ਖ਼ੁਸ਼ਖ਼ਬਰੀ! ਜਲਦ ਸਸਤਾ ਹੋ ਸਕਦਾ ਹੈ ਖਾਣ ਵਾਲਾ ਤੇਲ, ਸਰਕਾਰ ਚੁੱਕੇਗੀ ਇਹ ਕਦਮ

05/11/2021 2:24:32 PM

ਨਵੀਂ ਦਿੱਲੀ : ਕੋਰੋਨਾ ਆਫ਼ਤ ਦਰਮਿਆਨ ਦੇਸ਼ ਵਿਚ ਤੇਲ ਦੀਆਂ ਤੇਜ਼ੀ ਕੀਮਤਾਂ ਵਿਚ ਵਾਧੇ ਨੇ ਆਮ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਤੇਲ ਦੀਆਂ ਵਧਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਸਰਕਾਰ ਨੇ ਕੁਝ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਨਤੀਜੇ ਵਜੋਂ ਜਲਦ ਹੀ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿਚ ਗਿਰਾਵਟ ਵੇਖੀ ਜਾ ਸਕਦੀ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਯੋਜਨਾ ਨਾਲ, ਖਾਣ ਵਾਲਾ ਤੇਲ ਜਲਦੀ ਹੀ ਸਸਤਾ ਹੋ ਜਾਵੇਗਾ। ਸਰਕਾਰ ਨੇ ਸੋਮਵਾਰ ਨੂੰ ਉਮੀਦ ਜਤਾਈ ਹੈ ਕਿ ਬੰਦਰਗਾਹ 'ਤੇ ਕਲੀਅਰੈਂਸ ਦੇ ਇੰਤਜ਼ਾਰ 'ਚ ਫਸੇ ਆਯਾਤ ਸਟਾਕਾਂ ਦੀ ਰਿਹਾਈ ਤੋਂ ਬਾਅਦ ਖਾਣ ਵਾਲੇ ਤੇਲਾਂ ਦੀ ਪ੍ਰਚੂਨ ਕੀਮਤਾਂ 'ਚ ਨਰਮੀ ਆਵੇਗੀ। ਸਰਕਾਰੀ ਅੰਕੜਿਆਂ ਅਨੁਸਾਰ ਇਕ ਸਾਲ ਵਿਚ ਖਾਣ ਵਾਲੇ ਤੇਲਾਂ ਦੀ ਪ੍ਰਚੂਨ ਕੀਮਤਾਂ ਵਿਚ 55.55 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ : Paytm ਉਪਭੋਗਤਾਵਾਂ ਲਈ ਵੱਡੀ ਰਾਹਤ, ਹੁਣ ਭੁਗਤਾਨ ਕਰਨ 'ਤੇ ਨਹੀਂ ਭਰਨਾ ਪਏਗਾ ਇਹ ਚਾਰਜ

