ਤੁਰਕੀ ਨੂੰ ਜ਼ੋਰਦਾਰ ਝਟਕਾ! ਇਸ ਦੇਸ਼ ਨੂੰ ਪਸੰਦ ਆਈ ਭਾਰਤੀ ਕਣਕ ਦੀ ਕੁਆਲਿਟੀ

Sunday, Jun 12, 2022 - 12:06 PM (IST)

ਤੁਰਕੀ ਨੂੰ ਜ਼ੋਰਦਾਰ ਝਟਕਾ! ਇਸ ਦੇਸ਼ ਨੂੰ ਪਸੰਦ ਆਈ ਭਾਰਤੀ ਕਣਕ ਦੀ ਕੁਆਲਿਟੀ

ਨਵੀਂ ਦਿੱਲੀ (ਇੰਟ.) – ਮਿਸਰ ਨੇ 55,000 ਟਨ ਭਾਰਤੀ ਕਣਕ ਦੀ ਪਹਿਲੀ ਖੇਪ ਨੂੰ ਮਨਜ਼ੂਰੀ ਦੇ ਦਿੱਤੀ ਹੈ, ਇਹ ਤੁਰਕੀ ਲਈ ਜ਼ੋਰਦਾਰ ਝਟਕਾ ਹੈ। ਮਿਸਰ ਦੀ ਅਲੈਕਜੇਂਡ੍ਰੀਆ ਬੰਦਰਗਾਹ ’ਤੇ ਪਹਿਲੀ ਖੇਪ ਪਹੁੰਚਣ ਤੋਂ ਬਾਅਦ ਕਣਕ ਦੀ ਜਾਂਚ ਕੀਤੀ ਗਈ ਅਤੇ ਤੈਅ ਮਾਪਦੰਡਾਂ ’ਤੇ ਖਰਾ ਉਤਰਨ ਤੋਂ ਬਾਅਦ ਹਰੀ ਝੰਡੀ ਮਿਲੀ। ਖਬਰਾਂ ਮੁਤਾਬਕ ਮਿਸਰ ਨੇ ਭਾਰਤ ਵਲੋਂ ਭੇਜੀ ਕਣਕ ਕਣਕ ਦੀ ਗੁਣਵੱਤਾ ਦੀ ਸ਼ਲਾਘਾ ਕੀਤੀ ਹੈ।

ਇਹ ਵੀ ਪੜ੍ਹੋ : ਭਰਮਾਊ ਇਸ਼ਤਿਹਾਰਾਂ ਨੂੰ ਰੋਕਣ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਪਿਛਲੇ ਕੁੱਝ ਦਿਨਾਂ ਤੋਂ ਭਾਰਤੀ ਕਣਕ ਨੂੰ ਲੈ ਕੇ ਕਾਫੀ ਹੰਗਾਮਾ ਮਚਿਆ ਹੋਇਆ ਹੈ। ਹਾਲ ਹੀ ’ਚ ਤੁਰਕੀ ਨੇ ਭਾਰਤੀ ਕਣਕ ਦੀ ਖੇਪ ਨੂੰ ਇਹ ਕਹਿ ਕੇ ਮੋੜ ਦਿੱਤਾ ਸੀ ਕਿ ਇਸ ’ਚ ਰੂਬੇਲਾ ਵਾਇਰਸ ਪਾਇਆ ਗਿਆ ਹੈ ਪਰ ਭਾਰਤ ਵਲੋਂ ਭੇਜੀ ਗਈ ਕਣਕ ਦੀ ਪਹਿਲੀ ਖੇਪ ਨੂੰ ਮਿਸਰ ਨੇ ਸਵੀਕਾਰ ਕਰ ਲਿਆ ਹੈ। ਨਾਲ ਹੀ ਕਣਕ ਨੂੰ ਸਾਰੀ ਤਰ੍ਹਾਂ ਦੀ ਜਾਂਚ ’ਚ ਸਹੀ ਪਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਕਣਕ ਵੇਚਣ ਲਈ ਮਿਸਰ ਸਭ ਤੋਂ ਔਖਾ ਤੇ ਵੱਡਾ ਬਾਜ਼ਾਰ ਹੈ ਅਤੇ ਜਿਸ ਤਰ੍ਹਾਂ ਮਿਸਰ ਨੇ ਭਾਰਤੀ ਕਣਕ ਦੀ ਪਹਿਲੀ ਖੇਪ ਨੂੰ ਸਵੀਕਾਰ ਕੀਤਾ ਹੈ। ਇਹ ਤੁਰਕੀ ਲਈ ਇਕ ਜ਼ੋਰਦਾਰ ਝਟਕਾ ਹੈ, ਜਿਸ ਨੇ ਦੋ ਹਫਤੇ ਪਹਿਲਾਂ ਹੀ ਕਣਕ ਦੀ ਖੇਪ ਨੂੰ ਮੋੜ ਦਿੱਤਾ ਸੀ। ਐਕਸਪੋਰਟਰਾਂ ਦਾ ਮੰਨਣਾ ਹੈ ਿਕ ਮਿਸਰ ਨੂੰ ਕਣਕ ਦੀ ਐਕਸਪੋਰਟ ਨਾਲ ਵਪਾਰ ਦੇ ਮੌਕੇ ਖੁੱਲ੍ਹਣਗੇ।

