ਇਲੈਕਟ੍ਰੀਕਲ ਕੰਪਨੀਆਂ ਦੀ ਵਧੀ ਮੁਸ਼ਕਿਲ, ਏਅਰ ਕੰਡੀਸ਼ਨਰ-ਪੱਖੇ-ਗੀਜ਼ਰ ਹੋਣਗੇ ਮਹਿੰਗੇ

Thursday, Aug 20, 2026 - 04:48 PM (IST)

ਇਲੈਕਟ੍ਰੀਕਲ ਕੰਪਨੀਆਂ ਦੀ ਵਧੀ ਮੁਸ਼ਕਿਲ, ਏਅਰ ਕੰਡੀਸ਼ਨਰ-ਪੱਖੇ-ਗੀਜ਼ਰ ਹੋਣਗੇ ਮਹਿੰਗੇ

ਬਿਜ਼ਨੈੱਸ ਡੈਸਕ  - ਤਾਂਬੇ ਦੀਆਂ ਕੀਮਤਾਂ ’ਚ ਲਗਾਤਾਰ ਤੇਜ਼ੀ ਨੇ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਦੀ ਚਿੰਤਾ ਵਧਾ ਦਿੱਤੀ ਹੈ। ਅਗਸਤ 2026 ’ਚ ਐੱਮ. ਸੀ. ਐੱਮ. ’ਤੇ ਤਾਂਬੇ ਦਾ ਭਾਅ ਲੱਗਭਗ 1,400 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ। ਤਾਂਬਾ ਬਿਜਲੀ ਦੇ ਉਪਕਰਨਾਂ ’ਚ ਵਰਤੋਂ ਹੋਣ ਵਾਲੀਆਂ ਮੁੱਖ ਧਾਤਾਂ ’ਚ ਸ਼ਾਮਲ ਹੈ। ਅਜਿਹੇ ’ਚ ਜੇਕਰ ਇਸ ਦੀਆਂ ਕੀਮਤਾਂ ਲੰਮੇ ਸਮੇਂ ਤੱਕ ਉੱਚੀਆਂ ਬਣੀਆਂ ਰਹਿੰਦੀਆਂ ਹਨ, ਤਾਂ ਕੰਪਨੀਆਂ ਦੀ ਉਤਪਾਦਨ ਲਾਗਤ ਵਧ ਸਕਦੀ ਹੈ ਅਤੇ ਇਸ ਦਾ ਅਸਰ ਖਪਤਕਾਰਾਂ ’ਤੇ ਵੀ ਪੈ ਸਕਦਾ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਏਅਰ ਕੰਡੀਸ਼ਨਰ ਅਤੇ ਰੈਫ੍ਰੀਜਰੇਟਰ ’ਚ ਮੋਟਰ, ਵਾਇਰਿੰਗ ਅਤੇ ਕਈ ਮੁੱਖ ਹਿੱਸਿਆਂ ’ਚ ਤਾਂਬੇ ਦੀ ਵਰਤੋਂ ਹੁੰਦੀ ਹੈ। ਅਜਿਹੇ ’ਚ ਕਾਪਰ ਮਹਿੰਗਾ ਹੋਣ ਨਾਲ ਇਨ੍ਹਾਂ ਦੇ ਨਿਰਮਾਣ ਦੀ ਲਾਗਤ ਵਧ ਸਕਦੀ ਹੈ। ਕੰਪਨੀਆਂ ਵਧੀ ਹੋਈ ਲਾਗਤ ਦਾ ਕੁਝ ਹਿੱਸਾ ਖੁਦ ਬਰਦਾਸ਼ਤ ਕਰ ਸਕਦੀਆਂ ਹਨ ਪਰ ਕੀਮਤਾਂ ’ਚ ਤੇਜ਼ੀ ਲੰਮੇ ਸਮੇਂ ਤੱਕ ਜਾਰੀ ਰਹਿਣ ’ਤੇ ਉਤਪਾਦਾਂ ਦੇ ਭਾਅ ਵਧਾਉਣ ਦਾ ਦਬਾਅ ਬਣ ਸਕਦਾ ਹੈ।

ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ

ਪੱਖੇ ਅਤੇ ਗੀਜ਼ਰ ’ਚ ਵਰਤੋਂ ਹੋਣ ਵਾਲੀ ਮੋਟਰ ਅਤੇ ਵਾਇਰਿੰਗ ’ਚ ਵੀ ਤਾਂਬੇ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ, ਇਸ ਲਈ ਕਾਪਰ ਦੀ ਕੀਮਤ ’ਚ ਲਗਾਤਾਰ ਵਾਧਾ ਇਨ੍ਹਾਂ ਉਤਪਾਦਾਂ ਦੀ ਲਾਗਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਕੰਪਨੀਆਂ ਲਾਗਤ ਘਟਾਉਣ ਲਈ ਦੂਜੇ ਉਪਾਅ ਅਪਣਾ ਸਕਦੀਆਂ ਹਨ ਪਰ ਲੰਮੇ ਸਮੇਂ ਤੱਕ ਤਾਂਬਾ ਮਹਿੰਗਾ ਰਹਿਣ ’ਤੇ ਇਸ ਦਾ ਅਸਰ ਬਾਜ਼ਾਰ ਕੀਮਤਾਂ ’ਚ ਦਿਖਾਈ ਦੇ ਸਕਦਾ ਹੈ।

ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...

