ਏਲਨ ਮਸਕ ਦੀ ਨਜ਼ਰ ਮੁਕੇਸ਼ ਅੰਬਾਨੀ ਦੇ ਰਿਲਾਇੰਸ ਜੀਓ ’ਤੇ, ਗਾਹਕਾਂ ਨੂੰ ਹੋਵੇਗਾ ਵੱਡਾ ਫ਼ਾਇਦਾ

Saturday, Jan 23, 2021 - 05:37 PM (IST)

ਏਲਨ ਮਸਕ ਦੀ ਨਜ਼ਰ ਮੁਕੇਸ਼ ਅੰਬਾਨੀ ਦੇ ਰਿਲਾਇੰਸ ਜੀਓ ’ਤੇ, ਗਾਹਕਾਂ ਨੂੰ ਹੋਵੇਗਾ ਵੱਡਾ ਫ਼ਾਇਦਾ

ਨਵੀਂ ਦਿੱਲੀ– ਅਮਰੀਕਾ ਦੀ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਏਲਨ ਮਸਕ ਦੀ ਕੰਪਨੀ ਟੈਸਲਾ ਦੀ ਭਾਰਤ ’ਚ ਐਂਟਰੀ ਹੋ ਗਈ ਹੈ। ਕੰਪਨੀ ਨੇ ਕਰਨਾਟਕ ’ਚ ਆਪਣਾ ਰਜਿਸਟ੍ਰੇਸ਼ਨ ਵੀ ਕਰਵਾ ਲਿਆ ਹੈ। ਭਾਰਤ ’ਚ ਕੰਪਨੀ ਦੀ ਨਜ਼ਰ ਸਿਰਫ਼ ਆਟੋਮੋਬਾਈਲ ਸੈਕਟਰ ’ਤੇ ਹੀ ਨਹੀਂ ਹੈ ਸਗੋਂ ਆਉਣ ਵਾਲੇ ਦਿਨਾਂ ’ਚ ਸਪੇਸ ਐਕਸ ਟੈਲੀਕਾਮ ਸੈਕਟਰ ’ਚ ਵੀ ਇਨਵੈਸਟ ਕਰਨ ’ਤੇ ਵਿਚਾਰ ਕਰ ਰਹੀ ਹੈ। ਜੇ ਅਜਿਹਾ ਹੋਇਆ ਤਾਂ ਭਾਰਤ ਦੇ ਟੈਲੀਕਾਮ ਸੈਕਟਰ ’ਤੇ ਰਾਜ ਕਰ ਰਹੀ ਰਿਲਾਇੰਸ ਜੀਓ ਲਈ ਵੱਡਾ ਖ਼ਤਰਾ ਹੋ ਸਕਦਾ ਹੈ ਪਰ ਇਸ ਨਾਲ ਗਾਹਕਨੂੰ ਫ਼ਾਇਦਾ ਹੋਵੇਗਾ। ਟੈਲੀਕਾਮ ਸੈਕਟਰ ’ਚ ਜ਼ਿਆਦਾ ਇਨਵੈਸਟਮੈਂਟ ਹੋਣ ਨਾਲ ਗਾਹਕਾਂ ਨੂੰ ਸਸਤਾ ਅਤੇ ਤੇਜ਼ ਇੰਟਰਨੈੱਟ ਮਿਲਣ ਦੀ ਸੰਭਾਵਨਾ ਰਹੇਗੀ।