ਇਹ ਵੀ ਪੜ੍ਹੋ : ਲਗਾਤਾਰ ਦੋ ਹਫ਼ਤਿਆਂ ਦੇ ਵਾਧੇ ਤੋਂ ਬਾਅਦ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਆਈ ਗਿਰਾਵਟ, ਸੋਨੇ ਦਾ ਭੰਡਾਰ ਵੀ ਘਟਿਆ

ਪਾਬੰਦੀਆਂ ਤੋਂ ਪਹਿਲਾਂ ਹੋਈ ਸੀ ਡੀਲ

ਭਾਰਤ ਨੇ 13 ਮਈ ਨੂੰ ਕਣਕ ਐਕਸਪੋਰਟ ’ਤੇ ਪਾਬੰਦੀ ਲਗਾ ਦਿੱਤੀ ਸੀ ਪਰ ਮਿਸਰ ਨੂੰ ਪਹੁੰਚੀ ਕਣਕ ਦੀ ਪਹਿਲੀ ਖੇਪ ਦੀ ਵਿਕਰੀ ਸਰਕਾਰ ਵਲੋਂ ਪਾਬੰਦੀ ਲਗਾਉਣ ਤੋਂ ਪਹਿਲਾਂ ਹੋਈ ਸੀ। ਐਕਸਪੋਰਟ ਤੋਂ ਪਹਿਲਾਂ ਮਿਸਰ ਦੀ ਇਕ ਅਧਿਕਾਰਕ ਟੀਮ ਨੇ ਭਾਰਤ ਦਾ ਦੌਰਾ ਕਰ ਕੇ ਕਈ ਸਹੂਲਤਾਂ ਦੀ ਜਾਂਚ ਕੀਤੀ ਸੀ। ਇਸ ਤੋਂ ਬਾਅਦ ਡੀਲ ਫਾਈਨਲ ਹੋਈ ਸੀ।

ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ

ਮਿਸਰ ਲਈ ਕਣਕ ਨੂੰ ਜਦੋਂ ਜਹਾਜ਼ ’ਚ ਲੋਡ ਕੀਤਾ ਜਾ ਰਿਹਾ ਸੀ ਤਾਂ ਉਸੇ ਦੌਰਾਨ ਸਰਕਾਰ ਨੇ ਕਣਕ ਦੀ ਐਕਸਪੋਰਟ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ ਪਰ ਲੈਟਰ ਆਫ ਕ੍ਰੈਡਿਟ ਜਾਰੀ ਕੀਤਾ ਜਾ ਚੁੱਕਾ ਸੀ, ਇਸ ਲਈ ਕਣਕ ਦੀ ਖੇਪ ਨੂੰ ਭੇਜਣ ’ਚ ਕੋਈ ਸਮੱਸਿਆ ਨਹੀਂ ਸੀ। ਭਾਰਤ ਮਿਸਰ ਨੂੰ ਇਸ ਸਾਲ 5 ਲੱਖ ਟਨ ਕਣਕ ਐਕਸਪੋਰਟ ਕਰਨ ’ਤੇ ਸਹਿਮਤ ਹੋ ਗਿਆ ਹੈ। ਭਾਰਤ ਸਰਕਾਰ ਛੇਤੀ ਹੀ ਕਣਕ ਦੀ ਖੇਪ ਨੂੰ ਐਕਸਪੋਰਟ ਕਰਨ ਦੀ ਮਨਜ਼ੂਰੀ ਦੇ ਸਕਦੀ ਹੈ।

ਇਹ ਵੀ ਪੜ੍ਹੋ : AGA ਦੀ ਰਿਪੋਰਟ 'ਚ ਦਾਅਵਾ : US ਦੇ Casinos 'ਚ ਜੁਆਰੀਆਂ ਦੇ ਡੁੱਬੇ 5.3 ਬਿਲੀਅਨ ਡਾਲਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News