ਆਯਾਤ ਡਿਊਟੀ ਘਟਾਉਣ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਆਈ ਵੱਡੀ ਗਿਰਾਵਟ : ਸਰਕਾਰ

Saturday, Sep 18, 2021 - 02:57 PM (IST)

ਆਯਾਤ ਡਿਊਟੀ ਘਟਾਉਣ ਕਾਰਨ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਆਈ ਵੱਡੀ ਗਿਰਾਵਟ : ਸਰਕਾਰ

ਨਵੀਂ ਦਿੱਲੀ - ਸਰਕਾਰ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਆਯਾਤ ਡਿਊਟੀ ਦੀ ਮਿਆਰੀ ਦਰ ਵਿੱਚ ਕਟੌਤੀ ਤੋਂ ਬਾਅਦ ਖਾਣ ਵਾਲੇ ਤੇਲ ਦੀਆਂ ਰੋਜ਼ਾਨਾ ਥੋਕ ਕੀਮਤਾਂ ਵਿੱਚ ਗਿਰਾਵਟ ਆਈ ਹੈ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਮ ਤੇਲ ਦੀ ਥੋਕ ਕੀਮਤ ਵਿੱਚ 2.50 ਪ੍ਰਤੀਸ਼ਤ, ਸਰ੍ਹੋਂ ਦੇ ਤੇਲ ਵਿੱਚ 0.97 ਪ੍ਰਤੀਸ਼ਤ, ਸੂਰਜਮੁਖੀ ਦੇ ਤੇਲ ਵਿੱਚ 1.30 ਪ੍ਰਤੀਸ਼ਤ ਅਤੇ ਸਬਜ਼ੀਆਂ ਦੇ ਤੇਲ ਵਿੱਚ 0.71 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ 10 ਹਜ਼ਾਰ ਰੁਪਏ ਘਟੇ ਸੋਨੇ ਦੇ ਭਾਅ, 5 ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚੀ ਕੀਮਤ

ਮੰਤਰਾਲੇ ਦਾ ਕਹਿਣਾ ਹੈ ਕਿ ਕੀਮਤਾਂ ਨੂੰ ਕੰਟਰੋਲ ਕਰਨ ਲਈ ਇੱਕ ਹਫਤਾ ਪਹਿਲਾਂ ਖਾਣ ਵਾਲੇ ਤੇਲ 'ਤੇ ਡਿਊਟੀ ਦੀ ਮਿਆਰੀ ਦਰ ਘਟਾਉਣ ਦੇ ਕੇਂਦਰ ਦੇ ਦਲੇਰਾਨਾ ਕਦਮ ਦੇ ਬਾਅਦ, ਰੋਜ਼ਾਨਾ ਥੋਕ ਕੀਮਤਾਂ ਵਿੱਚ ਵੱਡਾ ਅੰਤਰ ਆਇਆ ਹੈ। ਰੀਲੀਜ਼ ਦੇ ਅਨੁਸਾਰ, ਪੈਕ ਕੀਤੇ ਪਾਮ ਤੇਲ ਦੀਆਂ ਰੋਜ਼ਾਨਾ ਥੋਕ ਕੀਮਤਾਂ ਵਿੱਚ 2.50 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਤਿਲ ਦੇ ਤੇਲ ਵਿੱਚ 2.08 ਪ੍ਰਤੀਸ਼ਤ, ਨਾਰੀਅਲ ਦੇ ਤੇਲ ਵਿੱਚ 1.72 ਪ੍ਰਤੀਸ਼ਤ, ਮੂੰਗਫਲੀ ਦੇ ਤੇਲ ਵਿੱਚ 1.38 ਪ੍ਰਤੀਸ਼ਤ, ਸੂਰਜਮੁਖੀ ਦੇ ਤੇਲ ਵਿੱਚ 1.30 ਪ੍ਰਤੀਸ਼ਤ, ਸਰ੍ਹੋਂ ਦੇ ਤੇਲ ਵਿੱਚ 0.97 ਪ੍ਰਤੀਸ਼ਤ, ਸਬਜ਼ੀਆਂ ਅਤੇ ਪੈਕ ਕੀਤੇ ਜਾਣ ਵਾਲੇ ਸੋਇਆ ਤੇਲ ਦੇ ਥੋਕ ਮੁੱਲਾਂ ਵਿੱਚ 0.68 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਦੁਨੀਆ ਭਰ ’ਚ ਡਾਇਮੰਡ ਦੀ ਮੰਗ ਵਧੀ, ਫਿਰ ਵੀ ਉਦਯੋਗ ਨੂੰ ਕਰਨਾ ਪੈ ਰਿਹੈ ਸੰਕਟ ਦਾ ਸਾਹਮਣਾ

ਸਰਕਾਰ ਨੇ 10 ਸਤੰਬਰ ਨੂੰ ਜਾਰੀ ਬਿਆਨ ਦੇ ਤਹਿਤ ਕੱਚੇ ਪਾਮ ਤੇਲ, ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁੱਖੀ ਤੇਲ 'ਤੇ ਡਿਊਟੀ ਦੀ ਮਿਆਰੀ ਦਰ ਨੂੰ ਹੋਰ ਘਟਾ ਕੇ 2.5 ਫ਼ੀਸਦੀ ਕਰ ਦਿੱਤਾ ਹੈ। ਇਸੇ ਤਰ੍ਹਾਂ ਰਿਫਾਇੰਡ ਪਾਮ ਤੇਲ, ਰਿਫਾਇੰਡ ਸੋਇਆਬੀਨ ਤੇਲ ਅਤੇ ਰਿਫਾਇੰਡ ਸੂਰਜਮੁੱਖੀ ਤੇਲ 'ਤੇ ਡਿਊਟੀ ਦੀ ਮਿਆਰੀ ਦਰ 'ਚ ਕਟੌਤੀ ਕਰਦੇ ਹੋਏ ਉਸ ਨੂੰ 32.5 ਫ਼ੀਸਦੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਗੂਗਲ ’ਤੇ 17.7 ਕਰੋੜ ਡਾਲਰ ਦਾ ਜੁਰਮਾਨਾ ਲਗਾਉਣ ਦੀ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News