ਸੈਕਟਰੀ ਨੇ ਦਿੱਤੀ ਜਾਣਕਾਰੀ 

ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਧਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਫੂਡ ਸੈਕਟਰੀ ਸੁਧਾਂਸ਼ੂ ਪਾਂਡੇ ਨੇ ਕਿਹਾ ਕਿ ਸਰਕਾਰ ਕੀਮਤਾਂ ਦੀ ਨੇੜਿਓਂ ਨਜ਼ਰ ਰੱਖ ਰਹੀ ਹੈ। ਸੈਕਟਰੀ ਨੇ ਕਿਹਾ ਕਿ ਤੇਲ ਉਦਯੋਗ ਨੇ ਹਾਲ ਹੀ ਵਿਚ ਦੱਸਿਆ ਹੈ ਕਿ ਕੋਵਿਡ ਸਥਿਤੀ ਦੇ ਮੱਦੇਨਜ਼ਰ ਵੱਖ-ਵੱਖ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਟੈਸਟਾਂ ਨਾਲ ਸਬੰਧਤ ਪ੍ਰਵਾਨਗੀ ਵਿਚ ਦੇਰੀ ਕਾਰਨ ਕੁਝ ਸਟਾਕ ਕਾਂਡਲਾ ਅਤੇ ਮੁੰਦਰਾ ਬੰਦਰਗਾਹਾਂ ’ਤੇ ਅਟਕ ਗਏ ਹਨ। ਉਨ੍ਹਾਂ ਨੇ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ, 'ਇਹ ਸਮੱਸਿਆ ਕਸਟਮਜ਼ ਐਂਡ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਨਾਲ ਹੱਲ ਕੀਤੀ ਗਈ ਹੈ ਅਤੇ ਜਿਵੇਂ ਹੀ ਇਹ ਸਟਾਕ ਬਾਜ਼ਾਰ ਵਿਚ ਜਾਰੀ ਕੀਤਾ ਜਾਵੇਗਾ, ਸਾਨੂੰ ਖਾਣ ਵਾਲੇ ਤੇਲਾਂ ਦੀ ਕੀਮਤ 'ਤੇ ਅਸਰ ਦੇਖਣ ਨੂੰ ਮਿਲ ਜਾਵੇਗਾ।' ਸੈਕਟਰੀ ਨੇ ਕਿਹਾ ਕਿ ਦੇਸ਼ ਖਾਣ ਵਾਲੇ ਤੇਲ ਦੀ ਘਾਟ ਨੂੰ ਪੂਰਾ ਕਰਨ ਲਈ ਦਰਾਮਦਾਂ 'ਤੇ ਨਿਰਭਰ ਕਰਦਾ ਹੈ। ਸਾਲਾਨਾ 75,000 ਕਰੋੜ ਰੁਪਏ ਦਾ ਖਾਣ ਵਾਲਾ ਤੇਲ ਦੇਸ਼ ਵਿਚ ਆਯਾਤ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ : ਜਾਣੋ ਕਿਨ੍ਹਾਂ ਕਾਰਨਾਂ ਕਰ ਕੇ ਬੀਮਾ ਕੰਪਨੀਆਂ ਰੱਦ ਕਰ ਸਕਦੀਆਂ ਹਨ ਕੋਵਿਡ ਕਲੇਮ

ਦੇਸ਼ ਵਿਚ ਵੱਖ-ਵੱਖ ਤੇਲ ਦੀਆਂ ਕੀਮਤਾਂ

ਪਾਮ ਤੇਲ ਦੀ ਪ੍ਰਚੂਨ ਕੀਮਤ 51.54 ਪ੍ਰਤੀਸ਼ਤ ਦੇ ਵਾਧੇ ਨਾਲ 132.6 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ, ਜੋ ਪਹਿਲਾਂ 87.5 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਸੋਇਆ ਤੇਲ 50 ਪ੍ਰਤੀਸ਼ਤ ਵੱਧ ਕੇ 158 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ ਜੋ ਪਹਿਲਾਂ 105 ਰੁਪਏ ਸੀ ਜਦੋਂ ਕਿ ਸਰ੍ਹੋਂ ਦਾ ਤੇਲ 49 ਫ਼ੀਸਦ ਵਧ ਕੇ 163.5 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਜੋ ਪਹਿਲਾਂ 110 ਰੁਪਏ ਪ੍ਰਤੀ ਕਿੱਲੋ ਸੀ। ਸੋਇਆਬੀਨ ਦੇ ਤੇਲ ਦੀ ਪ੍ਰਚੂਨ ਕੀਮਤ ਵੀ ਇਸ ਸਮੇਂ ਦੌਰਾਨ 37 ਫੀਸਦ ਦੇ ਵਾਧੇ ਨਾਲ 132.6 ਰੁਪਏ ਪ੍ਰਤੀ ਕਿਲੋ ਹੋ ਗਈ, ਜੋ ਪਹਿਲਾਂ 87.5 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਮੂੰਗਫਲੀ ਦਾ ਤੇਲ 38 ਪ੍ਰਤੀਸ਼ਤ ਦੇ ਵਾਧੇ ਨਾਲ 180 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ, ਜੋ ਕਿ ਪਹਿਲਾਂ 130 ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦਾ ਸੀ।

ਇਹ ਵੀ ਪੜ੍ਹੋ : ਅਨਾਜ ਸੰਭਾਲਣ ਲਈ ਕੇਂਦਰ ਅੱਗੇ ਇਕ ਹੋਰ ਚੁਣੌਤੀ, ਖ਼ਰਚਣੇ ਪੈ ਸਕਦੇ ਨੇ 2 ਹਜ਼ਾਰ ਕਰੋੜ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News