Elon Musk ਨੇ 'Open AI' ਵਿਰੁੱਧ ਦਾਇਰ ਕੀਤਾ ਮੁਕੱਦਮਾ, ਜਾਣੋ ਕੀ ਹੈ ਵਜ੍ਹਾ

Tuesday, Aug 06, 2024 - 05:42 PM (IST)

ਲਾਸ ਏਂਜਲਸ (ਏਜੰਸੀ) : ਮਸ਼ਹੂਰ ਉਦਯੋਗਪਤੀ ਐਲੋਨ ਮਸਕ ਨੇ ਸੋਮਵਾਰ ਨੂੰ ‘ਓਪਨਏਆਈ’ ਅਤੇ ਇਸ ਦੇ ਦੋ ਸੰਸਥਾਪਕਾਂ – ਸੈਮ ਓਲਟਮੈਨ ਅਤੇ ਗ੍ਰੇਗ ਬ੍ਰੋਕਮੈਨ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ 'ਚੈਟਜੀਪੀਟੀ' ਨਿਰਮਾਤਾ ਨੇ ਮੁਨਾਫ਼ਾ ਕਮਾਉਣ ਦੀ ਬਜਾਏ ਜਨਤਾ ਦੇ ਭਲੇ ਲਈ ਕੰਮ ਕਰਨ ਦੇ ਆਪਣੇ ਮੂਲ ਉਦੇਸ਼ਾਂ ਨਾਲ ਧੋਖਾ ਕੀਤਾ ਹੈ।

ਉੱਤਰੀ ਕੈਲੀਫੋਰਨੀਆ ਦੀ ਸੰਘੀ ਅਦਾਲਤ ਵਿੱਚ ਦਾਇਰ ਮੁਕੱਦਮੇ ਵਿਚ ਮਸਕ ਦੇ ਕੇਸ ਨੂੰ "ਲੋਭ ਬਨਾਮ ਪਰਉਪਕਾਰ" ਵਜੋਂ ਦਰਸਾਉਂਦਾ ਹੈ। ਸ਼ਿਕਾਇਤ ਅਨੁਸਾਰ, ਓਲਟਮੈਨ ਅਤੇ ਮੁਕੱਦਮੇ ਵਿੱਚ ਨਾਮਜ਼ਦ ਹੋਰਾਂ ਨੇ "ਜਾਣ ਬੁਝ ਕੇ ਮਸਕ ਨੂੰ ਧੋਖਾ ਦਿੱਤਾ ਅਤੇ ਨਕਲੀ ਬੁੱਧੀ (AI) ਦੁਆਰਾ ਪੈਦਾ ਹੋ ਰਹੇ ਖਤਰਿਆਂ ਬਾਰੇ ਮਸਕ ਦੀਆਂ ਮਾਨਵਤਾਵਾਦੀ ਚਿੰਤਾਵਾਂ ਦੀ ਅਣਦੇਖੀ ਕੀਤੀ। 

ਮਸਕ ਨੇ 2015 ਵਿੱਚ ਓਪਨਏਆਈ ਦੀ ਸਥਾਪਨਾ ਕੀਤੀ ਅਤੇ ਸਭ ਤੋਂ ਪਹਿਲਾਂ ਨਿਵੇਸ਼ ਕੀਤਾ ਸੀ ਅਤੇ ਉਹ ਓਲਟਮੈਨ ਦੇ ਨਾਲ ਇਸਦੇ ਬੋਰਡ ਦਾ ਸਹਿ-ਚੇਅਰਮੈਨ ਹੈ। ਮੁਕੱਦਮੇ ਵਿੱਚ, ਮਸਕ ਨੇ ਕਿਹਾ ਕਿ ਉਸਨੇ ਲੱਖਾਂ ਦਾ ਨਿਵੇਸ਼ ਕੀਤਾ ਅਤੇ ਓਪਨਏਆਈ ਲਈ ਚੋਟੀ ਦੇ ਸਿਖ਼ਰ ਆਰਟੀਫਿਸ਼ਿਅਲ ਖੋਜ ਵਿਗਿਆਨੀਆਂ ਦੀ ਭਰਤੀ ਕੀਤੀ। ਮਸਕ ਨੇ 2018 ਦੇ ਸ਼ੁਰੂ ਵਿੱਚ ਆਪਣੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਸੀ। ਟੇਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਸਕ ਨੇ ਜੂਨ ਵਿੱਚ ਬਿਨਾਂ ਕੋਈ ਕਾਰਨ ਦੱਸੇ ਓਪਨਏਆਈ ਵਿਰੁੱਧ ਪਹਿਲਾਂ ਦਾ ਮੁਕੱਦਮਾ ਵਾਪਸ ਲੈ ਲਿਆ ਸੀ।

ਮੁਕੱਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਮਸਕ ਨੇ ਓਲਟਮੈਨ ਅਤੇ ਬ੍ਰੋਕਮੈਨ ਨਾਲ ਇੱਕ ਸਮਝੌਤਾ ਕੀਤਾ ਸੀ ਕਿ ਉਹ ਇਸ AI ਕੰਪਨੀ ਨੂੰ ਗੈਰ-ਲਾਭਕਾਰੀ ਰੱਖਣਗੇ, ਜੋ ਜਨਤਾ ਦੇ ਫਾਇਦੇ ਲਈ ਤਕਨਾਲੋਜੀ ਵਿਕਸਿਤ ਕਰੇਗੀ। 

ਉਸੇ ਸਮੇਂ, ਓਪਨਏਆਈ ਨੇ ਮਾਰਚ ਵਿੱਚ ਮਸਕ ਦੁਆਰਾ ਭੇਜੀ ਗਈ ਈਮੇਲ ਜਾਰੀ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸਨੇ ਮੁਨਾਫਾ ਕਮਾਉਣ ਲਈ ਇਸ ਕੰਪਨੀ ਨੂੰ ਬਣਾਉਣ ਦਾ ਸਮਰਥਨ ਕੀਤਾ ਸੀ।


Harinder Kaur

Content Editor

Related News