤਾਂ ਵਿੱਚ ਕਟੌਤੀ ਜਾਰੀ ਰੱਖਣੀ ਪੈ ਸਕਦੀ ਹੈ। ਇਹ ਜਾਣਕਾਰੀ ਬਲੂਮਬਰਗ ਵਲੋਂ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!

Bloomberg Billionaires Index ਵਿੱਚ ਅਰਬਪਤੀਆਂ ਦੀ ਕੁੱਲ ਕਮਾਈ ਵਿੱਚ ਹੁਣ ਤੱਕ ਦੀ 7ਵੀਂ ਸਭ ਤੋਂ ਵੱਡੀ ਗਿਰਾਵਟ ਆਈ ਹੈ। ਇਸ ਵਾਰ ਸੂਚਕਾਂਕ ਦੀ ਸੂਚੀ 'ਚ ਸ਼ਾਮਲ ਅਰਬਪਤੀਆਂ ਦੀ ਕੁੱਲ ਜਾਇਦਾਦ 'ਚ 234.4 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਦੁਨੀਆ ਦੇ ਦੋ ਸਭ ਤੋਂ ਅਮੀਰ ਵਿਅਕਤੀਆਂ ਮਸਕ ਅਤੇ ਬਰਨਾਰਡ ਅਰਨੌਲਟ ਵਿਚਕਾਰ ਦੌਲਤ ਦਾ ਪਾੜਾ ਘੱਟ ਗਿਆ ਹੈ। ਮਸਕ ਦੀ ਦੌਲਤ ਅਜੇ ਵੀ ਲਗਜ਼ਰੀ ਸਾਮਾਨ ਬਣਾਉਣ ਵਾਲੀ ਕੰਪਨੀ LVMH ਦੇ ਚੇਅਰਮੈਨ ਅਰਨੌਲਟ ਤੋਂ ਲਗਭਗ 33 ਬਿਲੀਅਨ ਡਾਲਰ ਜ਼ਿਆਦਾ ਹੈ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ 'ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ 'ਚ ਪਾਣੀ

ਬਲੂਮਬਰਗ ਦੀ ਸਭ ਤੋਂ ਅਮੀਰ ਅਰਬਪਤੀਆਂ ਦੀ ਸੂਚੀ ਵਿਚ ਮਸਕ ਇਕੱਲਾ ਯੂਐੱਸ ਤਕਨੀਕੀ ਅਰਬਪਤੀ ਨਹੀਂ ਸੀ, ਜਿਸਦਾ ਦਿਨ ਠੀਕ ਨਹੀਂ ਸੀ। ਇਸ ਵਿਚ ਜੈਫ ਬੇਜੋਸ, ਲੈਰੀ ਐਲੀਸਨ ਅਤੇ ਮਾਰਕ ਜ਼ੁਕਰਬਰਗ ਵਰਗੇ ਕਈ ਅਰਬਪਤੀਆਂ ਦੇ ਨਾਂ ਵੀ ਸ਼ਾਮਲ ਹਨ। ਬਲੂਮਬਰਗ ਅਰਬਪਤੀ ਸੂਚਕਾਂਕ ਵਿੱਚ Amazon.com Inc. ਦੇ ਜੈਫ ਬੇਜੋਸ, Oracle Corp. ਦੇ ਲੈਰੀ ਐਲੀਸਨ, ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਸਾਬਕਾ ਸੀ.ਈ.ਓ ਸਟੀਵ ਬਾਲਮਰ, ਮੈਟਾ ਪਲੇਟਫਾਰਮ ਇੰਕ. ਦੇ ਮਾਰਕ ਜ਼ੁਕਰਬਰਗ ਅਤੇ Alphabet Inc. ਦੇ ਸਹਿ-ਸੰਸਥਾਪਕ ਲੈਰੀ ਪੇਜ ਅਤੇ ਸਰਗੇਈ ਬ੍ਰਿਨ ਦੀ ਕੁੱਲ ਜਾਇਦਾਦ 20.8 ਅਰਬ ਡਾਲਰ ਘੱਟ ਹੋ ਗਈ ਹੈ, ਕਿਉਂਕਿ ਤਕਨੀਕੀ-ਭਾਰੀ ਨੈਸਡੈਕ 100 ਵਿੱਚ 2.3 ਫ਼ੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ

ਔਸਟਿਨ-ਅਧਾਰਤ ਟੇਸਲਾ ਦੇ ਸ਼ੇਅਰ ਨਿਊਯਾਰਕ ਵਿੱਚ 9.7 ਫ਼ੀਸਦੀ ਡਿੱਗ ਕੇ 262.90 ਡਾਲਰ ਹੋ ਗਏ, ਜੋ 20 ਅਪ੍ਰੈਲ ਤੋਂ ਬਾਅਦ ਸਭ ਤੋਂ ਵੱਧ ਹਨ। ਕੰਪਨੀ ਦੇ ਸੀਈਓ ਮਸਕ ਨੇ ਕਿਹਾ ਕਿ ਜੇਕਰ ਵਿਆਜ ਦਰਾਂ ਵਧਦੀਆਂ ਰਹਿੰਦੀਆਂ ਹਨ ਤਾਂ ਟੇਸਲਾ ਨੂੰ ਕੀਮਤਾਂ ਘੱਟ ਕਰਨੀਆਂ ਪੈ ਸਕਦੀਆਂ ਹਨ। 52 ਸਾਲਾ ਮਸਕ ਤਿੰਨ ਕੰਪਨੀਆਂ ਤੋਂ ਸਭ ਤੋਂ ਵੱਧ ਕਮਾਈ ਕਰਦਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ EV ਨਿਰਮਾਤਾ ਟੇਸਲਾ ਹੈ।

ਇਹ ਵੀ ਪੜ੍ਹੋ : Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News