ਇੱਕ ਝਟਕੇ 'ਚ ਘਟੀ ਟਾਪ ਅਰਬਪਤੀਆਂ ਦੀ ਦੌਲਤ , ਏਲਨ ਮਸਕ ਨੂੰ 15 ਅਰਬ ਡਾਲਰ ਦਾ ਘਾਟਾ

Saturday, Dec 04, 2021 - 06:15 PM (IST)

ਇੱਕ ਝਟਕੇ 'ਚ ਘਟੀ ਟਾਪ ਅਰਬਪਤੀਆਂ ਦੀ ਦੌਲਤ , ਏਲਨ ਮਸਕ ਨੂੰ 15 ਅਰਬ ਡਾਲਰ ਦਾ ਘਾਟਾ

ਨਵੀਂ ਦਿੱਲੀ — ਏਲਨ ਮਸਕ ਸਮੇਤ ਦੁਨੀਆ ਦੇ ਵੱਡੇ ਅਰਬਪਤੀਆਂ ਦੀ ਜਾਇਦਾਦ 'ਚ ਵੱਡੀ ਗਿਰਾਵਟ ਆਈ ਹੈ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦੀ ਵੈੱਬਸਾਈਟ ਮੁਤਾਬਕ ਚੋਟੀ ਦੇ 15 ਅਰਬਪਤੀਆਂ 'ਚੋਂ 12 ਦੀ ਦੌਲਤ ਇਕ ਝਟਕੇ 'ਚ ਘੱਟ ਗਈ ਹੈ। ਭਾਰਤ ਦੇ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵੀ ਉਨ੍ਹਾਂ 12 ਅਰਬਪਤੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਦੌਲਤ ਵਿੱਚ ਕਮੀ ਆਈ ਹੈ। ਸਿਖਰਲੇ 15 ਵਿੱਚ ਸਿਰਫ਼ ਤਿੰਨ ਅਰਬਪਤੀਆਂ - ਵਾਰੇਨ ਬਫੇਟ, ਫ੍ਰੈਂਕੋਇਸ ਬੇਟਨਕੋਰਟ ਮੇਅਰਸ ਅਤੇ ਝੋਂਗ ਸ਼ਾਨਸ਼ਾਨ - ਦੀ ਦੌਲਤ ਵਿੱਚ ਮਾਮੂਲੀ ਵਾਧਾ ਹੋਇਆ ਹੈ।

ਟੇਸਲਾ ਅਤੇ ਸਪੇਸਐਕਸ ਦੇ ਮਾਲਕ ਏਲਨ ਮਸਕ ਦੀ ਦੌਲਤ ਵਿੱਚ 15.2 ਅਰਬ ਡਾਲਰ (1 ਲੱਖ 13 ਹਜ਼ਾਰ 208 ਕਰੋੜ ਰੁਪਏ) ਦੀ ਕਮੀ ਆਈ ਹੈ। ਇਹ ਮੁੱਖ ਤੌਰ 'ਤੇ ਮਹਿੰਗਾਈ ਅਤੇ ਆਰਥਿਕ ਸੰਕਟ ਦੇ ਡਰ ਦੇ ਵਿਚਕਾਰ ਤਕਨਾਲੋਜੀ ਸਟਾਕਾਂ ਵਿੱਚ ਗਿਰਾਵਟ ਦੇ ਕਾਰਨ ਸੀ। Amazon ਦੇ ਮਾਲਕ ਜੇਫ ਬੇਜੋਸ ਦੀ ਗੱਲ ਕਰੀਏ ਤਾਂ Amazon.com Inc ਦੇ ਸ਼ੇਅਰ ਨਿਊਯਾਰਕ 'ਚ 1.4 ਫੀਸਦੀ ਡਿੱਗ ਗਏ। ਇਸ ਕਾਰਨ ਬੇਜੋਸ ਦੀ ਜਾਇਦਾਦ 2.7 ਅਰਬ ਡਾਲਰ ਘਟ ਕੇ 195 ਅਰਬ ਡਾਲਰ ਰਹਿ ਗਈ।

ਇਹ ਵੀ ਪੜ੍ਹੋ : ਵੱਡਾ ਝਟਕਾ: ATM ਤੋਂ ਕੈਸ਼ ਕਢਵਾਉਣਾ ਹੋਵੇਗਾ ਮਹਿੰਗਾ, ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਚੋਟੀ ਦੇ 10 ਅਮੀਰਾਂ ਵਿਚੋਂ ਬਾਕੀਆਂ ਨੂੰ ਵੀ ਲੱਗਾ ਹੈ ਝਟਕਾ