ਇਹ ਵੀ ਪੜ੍ਹੋ: ਧਮਕੀਆਂ ਮਿਲਣ ਮਗਰੋਂ ਪਾਕਿ ਦਾ ਪਹਿਲਾ ਸਿੱਖ ਐਂਕਰ ਹਰਮੀਤ ਸਿੰਘ ਛੱਡ ਸਕਦੈ ਦੇਸ਼

1000 ਤੋਂ ਵੱਧ ਸੈਟੇਲਾਈਟ ਕੀਤੇ ਗਏ ਲਾਂਚ
ਮਸਕ ਦੀ ਸਪੇਸ ਐਕਸਪਲੋਰੇਸ਼ਨ ਤਕਨਾਲੌਜੀ ਕਾਰਪੋਰੇਸ਼ਨ ਨੇ ਸਟਾਰਲਿੰਕ ਇੰਟਰਨੈੱਟ ਸੇਵਾ ਲਈ 1000 ਤੋਂ ਵੱਧ ਸੈਟੇਲਾਈਟ ਲਾਂਚ ਕੀਤੇ ਹਨ। ਨਾਲ ਹੀ ਕੰਪਨੀ ਨੇ ਅਮਰੀਕਾ ਅਤੇ ਇੰਗਲੈਂਡ ’ਚ ਗਾਹਕਾਂ ਨਾਲ ਕਾਂਟ੍ਰੈਕਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਸਪੇਸ ਐਕਸ ਦੇ ਇਨਵੈਸਟਰਸ ਮੁਤਾਬਕ ਸਟਾਰਲਿੰਕ ਇਨ-ਲਾਈਟ ਇੰਟਰਨੈੱਟ, ਸਮੁੰਦਰੀ ਸੇਵਾਵਾਂ, ਚੀਨ ਅਤੇ ਭਾਰਤ ਵਰਗੇ ਵੱਡੇ ਇੰਟਰਨੈੱਟ ਖਪਤਕਾਰਾਂ ਨੂੰ ਟਾਰਗੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕੀ ਹੁਣ ਵਿਦੇਸ਼ ਘੁੰਮਣ ਲਈ ਜ਼ਰੂਰੀ ਹੋਵੇਗਾ ‘ਵੈਕਸੀਨ ਪਾਸਪੋਰਟ’,ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਰਿਆਇਤੀ ਅਤੇ ਤੇਜ਼ ਇੰਟਰਨੈੱਟ ਨੂੰ ਲੋਕ ਕਰ ਰਹੇ ਹਨ ਪਸੰਦ
ਅਮਰੀਕਾ ਦੇ ਮਿਸ਼ੀਗਨ ਸੂਬੇ ’ਚ ਇਕ ਦੂਰ-ਦੁਰਾਡੇ ਦੇ ਇਲਾਕੇ ’ਚ ਰਹਿਣ ਵਾਲੇ ਰੈਂਡੇਲ ਦੇ ਫਾਰਮ ਹਾਊਸ ’ਤੇ ਕੰਪਨੀ ਨੇ ਆਪਣੇ ਨੈੱਟਵਰਕ ਨੂੰ ਟੈਸਟ ਕੀਤਾ। ਰੈਂਡੇਲ ਨੇ ਕਿਹਾ ਕਿ ਪਹਿਲਾਂ ਜਿਥੇ ਉਨ੍ਹਾਂ ਨੂੰ 15 ਤੋਂ 20 ਐੱਮ. ਬੀ. ਦੀ ਸਪੀਡ ਮਿਲਦੀ ਸੀ ਤਾਂ ਉਥੇ ਹੁਣ 100 ਐੱਮ. ਬੀ. ਦੀ ਸਪੀਡ ਮਿਲ ਰਹੀ ਹੈ। ਨਾਲ ਹੀ ਪਹਿਲਾਂ ਦੇ ਮੁਕਾਬਲੇ ਇਹ ਕਾਫੀ ਰਿਆਇਤੀ ਵੀ ਹੈ। 4ਜੀ ਆਉਣ ਤੋਂ ਬਾਅਦ ਵੀ ਭਾਰਤ ਦੇ ਪਿੰਡਾਂ ’ਚ ਇੰਟਰਨੈੱਟ ਸਪੀਡ ’ਚ ਬਹੁਤ ਸੁਧਾਰ ਨਹੀਂ ਹੋਇਆ ਹੈ। ਨੈੱਟਵਰਕ ਦੀ ਸਮੱਸਿਆ ਹੁਣ ਵੀ ਬਰਕਰਾਰ ਹੈ। ਅਜਿਹੇ ’ਚ ਜੇ ਸਪੇਸ ਐਕਸ ਟੈਲੀਕਾਮ ਸੈਕਟਰ ’ਚ ਛੇਤੀ ਉਤਰਦਾ ਹੈ ਤਾਂ ਭਾਰਤ ਉਸ ਲਈ ਇਕ ਵੱਡੀ ਮਾਰਕੀਟ ਬਣ ਸਕਦਾ ਹੈ।

