ਭਾਰਤ ਨਾਲ ਪ੍ਰਸਤਾਵਿਤ ਸਮਝੌਤੇ ’ਚ ਕਈ ਉਤਪਾਦਾਂ ’ਤੇ ਵਪਾਰ ਰੁਕਾਵਟਾਂ ’ਚ ਕਮੀ ਚਾਹੁੰਦੈ EFTA
Monday, Aug 28, 2023 - 02:37 PM (IST)
ਨਵੀਂ ਦਿੱਲੀ (ਭਾਸ਼ਾ) - 4 ਦੇਸ਼ਾਂ ਦਾ ਸਮੂਹ ਈ. ਐੱਫ. ਟੀ. ਏ. ਭਾਰਤ ਨਾਲ ਪ੍ਰਸਤਾਵਿਤ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਲਈ ਮਸ਼ੀਨ ਟੂਲਸ, ਉੱਨਤ ਰਸਾਇਣ, ਫਾਰਮਾ, ਚਾਕਲੇਟ, ਨਾਰਵੇ ਅਤੇ ਆਈਸਲੈਂਡ ਦੀ ਮੱਛੀ ਆਦਿ ਉਤਪਾਦਾਂ ’ਤੇ ਵਪਾਰ ਰੁਕਾਵਟਾਂ ’ਚ ਕਮੀ ਚਾਹੁੰਦਾ ਹੈ। ਸਵਿੱਟਜ਼ਰਲੈਂਡ ਦੇ ਆਰਥਿਕ ਮਾਮਲਿਆਂ ਦੀ ਮੰਤਰੀ ਹੇਲੇਨ ਬੁਡਲਿਗਰ ਅਰਟਿਡਾ ਨੇ ਇਹ ਗੱਲ ਕਹੀ ਹੈ।
ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ
ਉਨ੍ਹਾਂ ਕਿਹਾ ਕਿ ਭਾਰਤ ਦੇ ਨਾਲ ਈ. ਐੱਫ. ਟੀ. ਏ. ਵਸਤਾਂ, ਸੇਵਾਵਾਂ ਅਤੇ ਬੌਧਿਕ ਜਾਇਦਾਦ ਅਧਿਕਾਰ (ਆਈ. ਪੀ. ਆਰ.) ਵਰਗੇ ਖੇਤਰਾਂ ’ਚ ਇਕ ਮਹੱਤਵਪੂਰਨ ਅਤੇ ਵਿਆਪਕ ਸਮਝੌਤਾ ਚਾਹੁੰਦਾ ਹੈ। ਭਾਰਤ ਅਤੇ ਯੂਰਪੀ ਮੁਕਤ ਵਪਾਰ ਸੰਘ (ਈ. ਐੱਫ. ਟੀ. ਏ.) ਦੇ ਦੇਸ਼ ਆਈਸਲੈਂਡ, ਲਿਕਟੇਂਸਟੀਨ, ਨਾਰਵੇ ਅਤੇ ਸਵਿੱਟਜ਼ਰਲੈਂਡ ਦੋਵਾਂ ਖੇਤਰਾਂ ’ਚ ਆਰਥਿਕ ਸਬੰਧਾਂ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਵਪਾਰ ਅਤੇ ਆਰਥਿਕ ਭਾਗੀਦਾਰੀ ਸਮਝੌਤੇ (ਟੀ. ਈ. ਪੀ. ਏ.) ’ਤੇ ਗੱਲਬਾਤ ਕਰ ਰਹੇ ਹਨ।
ਸਮਝੌਤੇ ’ਤੇ ਗੱਲਬਾਤ ਆਧਿਕਾਰਕ ਤੌਰ ’ਤੇ ਜਨਵਰੀ, 2008 ’ਚ ਸ਼ੁਰੂ ਹੋਈ ਸੀ। 2013 ਤੱਕ 13 ਦੌਰ ਦੀ ਗੱਲਬਾਤ ਹੋਈ ਸੀ। ਅਕਤੂਬਰ, 2016 ’ਚ ਗੱਲਬਾਤ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8