ਦੁਨੀਆ ਦੇ ਤੀਜੇ ਸਭ ਤੋਂ ਅਮੀਰ ਬਰਨਾਰਡ ਅਰਨੌਲਟ ਦੀ ਦੌਲਤ 1.22 ਅਰਬ ਡਾਲਰ ਘੱਟ ਕੇ 161 ਅਰਬ ਡਾਲਰ, ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੀ ਸੰਪਤੀ 1.39 ਅਰਬ ਡਾਲਰ ਘੱਟ ਕੇ 133 ਅਰਬ ਡਾਲਰ, ਲੈਰੀ ਪੇਜ ਦੀ ਦੌਲਤ 97.5 ਕਰੋੜ ਡਾਲਰ ਘੱਟ ਕੇ 126 ਅਰਬ ਡਾਲਰ, ਸਰਜੇ ਬ੍ਰਿਨ ਦੀ ਸੰਪਤੀ 91.1 ਕਰੋੜ ਡਾਲਰ ਘੱਟ ਕੇ 122 ਅਰਬ ਡਾਲਰ, ਸਟੀਵ ਬਾਲਮਰ ਦੀ ਦੌਲਤ 2.16 ਅਰਬ ਡਾਲਰ ਘਟ ਕੇ 115 ਅਰਬ ਡਾਲਰ ਰਹਿ ਗਈ ਹੈ।

ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਦੀ ਦੌਲਤ 1.3 ਅਰਬ ਡਾਲਰ ਘੱਟ ਕੇ 114.7 ਬਿਲੀਅਨ ਡਾਲਰ ਅਤੇ ਓਰੇਕਲ ਕਾਰਪ ਦੇ ਸਹਿ-ਸੰਸਥਾਪਕ ਲੈਰੀ ਐਲੀਸਨ ਦੀ ਸੰਪਤੀ 2.6 ਅਰਬ ਡਾਲਰ ਘਟ ਕੇ 107 ਅਰਬ ਡਾਲਰ ਰਹਿ ਗਈ। ਇਸ ਦੇ ਨਾਲ ਹੀ ਦੁਨੀਆ ਦੇ 10ਵੇਂ ਸਭ ਤੋਂ ਅਮੀਰ ਵਾਰਨ ਬਫੇ ਦੀ ਸੰਪਤੀ 34.5 ਕਰੋੜ ਡਾਲਰ ਵਧ ਕੇ 102 ਅਰਬ ਡਾਲਰ ਹੋ ਗਈ ਹੈ। ਬਲੂਮਬਰਗ ਇੰਡੈਕਸ ਦੇ ਅਨੁਸਾਰ, ਅਮਰੀਕਾ ਦੇ ਚੋਟੀ ਦੇ 10 ਟੈਕਨਾਲੋਜੀ ਅਰਬਪਤੀਆਂ ਨੇ ਸੰਯੁਕਤ ਰੂਪ ਨਾਲ 27.4 ਅਰਬ ਡਾਲਰ ਦੀ ਦੌਲਤ ਗੁਆ ਦਿੱਤੀ ਹੈ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਕਰੋੜਾਂ ਦਾ ਨਿਵੇਸ਼ ਕਰੇਗਾ 'ਆਯੁਸ਼ ਮੰਤਰਾਲਾ' , ਵਧਣਗੇ ਆਮਦਨ ਦੇ ਸਾਧਨ

ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੀ ਦੌਲਤ ਵੀ ਘਟੀ ਹੈ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਜਾਇਦਾਦ ਹੁਣ 3.13 ਅਰਬ ਡਾਲਰ ਘਟ ਕੇ 90.6 ਅਰਬ ਡਾਲਰ ਰਹਿ ਗਈ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਜਾਇਦਾਦ ਨੂੰ 53.5 ਕਰੋੜ ਡਾਲਰ ਦਾ ਝਟਕਾ ਲੱਗਾ ਹੈ ਅਤੇ ਇਹ ਘੱਟ ਕੇ 77.2 ਅਰਬ ਡਾਲਰ 'ਤੇ ਆ ਗਿਆ ਹੈ। ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹਨ, ਜਦੋਂ ਕਿ ਅਡਾਨੀ ਦੇਸ਼ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ।

ਕੀ ਕਾਰਨ ਹੈ

ਅਰਬਪਤੀਆਂ ਦੀ ਦੌਲਤ ਵਿੱਚ ਵੱਡੀ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਹੈ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਹੈ। ਓਮੀਕਰੋਨ ਦੀਆਂ ਚਿੰਤਾਵਾਂ ਕਾਰਨ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਦਬਾਅ ਹੇਠ ਆ ਰਹੇ ਹਨ। ਇਸ ਕਾਰਨ ਅਰਬਪਤੀਆਂ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸਟਾਕ ਵੀ ਡਿੱਗ ਰਹੇ ਹਨ।

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ!  ਛੋਟੇ ਦੁਕਾਨਦਾਰ ਤੇ ਉਤਪਾਦਕ ਕਾਰੋਬਾਰ ਬੰਦ ਕਰਨ ਲਈ ਹੋਏ ਮਜਬੂਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News