ਇਹ ਵੀ ਪੜ੍ਹੋ: ਕੰਗਾਰੂਆਂ 'ਤੇ ਜਿੱਤ ਹਾਸਿਲ ਕਰਨ ਵਾਲੇ ਇਨ੍ਹਾਂ 6 ਕ੍ਰਿਕਟਰਾਂ ਨੂੰ ਆਨੰਦ ਮਹਿੰਦਰਾ ਦੇਣਗੇ 'ਥਾਰ'

ਰਿਲਾਇੰਸ ਜੀਓ ਨਾਲ ਹੋਵੇਗੀ ਸਿੱਧੀ ਟੱਕਰ
ਭਾਰਤ ਦੇ ਟੈਲੀਕਾਮ ਸੈਕਟਰ ’ਤੇ ਰਿਲਾਇੰਸ ਜੀਓ ਇਸ ਸਮੇਂ ਰਾਜ ਕਰ ਰਿਹਾ ਹੈ। ਅਜਿਹੇ ’ਚ ਜੇ ਏਲਨ ਮਸਕ ਦੀ ਕੰਪਨੀ ਟੈਲੀਕਾਮ ਸੈਕਟਰ ’ਚ ਛੇਤੀ ਇਨਵੈਸਟ ਕਰਦੀ ਹੈ ਤਾਂ ਇਥੇ ਉਸ ਦੀ ਸਿੱਧੀ ਟੱਕਰ ਰਿਲਾਇੰਸ ਜੀਓ ਨਾਲ ਹੋਵੇਗੀ। ਰਿਲਾਇੰਸ ਜੀਓ ਦੇ ਆਉਣ ਨਾਲ ਜਿਥੇ ਭਾਰਤ ’ਚ ਇੰਟਰਨੈੱਟ ਯੂਜ਼ਰਸ ਵਧੇ ਹਨ ਉਥੇ ਹੀ ਪਹਿਲਾਂ ਦੇ ਮੁਕਾਬਲੇ ਸਪੀਡ ਵੀ ਤੇਜ਼ ਹੋਈ ਹੈ। ਭਾਰਤ ’ਚ ਇਸ ਸਮੇਂ 65 ਕਰੋੜ ਐਕਟਿਵ ਇੰਟਰਨੈੱਟ ਯੂਜ਼ਰਸ ਹਨ ਜੋ ਔਸਤਨ ਰੋਜ਼ਾਨਾ 12 ਜੀ. ਬੀ. ਡਾਟਾ ਯੂਜ਼ ਕਰ ਰਹੇ ਹਨ। ਹਾਲਾਂਕਿ ਏਲਨ ਮਸਕ ਦੀ ਕੰਪਨੀ ਦੇ ਸਾਹਮਣੇ 5ਜੀ ਅਤੇ 6ਜੀ ਸਰਵਿਸ ਦੇਣਾ ਵੀ ਇਕ ਵੱਡੀ ਚੁਣੌਤੀ ਹੋਵੇਗੀ। ਇਸ ਤੋਂ ਇਲਾਵਾ ਫੇਸਬੁੱਕ ਇੰਕ ਵਰਗੀਆਂ ਕੰਪਨੀਆਂ ਵੀ ਇੰਟਰਨੈੱਟ ਸੇਵਾਵਾਂ ਪਿੰਡਾਂ ਤੱਕ ਪਹੁੰਚਾਉਣ ’ਤੇ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਖ਼ਰੀਦਦਾਰੀ ਦਾ ਚੰਗਾ ਮੌਕਾ, 49 ਹਜ਼ਾਰ ਤੋਂ ਹੇਠਾਂ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ Gold ਦਾ ਭਾਅ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News