ਗਲੋਬਲ ਮੰਗ ਵਧਣ ਨਾਲ ਤਾਂਬੇ ’ਚ ਤੇਜ਼ੀ

ਤਾਂਬੇ ਦੀਆਂ ਕੀਮਤਾਂ ’ਚ ਤੇਜ਼ੀ ਦੇ ਪਿੱਛੇ ਗਲੋਬਲ ਪੱਧਰ ’ਤੇ ਵਧਦੀ ਮੰਗ ਅਤੇ ਸੀਮਤ ਸਪਲਾਈ ਮੁੱਖ ਕਾਰਨ ਹਨ। ਬਿਜਲੀ ਦਾ ਬਿਹਤਰ ਸੁਚਾਲਕ ਹੋਣ ਕਾਰਨ ਤਾਂਬੇ ਦੀ ਵਰਤੋਂ ਤਾਰ, ਮੋਟਰ, ਟ੍ਰਾਂਸਫਾਰਮਰ ਅਤੇ ਵੱਖ-ਵੱਖ ਇਲੈਕਟ੍ਰੀਕਲ ਉਪਕਰਨਾਂ ’ਚ ਵੱਡੇ ਪੱਧਰ ’ਤੇ ਹੁੰਦੀ ਹੈ। ਇਲੈਕਟ੍ਰਿਕ ਵਾਹਨਾਂ, ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਵਿਸਥਾਰ ਨਾਲ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ। ਉੱਥੇ ਹੀ ਨਵੀਂ ਤਾਂਬੇ ਦੀ ਖਾਨ ਸ਼ੁਰੂ ਕਰਨ ’ਚ ਕਈ ਸਾਲ ਲੱਗਦੇ ਹਨ, ਜਿਸ ਨਾਲ ਸਪਲਾਈ ਤੁਰੰਤ ਵਧਾਉਣਾ ਆਸਾਨ ਨਹੀਂ ਹੈ।

ਇਹ ਵੀ ਪੜ੍ਹੋ :  ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਭਾਰਤ ’ਚ ਵੀ ਵਧ ਰਹੀ ਹੈ ਤਾਂਬੇ ਦੀ ਖਪਤ

ਭਾਰਤ ’ਚ ਬਿਜਲੀ, ਨਿਰਮਾਣ, ਬੁਨਿਆਦੀ ਢਾਂਚੇ ਅਤੇ ਇਲੈਕਟ੍ਰਿਕ ਵਾਹਨਾਂ ਦੇ ਵਿਸਥਾਰ ਨਾਲ ਤਾਂਬੇ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਇੰਟਰਨੈਸ਼ਨਲ ਕਾਪਰ ਐਸੋਸੀਏਸ਼ਨ ਇੰਡੀਆ ਅਨੁਸਾਰ ਵਿੱਤੀ ਸਾਲ 2025 ’ਚ ਦੇਸ਼ ’ਚ ਤਾਂਬੇ ਦੀ ਮੰਗ ਸਾਲਾਨਾ ਆਧਾਰ ’ਤੇ 9.3 ਫੀਸਦੀ ਵਧ ਕੇ ਲੱਗਭਗ 1.878 ਮਿਲੀਅਨ ਟਨ ਹੋ ਗਈ। ਸੋਲਰ ਅਤੇ ਪੌਣ ਊਰਜਾ ਪ੍ਰਾਜੈਕਟਾਂ, ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀ ਸਟੋਰੇਜ ਖੇਤਰ ਦੇ ਵਿਸਥਾਰ ਨਾਲ ਆਉਣ ਵਾਲੇ ਸਾਲਾਂ ’ਚ ਮੰਗ ਹੋਰ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਖੁਦ ਦੀ ਜਵਾਨੀ ਕਿਹੋ-ਜਿਹੀ ਸੀ? ਕੰਗਣਾ ਰਣੌਤ 'ਤੇ ਭੜਕੇ ਬਾਬਾ ਰਾਮਦੇਵ, ਕਿਹਾ-ਵਿਗੜੇ ਦਿਮਾਗ ਦੀ ਨਿਸ਼ਾਨੀ
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News